ਪੰਨਾ:Alochana Magazine February 1961.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇ ਆਪਣੀ ਪੁਸਤਕ ਦੀ ਇਕ ਸਾਖੀ ਵਿਚੋਂ ਲਿਖਿਆ ਹੈ ਕਿ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੇਲੇ ਦੇ ਬਾਦਸ਼ਾਹ ਨੂੰ ਮੋਤੀਆਂ ਦੀ ਮਾਲਾ ਭੇਟ ਕੀਤੀ ਸੀ, ਜੋ ਅਸਲ ਵਿਚ ਇਕ ਸਿਮਰਨੇ ਦਾ ਇਕ ਮਣਕਾ ਸੀ, ਜੋ ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਭੇਟ ਨਹੀਂ ਸੀ ਕੀਤਾ, ਸਗੋਂ ਬਾਦਸ਼ਾਹ ਨੇ ਗੁਰੂ ਸਾਹਿਬ ਤੋਂ ਮੰਗਿਆ ਸੀ, ਇਸ ਬਾਰੇ ਮੈਕਾਲਫ ਇਸ ਤਰ੍ਹਾਂ ਲਿਖਦਾ ਹੈ । “The emperor was struck with the beauty of a rosary the Guru carried. It was made from a yellow composition called Kapur. The emperor asked him for one of its beads He would add to his own rosary and preserve it in memory of Guru, The Guru replied that his father had a better rosary which be used to wear as 8 necklase but it was now in Chandu’8 possession.* ਇਹ ਬਾਦਸ਼ਾਹ ਨੂੰ ਦਿਤਾ ਗਇਆ ਜਾਂ ਨਾ, ਇਸ ਦਾ ਉਸ ਨੇ ਕੋਈ ਜ਼ਿਕਰ ਨਹੀਂ ਕੀਤਾ । ਇਸ ਬਾਰੇ ਭਾਈ ਜਵਾਹਰ ਸਿੰਘ ਦੇ ਇਨ੍ਹਾਂ ਸ਼ਬਦਾਂ ਵਿਚ ਪੂਰਣ ਸਚਾਈ ਹੈ ਕਿ ਜੇਕਰ ਪੰਡਿਤ ਸ਼ਰਧਾ ਰਾਮ ਨੇ ਸਿਖ ਇਤਿਬਾਸ ਨੂੰ ਪੜ੍ਹਿਆ ਹੁੰਦਾ ਜਾਂ ਕੇਵਲ ਸੁਣਿਆ ਹੀ ਹੁੰਦਾ ਤਾਂ ਉਹ ਅਜਿਹੀ ਗਲਤੀ ਨਾ ਕਰਦਾ। | ਗੋਲ ਸੰਬੰਧੀ ਵੀ ਸ਼ਰਧਾ ਰਾਮ ਦੀ ਜਾਣਕਾਰੀ ਬੜੀ ਘਟੀਆ ਹੈ । ਉਹ ਇਹ ਨਹੀਂ ਸੀ ਜਾਣਦਾ ਕਿ ਹਿੰਦੁਸਤਾਨ ਸਾਰੇ ਦੇਸ਼ ਦਾ ਨਾਂ ਹੈ, ਅਤੇ ਪੰਜਾਬ ਉਸ ਦਾ ਹੀ ਇਕ ਹਿਸਾ ਹੈ । ਉਹ ਇਕ ਥਾਂ ਲਿਖਦਾ ਹੈ ਕਿ "ਗੁਰੂ ਤੇਗ ਬਹਾਦਰ ਹਿੰਦੁਸਤਾਨ ਚਲਾ ਗਇਆ ਜਿਵੇਂ ਹਿੰਦੁਸਤਾਨ ਕੋਈ ਵਖਰਾ ਦੇਸ਼ ਹੁੰਦਾ ਹੈ, ਪੰਜਾਬ ਨੂੰ ਵੀ ਉਹ ਸੂਬੇ ਦੀ ਥਾਂ ਮੁਲਕ ਲਿਖਦਾ ਹੈ । ਗੁਰਬਾਣੀ ਨੂੰ ਉਸ ਨੇ ਗ਼ਲਤ ਥਾਂ ਅਤੇ ਗਲਤ ਰੰਗ ਵਿਚ ਪੇਸ਼ ਕੀਤਾ ਹੈ । ਜਾਂ ਤਾਂ ਉਹ ਗੁਰਬਾਣੀ ਸੰਬੰਧੀ ਕੋਈ ਗਿਆਨ ਹੀ ਨਹੀਂ ਰਖਦਾ ਹੈ ਤਾਂ ਜਾਣ ਬੁਝ ਕੇ ਅਰਥਾਂ ਦੇ ਅਨਰਥ ਕੀਤੇ ਹਨ । ਪਹਾੜੀ ਰਾਜਿਆਂ ਦੀ ਲੜਾਈ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਕਸੂਰਵਾਰ ਦਸਣਾ, ਗੁਰੂ ਅਰਜਨ ਦੇਵ ਜੀ ਦੇ ਕਾਤਿਲ ਜਹਾਂਗੀਰ ਨੂੰ ਤਰਸਵਾਨ ਦਸਣਾ, ਮਹਾਰਾਣੀ ਜਿੰਦਾਂ ਬਾਰੇ ਇਹ ਕਹਿਣਾ ਕਿ ਉਸ ਨੇ ਅੰਗ੍ਰੇਜ਼ਾਂ ਨੂੰ ਚਿੱਠੀ ਲਿਖ ਕੇ ਬੁਲਾਇਆ ਹੈ ਅਤੇ ਅੰਗ੍ਰੇਜਾਂ ਨੂੰ ਉਸ ਦੇ ਗ੍ਰਿਫਤਾਰ ਕਰਨ ਵਿਚ ਹਕ-ਬਜਾਨਬ ਸਿਧ ਕਰਨਾ, ਇਸ ਗਲ ਦੇ ਪ੍ਰਮਾਣ ਹਨ ਕਿ ਉਹ ਇਤਿਹਾਸ ਨੂੰ ਈਮਾਨਦਾਰੀ ਨਾਲ ਅਤੇ

  • The Sikh religion Vol. 1v Page 28,