ਪੰਨਾ:Alochana Magazine February 1963.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਭਾਵਨਾ ਆਈ ਕਹਿ ਲਵੇ, ਜਾਂ ਕਿਸੇ ਹੋਰ ਢੰਗ ਨਾਲ ਰੱਬ ਵਿਸਰਨ ਦਾ ਸੰਕਲਪ ਉਨ੍ਹਾਂ ਦੇ ਮਨ ਵਿੱਚ ਉਪਜਿਆ ਮੰਨ ਲਵੋ, ਇਸ ਸੰਭਾਵਨਾ ਜਾਂ ਸੰਕਲਪ ਮਾਤਰ ਨੇ ਹੀ ਜੋ ਜ਼ੋਰਦਾਰ ਸੰਕੋਚ ਉਸ ਵਲੋਂ ਉਨਾਂ ਦੇ ਅੰਦਰ ਪੈਦਾ ਕੀਤਾ ਉਹ ਇਸ ਕਵਿਤਾ ਦੇ ਰਚੇ ਜਾਣ ਦਾ ਮੌਕਾ ਬਣਿਆ । 'ਆਖਾ ਜੀਵਾ ਵਿਸਰੈ ਮਰ ਜਾਉਂ' ਕਹਣ ਵਾਲੇ ਗੁਰੂ ਨਾਨਕ ਰੱਬ ਦੀ ਯਾਦ ਦੇ ਪਲ ਭਰ ਲਈ ਵਿਸਰ ਜਾਣ ਨੂੰ ਭੀ ਆਪਣੇ ਲਈ ਕਲਜੁਗ ਵਰਤਣਾ ਮੰਨਦੇ ਸਨ, ਪਰ ਇਸ ਕਵਿਤਾ ਵਿੱਚ ਰੱਬ ਦੀ ਯਾਦ ਦੇ ਰਤਾ ਭੀ ਵਿਸਰ ਨਾ ਜਾਣ ਦੀ ਡੂੰਘੀ ਹੂਕ ਜ਼ਰੂਰ ਹੈ, ਵਿਸਰੀ ਹੋਈ ਅਵਸਥਾ ਵਿੱਚ ਵਰਤੇ ਹੋਏ ਕਲਿਜੁਗ ਦਾ ਵਰਨਣ ਨਹੀਂ ।

ਇਹ ਲੰਮੀ ਚਰਚਾ ਗੁਰੂ ਨਾਨਕ ਦੀ ਕਵਿਤਾ ਬਾਰੇ ਇਕ ਜ਼ਰੂਰੀ ਚਿਤਾਵਨੀ ਦੇਣ ਦੇ ਮੰਤਵ ਨਾਲ ਕੀਤੀ ਗਈ ਹੈ । ਗੁਰੂ ਸਾਹਿਬ ਦੀ ਸਾਰੀ ਦੀ ਸਾਰੀ ਕਵਿਤਾ ਕਿਸੇ ਨ ਕਿਸੇ ਪਖੋਂ ਰੱਬ ਨਾਲ ਸੰਬੰਧਤ ਹੈ । ਰੱਬ ਬਾਬਤ ਕਈ ਵੀਚਾਰ ਤੇ ਉਸ ਪ੍ਰਤੀ ਕਈ ਭਾਵ ਉਨਾਂ ਨੇ ਪ੍ਰਗਟ ਕੀਤੇ ਹਨ । ਇਨ੍ਹਾਂ ਵੀਚਾਰਾਂ ਤੇ ਭਾਵਾਂ ਨੂੰ ਕਵਿਤਾ ਦਾ ਜਾਮਾਂ ਪੁਆਉਣ ਲਗਿਆ ਉਹ ਕਲਾਕਾਰਾਂ ਦੇ ਕਰਤੱਵ ਦਾ ਪੂਰਾ ਪੂਰਾ ਪਾਲਣ ਕਰਦੇ ਹਨ । ਕਵਿਤਾ ਵਿਚ ਕਵੀ ਆਪਣੇ ਮਨ ਦੇ ਉਸ ਵਿਸ਼ੇਸ਼ ਰੰਗ ਦਾ ਵਰਨਣ ਕਰਦਾ ਹੈ ਜੋ ਕਵਿਤਾ ਰਚਨ ਸਮੇਂ ਉਸ ਉਤੇ ਛਾਇਆ ਹੋਵੇ । ਗੁਰੂ ਨਾਨਕ ਦੀਆਂ ਵੱਖ ਵੱਖ ਕਵਿਤਾਵਾਂ ਵਿੱਚ ਉਨ੍ਹਾਂ ਦੇ ਅਨੁਭਵ ਦੇ ਅਨੇਕਾਂ ਭਾਵਕ ਤੇ ਬੌਧਕ ਰੰਗ ਆਪਣੀ ਵਿਸ਼ੇਸ਼ਤਾ ਵਿੱਚ ਵਿਦਮਾਨ ਹਨ । ਸਰਸਰੀ ਨਜ਼ਰ ਨਾਲ ਇਸ ਕਵਿਤਾ ਦਾ ਅਧਿਐਨ ਕਰਨ ਵਾਲਾ ਪਾਠਕ, ਇਨ੍ਹਾਂ ਰੰਗਾਂ ਦੀ ਵੰਨ ਸੁਵੰਨਤਾ ਦਾ, ਨਾ ਸਹੀ ਅਨਮਾਨ ਬਣਾ ਸਕਦਾ ਹੈ ਤੇ ਨਾ ਇਸ ਦਾ ਰਸ ਮਾਣ ਸਕਦਾ ਹੈ । ਰਹੱਸਵਾਦ ਵੀਚਾਰਾਂ ਤੇ ਭਾਵਾਂ ਦੇ ਸੰਬੰਧ ਵਿੱਚ ਉਨੀ ਹੀ ਅਮੀਰ ਦੁਨੀਆਂ ਹੈ, ਜਿੰਨਾਂ ਗੈਰ ਰਹੱਸਵਾਦੀ ਜਗਤ । ਰਹੱਸਵਾਦੀ ਕਵਿਤਾ ਦੇ ਸੁਹਿਰਦ ਆਲੋਚਕ ਕਵੀ ਦੇ ਮਨ ਦੀ ਅਵਸਥਾ ਨੂੰ ਬਰੀਕੀ ਨਾਲ ਦੇਖ ਕੇ ਇਸ ਦੇ ਵਟਦੇ ਦ੍ਰਿਸ਼ਾਂ ਨੂੰ ਇਕ ਦੂਜੇ ਤੋਂ ਨਿਖੇੜਨ ਦੀ ਯੋਗਤਾ ਵਰਤਦੇ ਹਨ । ਦੋ ਕਵਿਤਾਵਾਂ ਵਿੱਚ ਕੁਝ ਸ਼ਬਦ ਜਾਂ ਖਿਆਲ ਸਾਂਝੇ ਵੇਖ ਕੇ ਉਨ੍ਹਾਂ ਦੇ ਵਿਸ਼ੇ ਨੂੰ ਅਭਿੰਨ ਮੰਨ ਲੈਣਾ ਸੁਚੱਜੀ ਆਲੋਚਨਾ ਨਹੀਂ। ਸਾਰੀ ਕਵਿਤਾ ਦੀ ਰੌਅ, ਸੇਧ ਤੇ ਇਕਾਗ੍ਰਤਾ ਨੂੰ ਪੂਰੇ ਧਿਆਨ ਨਾਲ ਜਾਂਚੇ ਬਗੈਰ ਉਸ ਦੇ ਵਿਸ਼ੇਸ਼ ਰੰਗ ਦਾ ਨਿਰਨਾ ਨਹੀਂ ਹੋ ਸਕਦਾ | ਆਲੋਚਕ ਦਾ ਮੁਖ ਧਰਮ ਕਵਿਤਾ ਵਿੱਚ ਅੰਕਿਤ ਕਵੀ ਦੇ ਅਨੁਭਵ ਦੀ ਠੀਕ ਠੀਕ,ਇੰਨ ਬਿੰਨ ਤੇ ਪੂਰੀ ਪੂਰੀ ਪਹਚਾਣ ਹੈ, ਤੋਲ ਤੁਕਾਂਤ, ਰਸ ਲੈਅ ਆਦਿਕ ਦੀਆਂ ਗਿਣਤੀਆਂ ਮਿਣਤੀਆਂ ਸਭ, ਅਧੀਨ ਦਰਜਾ ਰਖਦੀਆਂ ਹਨ । ਗੁਰੂ ਨਾਨਕ ਦੀਆ ਕਈ ਕਵਿਤਾਵਾ ਜਿਨ੍ਹਾਂ ਦਾ ਵਿਸ਼ਾ ਮਿਲਦਾ ਜੁਲਦਾ ਜਾਪਦਾ ਹੈ, ਬਰੀਕੀ ਨਾਲ

੧੮