ਪੰਨਾ:Alochana Magazine February 1963.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਅਵਸਥਾ ਵਿੱਚ ਨਹੀਂ, ਵਿਸਰ ਜਾਣ ਦੀ ਸੰਭਾਵਨਾ ਮਨ ਵਿਚ ਆਉਣ ਸਮੇਂ ਲਿਖੀ ਗਈ ਹੈ । ਇਸ ਸੰਭਾਵਨਾ ਦੇ ਮਨ ਵਿਚ ਆਉਣ ਨੇ ਐਸਾ ਜ਼ੋਰਦਾਰ ਪ੍ਰਤੀ-ਕਰਮ ਕਵੀ ਦੇ ਅੰਦਰ ਪੈਦਾ ਕੀਤਾ ਕਿ ਉਹ ਇਕ ਉਤਮ ਕਾਵਿਕ ਅਨੁਭਵ ਦੇ ਕਾਬਲ ਬਣ ਗਿਆ । ਇਹ ਕਾਵਿਕ ਅਨੁਭਵ ਸਿਮਰਨ ਨੂੰ ਚਿਮਟੇ ਰਹਣ ਦਾ ਹੈ,ਬ੍ਰਿਹਾ ਦੀ ਚੋਟ ਦਾ ਨਹੀਂ। ਇਸ ਕਵਿਤਾ ਵਿੱਚ ਕਵੀ ਦੀ ਉਹ ਹਾਲਤ ਨਹੀਂ ਜਿਸ ਬਾਬਤ ਕਹੀਦਾ ਹੈ ਕਿ ਜ਼ਰਾ ਕੁ ਛੋਹੋ ਤਾਂ ਰੱਤ ਟਪਕ ਆਉਂਦੀ ਹੈ । ਦਰਦਨਾਕਤਾ ਦੀ ਬਜਾਏ ਦ੍ਰਿੜ੍ਹਤਾ ਇਸ ਦੀ ਪਰਧਾਨ ਸੁਰ ਹੈ । ਸਿਮਰਨ ਨੂੰ ਹੱਥੋਂ ਨ ਨਿਕਲਣ ਦੇਣ ਦੇ ਇਰਾਦੇ ਦੇ ਪਿਛੋਕੜ ਵਿੱਚ ਭਾਵੇਂ ਉਹ ਪੀੜ ਹੈ ਜਿਸਦੀ ਯਾਦ ਸਿਮਰਨ ਰਹਿਤ ਜੀਵਨ ਦਾ ਤ੍ਰਾਸ ਪੈਦਾ ਕਰਦੀ ਹੈ ਪਰ ਉਹ ਪੀੜ ਕਵਿਤਾ ਲਿਖਣ ਸਮੇਂ ਵਰਤਮਾਨ ਨਹੀਂ, ਕੇਵਲ ਯਾਦ ਵਿਚ ਹੈ । ਇਸ ਨਿਰਨੇ ਦੀ ਪ੍ਰੋੜ੍ਹਤਾ 'ਹਰਿ ਬਿਨੁ ਜੀਉ ਜਲਿ ਬਲਿ ਜਾਉ' ਦੀ ਅਗਲੀ ਤੁਕ ਤੋਂ ਹੋ ਜਾਂਦੀ ਹੈ ਜੋ ਇਹ ਹੈ:-

'ਮੈਂ ਆਪਣਾ ਗੁਰੂ ਪੂਛਿ ਦੇਖਿਆ ਅਵਰੁ ਨਾਹੀ ਥਾਉ ।'

ਕਵੀ ਨੂੰ ਰੱਬ-ਵੰਚਿਤ ਜੀਵਨ ਦੀ ਨਿਰਾਰਥਕਤਾ ਦਾ ਵਿਸ਼ਵਾਸ਼ ਗੁਰੂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ਉਤੇ ਭੀ ਹੈ ਤੇ ਆਪਣੇ ਆਪਣੇ ਅਨੁਭਵ ਦੀ ਯਾਦ ਕਰਕੇ ਭੀ । ਜਦੋਂ ਮਨੁਖ ਖੁਦ ਰਬ ਤੋਂ ਵਿਛੜ ਕੇ ਬ੍ਰਿਹਾ ਦੀ ਕਸਕ ਸਹਿ ਰਿਹਾ ਹੋਵੇ ਓਦੋਂ ਉਸ ਨੂੰ ਇਹ ਕਹਣ ਦੀ ਲੋੜ ਨਹੀਂ ਹੁੰਦੀ ਕਿ ਮੈਨੂੰ ਕਿਸੇ ਪ੍ਰਮਾਣਿਕ ਸੋਮੇਂ ਤੋਂ ਯਕੀਨ ਆ ਗਿਆ ਹੈ ਕਿ ਰਬ ਬਿਨਾਂ ਜੀਵਨ ਦੁਖ-ਭਰਪੂਰ ਜਾਂ ਵਿਅਰਥ ਹੈ ! ਸੋ ਇਹ ਸਪੱਸ਼ਟ ਹੈ ਕਿ ਇਹ ਕਵਿਤਾ ਗੁਰੂ ਨਾਨਕ ਨੂੰ ਸਿਮਰਨ ਭੁਲਾ ਦੇਣ ਵਾਲੇ ਖਿਆਲ ਦੇ ਕਿਸੇ ਤਰ੍ਹਾਂ ਮਨ ਅਗੇ ਆ ਜਾਣ ਸਮੇਂ ਲਿਖੀ ਗਈ,ਬ੍ਰਿਹਾ ਦੇ ਅਨੁਭਵ ਸਮੇਂ ਨਹੀਂ। ਇਸ ਨੁਕਤੇ ਨਾਲ ਸਮਾਨਤਾ ਰਖਦੀ ਇਕ ਪ੍ਰੰਪਰਾ ਭੀ ਸਿਖ ਇਤਹਾਸ ਵਿੱਚ ਪ੍ਰਚਲਤ ਹੈ ਜਿਸ ਨੂੰ ਇਸ ਕਵਿਤਾ ਦੀ ਉਥਾਨਕ ਵਜੋਂ ਵਰਣਨ ਕੀਤਾ ਜਾਂਦਾ ਹੈ । ਦੇਸ ਦੇਸਾਂਤਰਾਂ ਦੇ ਰਟਣ ਸਮੇਂ ਗੁਰੂ ਨਾਨਕ ਨੂੰ ਇਕ ਜੰਗਲ ਵਿੱਚ ਕਲਜੁਗ ਨੇ ਮਨੁਖੀ ਜਾਮੇ ਵਿੱਚ ਪ੍ਰਤਖ ਹੋ ਕੇ ਪੇਸ਼ਕਸ਼ ਕੀਤੀ ਕਿ ਤੁਸੀਂ ਮੇਰੇ ਪਾਸੋਂ ਕੋਈ ਭੇਟਾ ਸਵੀਕਾਰ ਕਰੋ -ਜੇ ਕਹੋ ਤਾਂ ਮੋਤੀਆਂ ਦੇ ਮਹਲ ਉਸਾਰ ਦਿਆਂ, ਰੂਪਵੰਤ ਇਸਤ੍ਰੀਆਂ ਹਾਜ਼ਰ ਕਰ ਦਿਆਂ ਆਦਿ । ਕਲਜੁਗ ਦੀਆਂ ਭੇਟਾਂ ਦੇ ਸੁਭਾਵਕ ਤ੍ਰਿਸਕਾਰ ਵਿੱਚ ਗੁਰੂ ਸਾਹਿਬ ਨੇ ਇਸ ਕਵਿਤਾ ਦੇ ਚਾਰੇ ਬੰਦ ਉਚਾਰੇ । ਇਹ ਪ੍ਰੰਪਰਾ ਸਿੱਧ ਕਰਦੀ ਹੈ ਕਿ ਕਵੀ ਦੀ, ਨਾਮ ਸਿਮਰਨ ਤੋਂ ਥਿੜਕਾਉਣ ਵਾਲੀਆਂ ਖਿਚਾਂ ਤੋਂ ਬਚਣ ਦੀ, ਤੂੰਘੀ ਚਾਹ ਨੂੰ ਪੁਰਾਣੇ ਸਮੇਂ ਵਿੱਚ ਭੀ ਇਸ ਕਵਿਤਾ ਦਾ ਵਿਸ਼ਾ ਪ੍ਰਤੀਤ ਕੀਤਾ ਜਾਂਦਾ ਸੀ । ਕਲਜੁਗ ਦੇ ਪ੍ਰਤੱਖ ਹੋਣ ਵੇਲੇ, ਗੁਰੂ ਨਾਨਕ ਦੇ ਸਾਹਮਣੇ, ਪ੍ਰੇਮ ਦੇ ਰਾਹ ਤੋਂ ਡੁਲਾਉਣ ਦੀ

੧੭