ਪੰਨਾ:Alochana Magazine February 1963.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਸਿੰਘ -

ਗੁਰੁ ਨਾਨਕ ਦੀ ਕਾਵਿ ਕਲਾ ਦਾ ਇਕ ਹੋਰ ਪ੍ਰਮਾਣ

ਰਾਗੁ ਸਿਰੀ ਰਾਗੁ ਮਹਲਾ ਪਹਿਲਾ ੧ ਘਰ ੧ ॥

ਚਉਪਦੇ

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ ੧॥


ਹਰਿ ਬਿਨੁ ਜੀਉ ਜਲਿ ਬਲਿ ਜਾਉ ॥

ਮੈਂ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥


ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨il


ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥

ਮਤੁ ਦੇਖਿ ਭੂਲਾ ਵੀਸਲੇ ਤੇਰਾ ਚਿਤਿ ਨ ਆਵੈ ਨਾਉ ॥ ੩ ॥


ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥


ਇਸ ਕਵਿਤਾ ਦੀ ਖਿੱਚ ਦਾ ਸਭ ਤੋਂ ਵਧ ਪਰਤੱਖ ਕਾਰਨ ਇਸ ਦੀ ਸੁਆਦਲੀ ਬਿੰਬਾਵਲੀ ਹੈ । ਮੋਤੀ, ਰਤਨ, ਹੀਰੇ, ਲਾਲ, ਕਸਤੂਰੀ, ਅਗਰ, ਚੰਦਨ, ਮੋਹਨੀ ਇਸਤ੍ਰੀ, ਜੜਾਊ ਪਲੰਘ, ਐਸੇ ਬਲਵਾਨ ਬਿੰਬ ਹਨ, ਜੋ ਬੜੀ ਆਸਾਨੀ ਨਾਲ ਸ੍ਰੋਤਿਆਂ ਦੇ ਸੁਹਜ-ਭਾਵਾਂ ਨੂੰ ਟੁੰਬਦੇ, ਸੁਆਦ ਦੇਂਦੇ ਤੇ ਇਕ ਰਸ ਭਰਪੂਰ ਵਾਤਾਵਰਨ ਇਸ ਕਵਿਤਾ ਦੁਆਲੇ ਖਿਲਾਰ ਦੇਂਦੇ ਹਨ, ਪਰ ਜੇ ਇੰਦ੍ਰੀਆਂ ਨੂੰ

੧੦