ਪੰਨਾ:Alochana Magazine February 1961.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿੰਦ ਸਿੰਘ ਲਾਂਬਾ ਪੰਡਿਤ ਸ਼ਰਧਾ ਰਾਮ ਫਿਲੋਰੀ ਪੰਡਤ ਸ਼ਰਧਾ ਰਾਮ ਫਿਲੌਰੀ ਉਸ ਸਥਿਤੀ ਦੀ ਪੈਦਾਵਾਰ ਹੈ, ਜਦ ਅੰਗ੍ਰੇਜ਼ ਸਾਮਰਾਜ ਇਕ ਪਾਸੇ ਵਿਗਿਆਨ ਦੇ ਮਘਦੇ ਚਾਨਣ ਨਾਲ ਅਤੇ ਦੂਜੇ ਪਾਸੇ ਈਸਾਈ ਮਿਸ਼ਨਰੀਆਂ ਦੀ ਸਹਾਇਤਾ ਨਾਲ ਭਾਰਤੀ ਸਭਿਆਚਾਰ ਨੂੰ ਖਤਮ ਕਰ ਰਹਿਆ ਸੀ । ਅੰਗੇਜ਼ਾਂ ਦੇ ਆਉਣ ਨਾਲ ਸਾਮਾਜਿਕ ਤੇ ਇਤਿਹਾਸਕ ਵਿਕਾਸਵਾਦੀ ਦ੍ਰਿਸ਼ਟੀਕੋਣ ਤੋਂ ਪ੍ਰਗਤਿਵਾਦੀ ਪ੍ਰਤਿਕਰਮ ਇਹ ਹੋਇਆ ਕਿ ਜਨ-ਸਾਧਾਰਣ ਵਿਚ ਭਰਮ-ਮੁਕਤੀ ਆਰੰਭ ਹੋ ਗਈ, ਪਰੰਤੂ ਇਹ ਕ੍ਰਿਯਾ ਵਧੇਰੇ ਕਰ ਕੇ ਬੁਧੀਵਾਦੀ ਹਲਕੇ ਵਿਚ ਹੀ ਕਰਮਸ਼ੀਲ ਹੋ ਰਹੀ ਸੀ । ਆਪ ਲੋਕ ਆਪਣੇ ਪੁਰਾਤਨ ਵਹਿਮਾਂ ਤੇ ਆਦਰਸ਼ਵਾਦੀ ਵਿਚਾਰਾਂ ਤੋਂ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੋ ਸਕੇ ਸਨ । ਇਹ ਵਿਚਾਰ ਉਨ੍ਹਾਂ ਦੀ ਪਰੰਪਰਾ ਅਤੇ ਸਭਿਆਚਾਰ ਦੇ ਅੰਗ ਬਣ ਚੁਕੇ ਸਨ ਅਤੇ ਉਹ ਕਿਸੇ ਕੀਮਤ ਤੇ ਵੀ ਇਨਾਂ ਪਰੰਪਰਾਗਤ ਕੀਮਤਾਂ ਨਾਲੋਂ ਨਾਤਾ ਤੋੜਨ ਲਈ ਤਿਆਰ ਨਹੀਂ ਸਨ । ਇਸ ਲਈ ਪੁਰਾਣੀ ਪਰੰਪਰਾ ਤੇ ਆਧੁਨਿਕਤਾ ਦਾ ਦੰਦ ਸ਼ੁਰੂ ਹੋ ਗਇਆ | ਪਰੰਪਰਾਗਤ ਕੀਮਤਾਂ ਢਹਿ ਰਹੀਆਂ ਸਨ ਅਤੇ ਉਨ੍ਹਾਂ ਨੂੰ ਸਥਿਰ ਰੱਖਣ ਲਈ ਅੰਧਾ-ਧੁੰਦ ਪਰਚਾਰ ਕੀਤਾ ਜਾ ਰਹਿਆ ਸੀ । ਇਥੋਂ ਤਕ ਕਿ ਤਿਲਕ ਬਿਪਨ ਚੰਦਰ ਪਾਲ, ਆਰ ਬਿੰਦ ਘੋਸ਼ ਅਤੇ ਲਾਜਪਤ ਰਾਏ ਵਰਗੇ ਕੌਮੀ ਨੇਤਾ ਵੀ ਇਨ੍ਹਾਂ ਪਰੰਪਰਾਗਤ ਕੀਮਤਾਂ ਦੇ ਵਡੇ ਹਮਾਇਤੀ ਸਨ 1% ਸਿਟੇ ਵਜੋਂ ਸਾਰੀਆਂ ਭਾਰਤੀ ਆਦਰਸ਼ਵਾਦੀ ਸ਼੍ਰੇਣੀਆਂ ਇਨ੍ਹਾਂ ਕੀਮਤਾਂ ਨੂੰ ਬਚਾਉਣ ਲਈ ਰਣ-ਖੇਤਰ ਵਿਚ ਉਤਰ ਆਈਆਂ, ਪਰੰਤੂ ਅੰਗੇਜ਼ ਨੇ ਅਜਿਹੀ ਸਿਆਣੀ ਚਾਲ ਚਲੀ ਕਿ ਇਹ ਭਾਰਤੀ ਸ਼੍ਰੇਣੀਆਂ ਇਕੱਠੀਆਂ ਹੋ ਕੇ ਸਾਮਰਾਜ ਨਾਲ ਟੱਕਰ ਲੈਣ ਦੀ ਥਾਂ ਆਪਣੀ ਭਾਵਕ ਆਦਰਸ਼ਵਾਦੀ ਪਕੜ ਅਧੀਨ ਆਪਸ ਵਿਚੋਂ ਹੀ ਲੜਨ ਲਗ ਪਈਆਂ । ਇਹੋ ਸਮਾਂ ਸੀ ਜਦ ਹਰ ਫਿਰਕੇ ਨੂੰ ਦੂਜੇ ਫਿਰਕੇ ਤੋਂ ਭੈ ਆ ਰਹਿਆ ਸੀ, ਅਤੇ ਉਹ ਆਪਣੇ ਬਚਾਉ ਲਈ ਹਥ ਪੈਰ ਮਾਰ ਰਹਿਆ ਸੀ । ਹਰ ਫਿਰਕੇ ਦੀ ਕੋਸ਼ਿਸ਼

  • Glinpses of Indian Culture by Vikasa.