ਪੰਨਾ:Alochana Magazine February 1963.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਥੇ ਪੂੰਜੀਵਾਦ ਤੇ ਸਮਾਜਵਾਦ ਦੀ ਟੱਕਰ ਬਲਵਾਨ ਰੂਪ ਧਾਰਨ ਕਰ ਚੁਕੀ ਹੈ, ਤਾਂ ਬਹੁ-ਵਿਆਪਕ ਹੈ ਹੀ । ਭਾਰਤ ਵਿੱਚ ਇਸ ਦਾ ਸੰਚਾਰ ਹੋ ਰਹਿਆ ਹੈ । ਪੰਜਾਬੀ ਸਾਹਿਤ ਦੇ ਖੇਤਰ ਵਿਚ ਜਸਵੰਤ ਸਿੰਘ ਨੇਕੀ ਕਰਤਾ 'ਅਸਲੇ ਤੇ ਉਹਲੇ’ ਇਸ ਟੋਲੀ ਵਿੱਚ ਸਿਰ ਕੱਢ ਆਖਿਆ ਜਾ ਸਕਦਾ ਹੈ । ਗਿਆਨ ਸਿੰਘ, ਕਰਤਾ 'ਧਰਤੀ ਘੁੰਮਦੀ ਰਹੀਂ' ਤੇ ਤਾਰਾ ਸਿੰਘ ਬਿਰਕ, ਕਰਤਾ 'ਧਰਤੀ ਦਾ ਚਿਹਰਾ', ਭੀ ਬਹੁਤਾ ਇਸੇ ਗਰੁਹ ਵਿੱਚ ਸ਼ਾਮਿਲ ਕਰਨ ਯੋਗ ਹਨ ।

ਉੱਤਰ-ਪ੍ਰਗਤਿ ਵਾਦੀਆਂ ਦੀ ਇਕ ਚੌਥੀ ਟੋਲੀ ਹੈ, ਜਿਸ ਨੂੰ ਅੰਗਰੇਜ਼ੀ ਦਾ ਸ਼ਬਦ (sophisticated; (ਸਿਆਣਪੀ) ਬਹੁਤ ਢਕਦਾ ਹੈ । ਇਹ ਲੋਕ ਸਿਆਣਪ ਇਸੇ ਵਿੱਚ ਸਮਝਦੇ ਹਨ ਕਿ ਮਨੁਖ ਕਿਸੇ ਪਾਸੇ ਭੀ ਬਹੁਤ ਉਤਸਾਹਿਤ ਨਾ ਹੋਵੇ, ਜੀਵਨ ਦੀਆਂ ਕਠੋਰਤਾਵਾਂ ਤੇ ਮ੍ਰਿਦੁਲਤਾਵਾਂ ਜੋ ਵੀ ਪੇਸ਼ ਆਉਣ ਉਨ੍ਹਾਂ ਨੂੰ ਏਕੀ-ਭਾਵ ਨਾਲ ਪ੍ਰਵਾਨ ਕਰਦੇ ਚਲੋ । ਜੀਵਨ ਤੋਂ ਬਹੁਤੀ ਆਸ ਨਾ ਰਖੋ ਤੇ ਇਸ ਵਲੋਂ ਬਹੁਤੇ ਨਿਰਾਸ਼ ਨਾ ਹੋਵੇ । ਇਨ੍ਹਾਂ ਲੇਖਕਾਂ ਵਿੱਚ ਤਾਰਾ ਸਿੰਘ, ਕਰਤਾ 'ਸਿੰਮਦੇ ਪੱਥਰ’ ਤੇ ‘ਮੇਘਲੇ’, ਸ. ਸ. ਮੀਸ਼ਾ, ਕਰਤਾ 'ਚੁਰਸਤਾ’ ਤੇ ‘ਪ੍ਰਭਜੋਤ ਕੌਰ, ਕਰਤਾ ‘ਪੱਬੀ’ ਵਰਣਨ ਕੀਤੇ ਜਾ ਸਕਦੇ ਹਨ । ਇਹਨਾਂ ਵਿਚੋਂ ਪ੍ਰਭਜੋਤ ਕੌਰ ਪਹਲਾਂ ਬਹੁਤ ਰਚਨਾ ਰੋਮਾਂਸਵਾਦੀ ਤੇ ਕੁਝ ਹਦ ਤਕ ਪ੍ਰਗਤਿਵਾਦੀ ਧਾਰਾਵਾਂ ਵਿੱਚ ਕਰ ਚੁਕੀ ਹੈ । ਦੂਜੇ ਦੋਵੇਂ ਵੀ ਪ੍ਰਗਤਿਵਾਦੀ ਵਿਚਾਰਾਂ ਦੇ ਧਾਰਨੀ ਹਨ । ਪਰ ਅੱਜ ਦੀ ਸਥਿਤੀ ਵਿੱਚ, ਜਿਵੇਂ ਉਪਰ ਸੰਕੇਤਮਾਤਰ ਆਖਿਆ ਗਇਆ ਹੈ, ਪ੍ਰਗਤਿਵਾਦ ਤੋਂ ਅਗਲਾ ਪੜਾਉ ਸਪੱਸ਼ਟ ਭਾਂਤ ਕ੍ਰਾਂਤੀਕਾਰੀ ਤੇ ਸਮਾਜਵਾਦੀ ਹੋ ਜਾਣ ਦਾ ਹੈ । ਪਰ ਇਸੇ ਸਥਿਤੀ ਵਿੱਚ ਭਾਰਤ ਵਰਗੇ ਦੇਸ਼ ਵਿੱਚ ਜਿਥੇ ਸੁਤੰਤਰਤਾ ਦੇ ਨਵਾਗਮਨ ਕਾਰਣ ਵਰਤਮਾਨ ਦੇ ਵਿਰੁਧ ਤੇ ਪੂੰਜੀਵਾਦ ਦੇ ਵਿਰੁਧ ਜਜ਼ਬਾ ਇਤਨਾ ਬਲਵਾਨ ਨਹੀਂ, ਕਿਸੇ ਲੇਖਕ ਲਈ ਕੱਟੜ ਰੂਪ ਵਿੱਚ ਸਮਾਜਵਾਦੀ ਹੋ ਕੇ ਲਿਖਣਾ ਕੁਝ ਔਖੀ ਜੇਹੀ ਗੱਲ ਹੈ । ਦੇਸ ਵਿੱਚ ਮਿਸਰਿਤ ਅਰਥਚਾਰੇ (mixed economy) ਦੀ ਅਵਸਥਾ ਨੇ ਕੱਟੜ ਸਮਾਜਵਾਦ ਨੂੰ ਕੁਝ ਅਲੂਣਾ ਜੇਹਾ ਬਣਾ ਦਿੱਤਾ ਹੋਇਆ ਹੈ । ਸਮਵਾਦੀ ਵਿਚਾਰਾਂ ਨੂੰ ਦੇਸ਼ ਦਾ ਵਡੇਰਾ ਭਾਗ ਜੇ ਦੇਸ਼ ਵਿਰੋਧੀ ਭਾਵ ਨਹੀਂ ਤਾਂ ਇਕ ਖਬਤ ਜੇਹਾ ਜ਼ਰੂਰ ਸਮਝਦਾ ਹੈ । ਮੈਂ ਸਾਮਵਾਦੀ ਵਿਚਾਰਾਂ ਦਾ ਹੁੰਦਾ ਹੋਇਆ ਭੀ, ਇਸ ਵਿਵਸਥਾ ਤੋਂ ਅੱਖਾਂ ਨਹੀਂ ਮੀਟਦਾ, ਭਾਵੇਂ ਮੇਰਾ ਨਿਸ਼ਚਾ ਹੈ ਕਿ ਦੇਸ਼ ਦਾ ਕਲਿਆਣ ਸਾਮਵਾਦੀ ਸਥਿਤੀ ਦੇ ਆ ਜਾਣ ਨਾਲ ਹੀ ਹੋਵੇਗਾ । ਪਰ ਸਾਰੇ ਬੁਧੀਵਾਦੀ ਲੋਕ ਕੋਈ ਅਜੇਹੇ ਕੱਟੜ ਪੰਥੀ ਜਾਂ ਖ਼ਬਤੀ ਥੋੜਾ ਹੁੰਦੇ ਹਨ । ਕਟੜ-ਪੰਥੀਆਂ ਨੂੰ ਭੀ ਵਰਤਮਾਨ ਵਿਵਸਥਾ ਨਾਲ ਸਮਝੌਤਾ ਕਰ ਕੇ ਜਾਂ ਇਸ ਵਿੱਚ ਦੜ ਵੱਟ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਤੇ ਫਿਰ ਜਦੋਂ ਨਿਸ਼ਚਾ ਕਿਸੇ ਪਾਸੇ ਭੀ ਪ੍ਰਪੱਕ ਨਾ ਹੋਵੇ, ਤਾਂ