ਪੰਨਾ:Alochana Magazine February 1961.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਵਾਨਾਥ ਤਿਵਾੜੀ ਪੰਜਾਬੀ ਉਪਨਿਆਸ ਸਭਿਅਤਾ ਤੇ ਸੰਸਕ੍ਰਿਤੀ ਦੇ ਵਿਕਾਸ ਨੇ ਮਨੁਖ ਦੇ ਭਾਵਾਂ ਨੂੰ ਠੇਸ ਲਾਈ । ਕਲਪਣਾ ਦੇ ਖੰਭਾਂ ਤੋਂ ਉਤਾਰ ਯਥਾਰਥ ਦੀ ਕੌੜੀ ਸਚਾਈ ਦਾ ਗਿਆਨ ਕਰਵਾਇਆ, ਜਿਸ ਕਾਰਣ ਉਹ ਕਾਲਪਣਿਕ ਮੂਰਤੀਆਂ ਨਾ ਚਿਤਰ, ਜਗਤ ਦੀਆਂ ਇਮਾਰਤਾਂ ਤੇ ਉਸ ਵਿਚ ਰਹਿੰਦੇ, ਟੁਰਦੇ, ਫਿਰਦੇ ਮਨੁਖਾਂ ਦੇ ਚਰਿਤਰ ਦਾ ਚਿਣ ਕਰਦਾ ਹੈ । ਦੇਵੀ ਦੇਵਤਿਆਂ ਦਾ ਧਰਮ ਦੇ ਗੀਤ ਗਾਉਣ ਨਾਲੋਂ ਸਮੇਂ ਦੀ ਮੰਗ, ਰਾਜਸੀ ਨਿਯਮਾਂ, ਜੀਵਨੇ ਘੋਲ ਨੂੰ ਪਰਗਟਾ ਮਨੁਖ ਦੀ ਅਗਵਾਈ ਕਰਨ ਦੀ ਕਲਾਕਾਰ ਕੋਸ਼ਸ਼ ਕਰ ਰਹਿਆ ਹੈ । ਆਦਰਸ਼ਵਾਦ ਨਾਲੋਂ ਵਿਸ਼ਲੇਸ਼ਣ ਕਰਣ ਦਾ ਜਤਨ ਕਰਦਾ ਹੈ । ਜਿਸ ਤਰ੍ਹਾਂ ਪੁਰਾਣੇ ਕਲਪਣਾ-ਮਈ ਜੀਵਨ ਦਾ ਪਰਗਟਾ ਕਵਿਤਾ ਵਿਚ ਹੋਇਆ ਸੀ, ਆਧੁਨਿਕ ਜੁਗ ਦੇ ਵਾਸੀਆਂ ਦੇ ਯਥਾਰਥ ਜੀਵਨ ਦਾ ਬਯਾਨ ਉਪਨਿਆਸ ਰਾਹੀਂ ਹੋ ਰਹਿਆ ਹੈ । ਜੀਵਨ ਵਿਚ ਵਲਵਲੇ ਦੇ ਘਟਣ ਤੇ ਬੋਧਿਕਤਾ ਦੇ ਵਧਣ ਦੇ ਨਾਲ ਨਾਲ ਉਪਨਿਆਸ ਦਾ ਵਿਕਾਸ ਹੋਇਆ । | ਉਪਨਿਆਸ ਸਾਹਿਤ ਦਾ ਨਵਾਂ ਰੂਪ ਹੈ, ਉਮਰ ਭਾਵੇਂ ਛੋਟੀ ਹੈ ਪਰ ਗੁਣਾਂ ਕਾਰਣ ਹਰਮਨ-ਪਿਆਰਾ ਹੋ ਗਇਆ ਹੈ | ਜਾਗੀਰਦਾਰੀ ਨਿਜ਼ਾਮ ਦੇ ਖਾਤਿਮੇ ਅਤੇ ਸਰਮਾਏਦਾਰੀ ਜੁਗ ਦੇ ਆਰੰਭ ਵਿਚ ਇਸ ਦਾ ਜਨਮ ਹੋਇਆ | ਮਨੁਖ ਦੇ ਬੌਧਿਕ ਵਿਕਾਸ ਦੇ ਨਾਲ ਨਾਲ ਉਪਨਿਆਸ ਵੀ ਉੱਨਤੀ ਕਰਦਾ ਗਇਆ । ਮਨੁਖ ਦੀ ਪ੍ਰਕ੍ਰਿਤੀ ਦੇ ਭੇਦਾਂ ਤੇ ਜੀਵਨ ਦੇ ਰਿਸ਼ਤਿਆਂ ਨੂੰ ਢੂੰਡਣ ਦੀ ਰੁਚੀ ਸਮੇਂ ਦੇ ਬੀਤਣ ਨਾਲ ਵਧਦੀ ਆਈ ਹੈ ਤੇ ਉਪਨਿਆਸ ਸਾਹਿਤ ਦਾ ਉਹ ਰੂਪ ਹੈ, ਜਿਸ ਵਿਚ ਮਨੁਖ ਦੇ ਸਮੁਚੇ ਜੀਵਨ ਨੂੰ ਉਲੀਕਣ ਤੇ ਪ੍ਰਗਟਾਉਣ ਦੀ ਸਮਰਥਾ ਹੈ । ਪ੍ਰਬੰਧ ਵਿਦਵਾਨ ਤੇ ਆਲੋਚਕ ਫੋਰਸਟਰ (Forster) ਦਾ ਕਥਨ ਹੈ ਕਿ 'ਉਪਨਿਆਸ ਦਾ ਸਾਹਿਤ ਦੇ ਹੋਰਨਾਂ ਰੂਪਾਂ ਨਾਲੋਂ ਵੱਡਾ ਫ਼ਰਕ ਇਹ ਹੈ ਕਿ ਇਹ ਜੀਵਨ ਦੀਆਂ ਲਕੀਆਂ ਡੂੰਘਾਈਆਂ ਨੂੰ ਸਾਡੇ ਸਨਮੁਖ ਰਖਦਾ ਹੈ । ਅੰਗ੍ਰੇਜ਼ਾਂ ਦੇ ਰਾਜ ਦਾ ਜਿਥੇ ਸਾਡੇ ਰਾਜਨੀਤਕ, ਸਾਮਾਜਿਕ ਤੇ ਆਰਥਿਕ ਜੀਵਨ