ਪੰਨਾ:Alochana Magazine February 1963.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰਾਂ ਹੇਠ ਆਉਣ ਵਾਲੀ ਵਸਤ ਹਨ । ਉਹ ਰੰਗ ਮਹਲ ਓੜਕਾਂ ਦੇ ਸੁਹਜ ਨਾਲ ਸ਼ਿੰਗਾਰਿਆ ਹੋਵੇਗਾ ਜਿਸ ਦੇ ਫਰਸ਼ ਹੀਰੇ ਲਾਲਾਂ ਦੇ ਟੁਕੜਿਆਂ ਨਾਲ ਜੁੜੇ ਹੋਏ ਤੇ ਜਿਸ ਦਾ ਫ਼ਰਨੀਚਰ ਇਨ੍ਹਾਂ ਦੀਆਂ ਤਿਖੀਆਂ ਕਿਰਨਾਂ ਨਾਲ ਜਗਮਗ ਕਰਦਾ ਹੋਵੇਗਾ । ਅਜਿਹੇ ਵਚਿਤ੍ਰ ਕਮਰੇ ਦੀ ਸਜਾਵਟ ਹੀ ਸਾਧਾਰਨ ਮਨੁੱਖ ਨੂੰ ਮਸਤ ਕਰਨ ਲਈ ਕਾਫੀ ਹੈ ਪਰ ਜੇ ਉਸ ਵਿੱਚ ਹੁਸਨਾਂ ਨਾਲ ਲਦੀ ਤੇ ਅਦਾਵਾਂ ਵਿੱਚ ਮੱਤੀ ਯੁਵਕਾ ਭੀ ਬਿਰਾਜਮਾਨ ਹੋਵੇ ਤਾਂ ਆਪਣੇ ਮਨ ਦੀ ਅਡੋਲਤਾ ਨੂੰ ਕਾਇਮ ਰਖਣਾ ਕਿਸੇ ਮਹਾਂ ਬਲੀ ਦੇ ਹੀ ਵਸ ਹੁੰਦਾ ਹੈ । ਮੋਤੀਆ ਰਤਨਾਂ ਦੇ ਜ਼ਿਕਰ ਵੇਲੇ ਜੋ ਸੁੰਦਰ ਤੇ ਸ਼ਿੰਗਾਰੀ ਹੋਈ ਇਸਤ੍ਰੀ ਦੇ ਸੰਸਕਾਰ ਗੁਝੇ ਤੌਰ ਉਤੇ ਮਨ ਵਿਚ ਉਪਜੇ ਸਨ, ਇਨ੍ਹਾਂ ਸਤਰਾਂ ਵਿੱਚ ਉਹ ਪੂਰੇ ਜ਼ੋਰ ਨਾਲ ਪਰਤੱਖ ਕਰ ਦਿਤੇ ਗਏ ਹਨ, ਪਰ ਪਾਠਕ ਦੀ ਕਲਪਨਾ ਇਕ ਅਜਿਹੀ ਇਸਤ੍ਰੀ ਨੂੰ ਦੇਖਦੀ ਹੈ, ਜਿਸ ਦਾ ਰੂਪ ਮਨ ਨੂੰ ਮੋਹਨ ਵਾਲਾ ਹੈ । ਪਰ ਜੋ ਆਪਣੇ ਰੁਪ ਦੇ ਮਨ ਵਿੱਚ ਅਹਿਲ ਬੈਠੀ ਹੋਈ, ਲੋਚਾ-ਹੀਨ ਹੋਣ ਦਾ ਪ੍ਰਭਾਵ ਨਹੀਂ ਪਾਉਦੀ । ਉਹ ਘਰ ਆਏ ਮਿਤਰਾਂ ਨੂੰ ਸਵਾਗਤੀ ਵਤੀਰੇ ਨਾਲ ਆਪਣੇ ਉਤੇ ਮੋਹਿਤ ਕਰਨ ਦਾ ਯਤਨ ਭੀ ਕਰਦੀ ਹੈ । ਇਸ ਤਰ੍ਹਾਂ ਦੇ ਹਾਲਾਤ ਵਿੱਚ ਸਦਾਚਾਰਕ ਬਿਰਤੀ ਦੀ ਧਰਤੀ ਦਾ ਪੈਰਾਂ ਹੇਠੋਂ ਥਿੜਕ ਜਾਣਾ ਬਹੁਤੀ ਅਸਾਧਾਰਨ ਗੱਲ ਨਹੀਂ । ਮਨ ਨੂੰ ਨਿਤ ਸਾਧਨ ਤੇ ਸੰਧ ਕੇ ਰੱਖਣ ਵਾਲੇ ਵਿਅਕਤੀ ਭੀ ਅਜਿਹੀ ਅਵਸਥਾ ਵਿਚ ਪੈਣੇ ਸੰਕੋਚ ਮਹਿਸੂਸ ਕਰਦੇ ਹਨ । ਪਰ ਇਖਲਾਕੀ ਮਜ਼ਬੂਤੀ ਜਿਥੇ ਆਂਪਣੀ ਸੀਮਾ ਪ੍ਰਤੀਤ ਕਰੇ ਇਸ਼ਕ ਉਥੇ ਵੀ ਨਿਧੜਕ ਮਹਸੂਸ ਕਰਦਾ ਹੈ । ਇਸ਼ਕ ਨਾਲ ਰੱਤੇ ਨੈਣ ਓਪਰੇ ਸੰਦਰ ਨੈਣਾਂ ਦੇ ਜਾਦੂ ਨੂੰ ਸਦਾ ਤੁਛ ਮੰਨਦੇ ਰਹੇ ਹਨ । ਗੁਰੂ ਨਾਨਕ ਕਿਸੇ ਮਾਨਸਕ ਦ੍ਰਿੜਤਾ ਨਾਲ ਕੰਚਨੀ ਦੇ ਅਸਰ ਤੋਂ ਆਪਣੀ ਸੁਰਤ ਨੂੰ ਬਚਾਉਣ ਦਾ ਕਠਨ ਯਤਨ ਕਰਦੇ ਨਹੀਂ ਲਗਦੇ । ਉਹ ਆਪਣੀ ਡੂੰਘੀ ਪ੍ਰੀਤ ਹੇਠ ਸਹਜ ਸੁਭਾ ਉਸ ਤੋਂ ਉਪਰਾਮ ਹਨ, ਬਲਕਿ ਆਪਣੇ ਪ੍ਰੀਤਮ ਨੂੰ ਭੁਲਾਉਣ ਵਾਲੀ ਖਿੱਚ ਤੋਂ ਕੋਹਾਂ ਦੂਰ ਜਾਣਾ ਚਾਹੁੰਦੇ ਹਨ । ਕੰਚਨੀ ਦੀ ਸੁੰਦਰਤਾ ਵਲ ਧਿਆਨ ਦੇਣਾ ਉਨ੍ਹਾਂ ਨੂੰ ਨ ਸਿਰਫ ਭਾਉਂਦਾ ਹੀ ਨਹੀਂ, ਬਲਕਿ ਆਪਣੇ ਉਚੇ ਰਸ ਤੋਂ ਵੰਚਤ ਕਰਨ ਦਾ ਕਾਰਨ ਹੋਣ ਕਰਕੇ ਅਤਅੰਤ ਨਖਿਧ ਕਰਮ ਪ੍ਰਤੀਤ ਹੁੰਦਾ ਹੈ ਜਿਸ ਤੋਂ ਉਹ ਸੁਭਾਵਕ ਹੀ ਸੰਕੋਚ ਕਰਦੇ ਹਨ । ਇਸ਼ਕ ਦੀ ਵਰਿਆਮਗੀ ਅਮਿਤ ਹੈ ਤੇ ਗੁਰੂ ਨਾਨਕ ਦੀ ਇਹ ਕਵਿਤਾ ਇਸ ਸਚਾਈ ਦੀ ਸੂਝ ਡੂੰਘੀ ਕਰਨ ਵਿੱਚ ਬੇਹਦ ਸਫਲ ਹੈ ।

ਕਵਿਤਾ ਦੇ ਤੀਸਰੇ ਬੰਦ ਵਿੱਚ ਦੌਲਤ ਤੇ ਇਸਤ੍ਰੀ ਤੋਂ ਬਾਅਦ ਚਤੁਰਾਈ ਦੀ ਮਹੱਤਤਾ ਨੂੰ ਹੌਲਿਆਂ ਕੀਤਾ ਹੈ । ਚਤਰ ਮਨਖ ਆਪਣੀ ਚਤਰਤਾ ਦੇ ਦਿਖਾਵੇ ਲਈ ਉਨ੍ਹਾਂ ਹੀ ਚਾਹਵਾਨ ਹੁੰਦਾ ਹੈ ਜਿੰਨਾ ਆਮ ਸੁੰਦਰ ਇਸਤ੍ਰੀ

੧੪