ਸਮੱਗਰੀ 'ਤੇ ਜਾਓ

ਪੰਨਾ:Alochana Magazine February 1958.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਵੇਂ ਹੋ ਗਇਆ-ਇਹ ਗੱਲ ਮਨ ਨਹੀਂ ਲਗਦੀ। ਮਲੂਮ ਹੁੰਦਾ ਹੈ ਕਿ ਸੰਪ੍ਰਦਾਇਕ ਅਕੀਦਾ ਰੱਖਣ ਵਾਲੇ ਕੁਝ ਲੋਕ ਇਹ ਗੱਲ ਵਾਜਬ ਨਹੀਂ ਸਮਝਦੇ ਕਿ ਕਿਸੇ ਇਕ ਮਜ਼ਬ ਦੀ ਕੁੜੀ ਦਾ ਪ੍ਰੇਮ ਕਿਸੇ ਦੂਜੇ ਮਜ਼੍ਹਬ ਦੇ ਪੁਰਸ਼ ਨਾਲ ਹੋਵੇ। ਉਹ ਵੀ ਰਾਮੂ ਜਿਹੋ ਬਾਹਮਣ ਨਾਲ, ਜੋ ਕਿ ਇਕ ਅੱਵਲ ਦਰਜੇ ਦਾ ਕੁਫਰ ਹੈ, ਇਸ ਲਈ ਹੀਰ ਦੇ ਕਿੱਸੇ ਵਿਚ ਰਾਮੂ ਦੀ ਥਾਵੇਂ ਇਕ ਅਨ-ਇਤਿਹਾਸਕ ਵਿਅਕਤੀ ਮੁਰਾਦ ਬਲੋਚ ਦੀ ਕਲਪਨਾ ਕੀਤੀ ਗਈ। ਵੈਸੇ ਰਾਮੂ ਨਾਲ ਸਹਿਤੀ ਦਾ ਪ੍ਰੇਮ ਹੋਣਾ ਕੋਈ ਗੈਰਕੁਦਰਤੀ ਨਹੀਂ ਸੀ, ਕਿਉਂਕਿ ਉਸ ਸਮੇਂ ਨਵੇਂ ਬਣੇ ਮੁਸਲਮਾਨ ਘਰਾਣਿਆਂ ਦਾ ਬਾਹਮਣ ਪ੍ਰੋਹਿਤਾਂ ਨਾਲ ਅੱਛਾ ਖਾਸਾ ਸੰਬੰਧ ਸੀ ਤੇ ਬਾਹਮਣ ਲੋਕ ਉਨ੍ਹਾਂ ਸ਼ਾਦੀਆਂ ਵਿਚ ਵੀ ਸ਼ਾਮਿਲ ਹੁੰਦੇ ਸਨ।

(੪)

ਪਾਤਰ-ਉਸਾਰੀ ਤੋਂ ਬਾਦ ਦੂਜਾ ਦਰਜਾ ਹੈ। ਇਸ ਕਿੱਸੇ ਵਿਚ ਕਵੀ ਅਹਿਮਦ ਦੀ ਬਿਆਨੀਆ ਕਵਿਤਾ ਦਾ, ਜਿਸ ਵਿਚ ਇਹ ਕਵੀ ਕਿਸੇ ਘਟਨਾ ਬਹੁਤਾ ਵਿਸਤਾਰ ਨਾਲ ਨਹੀਂ, ਸਗੋਂ ਬੜੇ ਸੰਕੁਚਵਾਂ ਢੰਗ ਨਾਲ ਦਸਦਾ ਹੈ, ਜਿਵੇਂ ਕਿ ਉਹ ਹੀਰ-ਰਾਂਝੇ ਦੇ ਮੁਢਲੇ ਜੀਵਨ ਬਾਰੇ ਸਾਰਾ ਝਗੜਾ ਕੇਵਲ ਦੋ ਤੁਕਾਂ ਵਿਚ ਨਿਬੇੜਦਾ ਹੈ:

‘ਹੀਰ ਜਨਮ ਲੀਤਾ ਮਹਿਰ ਚੂਚਕੇ ਦੇ,
                            ਮੀਏਂ ਰਾਂਝੇ ਦਾ ਆਹਾ ਸੀ ਤਖਤ ਹਜ਼ਾਰਾ
ਰਾਂਝੇ ਨਾਲ ਲੜ ਕੇ ਭਾਈਆਂ ਜ਼ਿਮੀਂ ਵੰਡੀ,
                         ਖੁੱਲ੍ਹਿਆ ਹੀਰ ਦੇ ਮਿਲਣ ਦਾ ਰੱਬ ਬਾਰਾ।'

ਤੇ ਇਸੇ ਤਰ੍ਹਾਂ ਜਦ ਹੀਰ ਰਾਂਝੇ ਨਾਲ ਪ੍ਰੇਮ ਹੋਣ ਤੇ ਉਸ ਨੂੰ ਆਪਣੇ ਪਿਉ ਚੂਚਕ ਕੋਲ ਲਿਜਾ ਕੇ ਨੌਕਰ ਰਖਵਾਂਦੀ ਹੈ ਤਾਂ ਕਵੀ ਨੇ ਇਸ ਸੰਬੰਧ ਵਿਚ ਕੇਵਲ ਚਾਰ ਤੁਕਾਂ ਕਹਿ ਕੇ ਹੀ ਕਜ਼ੀਆ ਗਲੋਂ ਲਾਹ ਦਿਤਾ ਹੈ। ਜੀਕਣ ਕਿ ਉਹ ਲਿਖਦਾ ਹੈ:

‘ਬੇੜੀ ਉਤਰਦੀ ਬਾਪ ਨੂੰ ਜਾਹਿ ਕਹਿਆ,
                      ਤੇਰੇ ਸ਼ਹਿਰ ਵਿਚ ਆਇਆ ਕੋਈ ਵਡਾ ਮਾਹੀ।
ਮੂਲ ਉਸ ਦਾ ਕੁਝ ਵਿਸ਼ਵਾਸ ਨਾਹੀਂ,
                      ਨਹੀਂ ਕਰਨੀ ਉਸ ਦੀ ਅਵੇਸਾਹੀ।
ਮੇਰੀ ਹੱਕ ਕੇ ਝੱਲਾ ਦੇ ਵਿਚ ਘੱਤਗੂ,
                     ਜਿਥੇ ਰੱਜ ਕੇ ਚਰਨਗੀਆਂ ਦੱਭ ਕਾਹੀਂ।
ਚੂਚਕ ਆਖਿਆ ਜਾਇ ਸਮ੍ਹਾਲ ਦੇ, ਨੀ,
                       ਇਸ ਦੇ ਤਾਲਿਆਂ ਆਣ ਦਿਤੀ ਉਮਾਹੀ।'