ਪੰਨਾ:Alochana Magazine February 1961.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਰਪਖ ਹੋ ਕੇ ਨਹੀਂ ਲਿਖ ਰਹਿਆ, ਬਲਕਿ ਵਿਸ਼ੇਸ਼ ਮੰਤਵ ਨੂੰ ਸਾਹਮਣੇ ਰੱਖ ਕੇ ਲਿਖ ਰਹਿਆ ਹੈ । ਇਹ ਮੰਤਵ ਕੀ ਸੀ, ਇਹ ਉਪਰ ਦਸਿਆ ਜਾ ਚੁਕਾ ਹੈ । ਇਨ੍ਹਾਂ ਤੋਂ ਛੁਟ ਪੁਸਤਕ ਵਿਚ ਹੋਰ ਬੇਅੰਤ ਇਤਿਹਾਸਕ ਭੁਲਾਂ ਹਨ, ਜਿਨ੍ਹਾਂ ਨੂੰ ਬਿਆਨ ਕਰਨ ਨਾਲ ਲੇਖ ਦਾ ਆਕਾਰ ਵਧ ਜਾਣ ਦਾ ਡਰ ਹੈ । - - - ਸ਼ਰਧਾ ਰਾਮ ਦੇ ਸਮੇਂ ਬਾਬਾ ਰਾਮ ਸਿੰਘ ਜਿਹੇ ਇਨਕਲਾਬੀ ਪ੍ਰਚਾਰਕ ਵੀ ਮੌਜੂਦ ਸਨ, ਪਰ ਉਹ ਇਸ ਲੇਖਕ ਦੀ ਉਲਟ ਸ਼੍ਰੇਣੀ ਦੇ ਪ੍ਰਤੀਨਿਧ ਸਨ, ਜਿਸ ਵਿਚ ਸੈ-ਭਰੋਸਾ ਤੇ ਜੁਗ ਪਲਟਾਉ ਬਲ ਮੌਜੂਦ ਸੀ । ਸ਼ਰਧਾ ਰਾਮ ਦੀਆਂ ਇਤਿਹਾਸਕ ਗਲਤੀਆਂ ਉਸ ਵਾਤਾਵਰਨ ਦੀਆਂ ਸੂਚਕ ਹੁਣ, ਜਦੋਂ ਸਚ ਮਰ ਰਹਿਆ ਸੀ ਤੇ ਝੂਠ ਬਲਵਾਨ ਹੋ ਰਹਿਆ ਸੀ। ਸ਼ਰਭਾ ਰਾਮ ਦਾ ਵਸਤੁ ਅੰਦਰਮੁਖੀ ਰੂਪ ਵਿਚ ਹਾਕਮ ਸ਼੍ਰੇਣੀ ਦਾ ਸਹਾਇਕ ਹੁੰਦਾ ਰਹਿਆ ਹੈ । ਉਸ ਨੇ ਲੋਕਾਂ ਵਿਚੋਂ ਮਰ ਰਹੀ ਰਾਜਨੀਤਕ ਸੋਝੀ ਦੇ ਇਨਕਲਾਬੀ ਬਲ ਨੂੰ ਮੁੜ ਕੇ ਸੁਰਜੀਤ ਕਰਨ ਦੀ ਥਾਂ ਸਾਮਰਾਜ ਦੀਆਂ ਸਿਫਤਾਂ ਦੇ ਪੁਲ ਬੰਨੇ, ਅਤੇ ਭਾਰਤੀ ਲੋਕਾਂ ਵਿਚ ਹੀਨਭਾਵ ਪੈਦਾ ਕਰਣ ਦਾ ਜਤਨ ਕੀਤਾ । ਇਸ ਗਲ ਦੇ ਝਲਕਾਰੇ ਪੰਜਾਬੀ ਬਾਤ-ਚੀਤ ਵਿਚ ਆਮ ਮਿਲਦੇ ਹਨ । ਸ਼ਰਧਾ ਰਾਮ ਹਿੰਦੀ, ਸੰਸਕ੍ਰਿਤ, ਉਰਦੂ, ਫ਼ਾਰਸੀ ਅਤੇ ਪੰਜਾਬੀ ਸਾਰੀਆਂ ਬੋਲੀਆਂ ਦਾ ਵਿਦਵਾਨ ਸੀ । ਲਗ ਭਗ ਸਾਰੀਆਂ ਬੋਲੀਆਂ ਵਿਚ ਉਸ ਨੇ ਆਪਣੀਆਂ ਰਚਨਾਵਾਂ ਕੀਤੀਆਂ ਹਨ । ਪੰਜਾਬੀ ਵਿਚ ਪੰਜਾਬੀ ਬਾਤ ਚੀਤ’ ਤੇ ‘ਸਿਖਾਂ ਦੇ ਰਾਜ ਦੀ ਵਿਥਿਆ’ ਦੋ ਪੁਸਤਕਾਂ ਉਸ ਨੇ ਅੰਗ੍ਰੇਜ਼ਾਂ ਨੂੰ ਪੰਜਾਬੀ ਪੜ੍ਹਾਉਣ ਅਤੇ ਉਨਾਂ ਨੂੰ ਪੰਜਾਬੀ ਸਭਿਆਚਾਰ ਤੋਂ ਵਾਕਿਫ ਕਰਾਉਣ ਲਈ ਲਿਖੀਆਂ ਅਤੇ ਇੰਜੀਲ ਦਾ ਪੰਜਾਬੀ ਅਨੁਵਾਦ ਵੀ ਕੀਤਾ । | ਇਸ ਤੋਂ ਛੂਟ ਉਸ ਨੇ ਕੁਝ ਕ੍ਰਿਸ਼ਨ ਭਗਤੀ ਦੇ ਬੈਂਤ ਤੇ ਇਕ ਬਾਰਾਂਮਾਹ ਦੀ ਰਚਨਾ ਵੀ ਕੀਤੀ ਹੈ । ਬਾਰਾਂਮਾਹ ਵਿਚ ਖੁਦਗਰਜ਼ ਸੰਸਾਰ ਨੂੰ ਤਿਆਗ ਕੇ ਹਰੀ ਨਾਲ ਜੁੜਨ ਦਾ ਉਪਦੇਸ਼ ਹੈ । ਚੜੇ ਬਿਸਾਖ ਵਿਚਾਰੇ ਪਿਆਰੇ, ਕਿਸ ਪਰ ਆਕੜ ਕਰਦਾ ਤੂੰ । ਮਾਤ ਪਿਤਾ ਸੁਤ ਹੋਣ ਪਰਾਏ, ਕੈਂਹ ਦੀ ਖਾਤਰ ਮਰਦਾ ਤੂੰ । ਆਪਣੇ ਸੁਖ ਦਾ ਹਰ ਕੋਈ ਗਾਹਕ, ਕਿਸ ਨੂੰ ਸਮਝੇ ਘਰ ਦਾ ਤੂੰ । ਸਭ ਕੋ ਤਿਆਗ ਜਾਗ ਕੇ ਸ਼ਰਧਾ, ਨਾਮ ਸਿਮਰ ਲੈ ਹਰ ਦਾ ਤੂੰ । ਭਾਵੇਂ ਵਸਤੂ ਦੇ ਪਖ ਤੋਂ ਉਸ ਦੀਆਂ ਕ੍ਰਿਤਾਂ ਦਾ ਕੋਈ ਖਾਸ ਮੁਲ ਨਹੀਂ, ਪਰੰਤੂ ਸ਼ੈਲੀ ਦੇ ਪੱਖ ਤੋਂ ਉਸ ਦੀਆਂ ਪੰਜਾਬੀ ਵਾਰਤਕ ਦੀਆਂ ਕਿਤਾਂ ਇਕ ਵਿਸ਼ੇਸ਼ ਤਾਂ ਰਖਦੀਆ ਹਨ । ਉਸ ਤੋਂ ਪਹਿਲਾਂ ਦੀ ਜਿਹੜੀ ਵਾਰਤਕ ਸਾਨੂੰ ਮਿਲਦੀ ਹੈ ਉਹ