ਪੰਨਾ:Alochana Magazine February 1961.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਨਿਆਸਾਂ ਨੂੰ ਸੁੰਦਰ ਸ਼ਕਲ ਨਹੀਂ ਦੇ ਸਕਿਆ | ਕਈ ਲੋਕ ਭਾਈ ਵੀਰ ਸਿੰਘ - •• --: i੫੭ ਦਾ ੮ ਪੂ੫ Ji ne vਨ । ਭਾ੯ ਮਾਹq Icin y੧॥ ' ' ਨੂੰ ਲਿਖਦੇ ਲਿਖਦੇ ਪਾਠਕਾਂ ਨੂੰ ਇਸ ਤਰ੍ਹਾਂ ਸੰਬੋਧਨ ਕਰਨਾ ਸ਼ੁਰੂ ਕਰ ਦੇਂਦੇ ਹਨ, ਜਿਵੇਂ ਕੋਈ ਸਟੇਜ ਤੇ ਬੁਲਾਰਾ ਕਰਿਆ ਕਰਦਾ ਹੈ । ਕਿਤੇ ਕਿਤੇ ਤਾਂ ਇਹ ਰੁਚੀ ਹਾਸੋ-ਹੀਣੀ ਹੱਦ ਤੀਕ ਵਧ ਗਈ ਹੈ । ਪਿਛਲੇ ਸਮੇਂ ਦੇ ਸਿਖ ਤੇ ਸਿਖਣੀਆਂ ਦੇ ਕਾਰਨਾਮੇ ਦੱਸ ਕੇ ਵਰਤਮਾਨ ਸਮੇਂ ਵਿਚ ਕੁਰਸੀ ਦੀ ਭੁੱਖ, ਪਾਰਟੀਬਾਜ਼ੀ, ਫੈਸ਼ਨ-ਪ੍ਰਸਤੀ, ਅਰਾਮਤਲਬੀ ਤੇ ਗਹਿਣਿਆਂ ਆਦਿ ਦੀ ਲਾਲਸਾ ਨੂੰ ਸਿੱਧੇ ਤੌਰ ਤੇ ਸੰਬੋਧਨ ਕਰ ਬੁਰਾ ਭਲਾ ਕਹਿੰਦਾ ਹੈ - ਜੋ ਕਲਾਮਈ ਉਪਨਿਆਸ ਵਿਚ ਯੋਗ ਨਹੀਂ । ਪਰ ਹਰ ਬੋਲੀ ਦੇ ਮੁਢਲੇ ਉਪਨਿਆਸਾਂ ਵਿਚ ਇਨ੍ਹਾਂ ਰੁਚੀਆਂ ਦੀ ਪ੍ਰਧਾਨਤਾ ਰਹਿੰਦੀ ਹੈ, ਜਿਵੇਂ ਆਧੁਨਿਕ ਹਿੰਦੀ ਸਾਹਿਤਯ' ਦਾ ਕਰਤਾ ਡਾ: ਲਕਸ਼ਮੀ ਸਾਗਰ - ਉਪਨਿਆਸ ਕਾਂਡ ਵਿਚ ਪੰਨਾ ੨੧੪-੨੧੫ ਤੇ ਲਿਖਦਾ ਹੈ - “ਉਪਨਿਆਸੋਂ ਕੀ ਏਕ ਸ਼ੈਲੀ ਤੋਂ ਪੁਰਾਣੇ ਕਹਾਣੀ ਕਹਿਣੇ ਵਾਲੋਂ ਕੀ ਹੈ । ਐਸਾ ਪ੍ਰਤੀਤ ਹੋਤਾ ਹੈ ਮਾਨੋ ਲੇਖਕ ਧਿਆਨ ਲਗਾਏ ਬੈਠੇ ਧੁਰੋਤਾਯੋਂ ਕੇ ਕੋਈ ਕਹਾਣੀ ਸੁਣਾ ਰਿਹਾ ਹੈ । ਵਹ ਸਥਾਨ ਸਥਾਨ ਪਰ ਹਰ ਏਕ ਬਾਤ ਸਪਸ਼ਟ ਕਰਤਾ ਔਰ ਉਪਦੇਸ਼ ਏਤਾ ਚਲਤਾ ਹੈ ਜੋਧੇ ਦ੍ਰਿਸ਼ਟਾਂਤ ਦੀਪਨੀ --• ਭਾਈ ਵੀਰ ਸਿੰਘ ਦੇ ਸਾਹਮਣੇ ਕੋਈ ਪੰਜਾਬੀ ਉਪਨਿਆਸ ਦਾ ਨਮੂਨਾ ਨਹੀਂ ਸੀ ... ... ਅੰਗ੍ਰੇਜ਼ੀ, ਬੰਗਾਲੀ, ਮਰਾਠੀ ਦਾ ਉਹ ਅਧਿਐਨ ਨਹੀਂ ਸੀ ਕਰ ਸਕਿਆ ... ... ਹਿੰਦੀ ਤੇ ਉਰਦੂ ਦੇ ਪਹਿਲੇ ਉਪਨਿਆਸਾਂ ਵਿਚ ਭਾਈ ਸਾਹਿਬ ਵਰਗੇ ਹੀ ਧਾਰਮਿਕ ਇਤਿਹਾਸਕ ਵਿਸ਼ਯ ਹਨ ... ... ਆਦਰਸ਼ੰਆਏ ਪਾਤਰ-ਉਪਦੇਸ਼ ... .. ਮੌਕਾ ਮੇਲ ... ... ... ਅਸੁਭਾਵਕਤਾ ਮੌਜੂਦ ਹੈ । ਹਰ ਤੇ ਮੌਲਵੀ ਨਜ਼ੀਰੁਦੀਨ ਦੇ ਉਪਨਿਆਸ ਵੀ ਮੇਰੇ ਮਤ ਦੀ ਪੁਸ਼ਟੀ ਕਰਦੇ ਹਨ । ਇਸ ਲਈ ਭਾਈ ਸਾਹਿਬ ਦੀਆਂ ਮੁਸ਼ਕਲਾਂ ਦਾ ਅਹਿਸਾਸ ਕਰਦੇ ਹੋਏ ਉਨ੍ਹਾਂ ਦੇ ਏਸ ਕੰਮ ਦੀ ਵੀ ਸ਼ਲਾਘਾ ਕਰਨੀ ਚਾਹੀਦੀ ਹੈ । ਉਪਨਿਆਸ ਦੀ ਨੀਂਹ ਰਖ ਦਿਤੀ .... ... ... ਰੂਪ ਦੇ ਦਿੱਤਾ, ਜਿਸ ਨੂੰ ਆਉਣ ਵਾਲੇ ਲਿਖਾਰੀਆਂ ਨੇ ਨਿਖਾਰਿਆ, ਸੰਵਾਰਿਆ ਤੇ ਸੁਹਣਾ ਰੂਪ ਦਿੱਤਾ । | ਹਿੰਦੁਸਤਾਨ ਵਿਚ ਮੁਗ਼ਲ ਸਾਮਰਾਜ ਦਾ ਬਾਨੀ ਬਾਬਰ ਸੀ ਜਾਂ ਅਕਬਰ ? ਏਸ ਮਤ ਦਾ ਨਿਰਣਯ ਜਿਸ ਤਰਾਂ ਇਹ ਕੀਤਾ ਜਾਂਦਾ ਹੈ ਕਿ ਮੁਗ਼ਲ ਰਾਜ ਦੀ ਨੀਂਹ ਭਾਵੇਂ ਬਾਬਰ ਨੇ ਰਖੀ, ਪਰ ਰਾਜ ਪਨਪਿਆ ਅਕਬਰ ਦੇ ਸਮੇਂ ਵਿਚ - ਉਸੇ ਤਰ੍ਹਾਂ ਪੰਜਾਬੀ ਉਪਨਿਆਸ ਦੀ ਨੀਂਹ ਭਾਵੇਂ ਭਾਈ ਸਾਹਿਬ ਨੇ ਰਖੀ, ਪਰ ੧੨