ਪੰਨਾ:Alochana Magazine February 1963.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਵਟਾਉਂਦਾ ਹੈ ।

ਉਹ ਇਕ “ਆਦਿਮ ਮਨੁਖ’ ਹੈ, ਜਿਹੜਾ ਆਮ ਸਦਗੁਣਾਂ ਤੋਂ ਅਣਭਿੱਜ ਹੈ, ਪਰ ਉਸ ਵਿੱਚ ਇਕ ਅਸੁਖਾਵਾਂ, ਇਕ ਖਤਰਨਾਕ ਸਦਗੁਣ ਹੈ ਅਤੇ ਉਹ ਹੈ “ਨਿਤਸ਼ੇ' ਵਾਲੀ ਡਰ ਤੋਂ ਬਿਨਾਂ, ਰੱਬ ਤੋਂ ਬਿਨਾਂ, ਆਸ ਤੋਂ ਬਿਨਾਂ, ਜੀਵਨ ਦੀਆਂ ਤ੍ਰਿਪਤੀਆਂ ਅਤੇ ਜੀਵਨ ਦੀਆਂ ਪ੍ਰਾਪਤੀਆਂ ਲਈ ਸੰਘਰਸ਼ ਕਰਣ ਦੀ ਕਾਮਨਾ । ਅਤਿ ਭਿਆਨਕ ਸਥਿੱਤੀਆਂ, ਔਕੜਾਂ, ਮੌਤ ਅਤੇ ਹਤਿਆਵਾਂ ਦੇ ਵਿਰੁਧ ਲੜਨ ਲਈ ਅਤੇ ‘ਮਜਬੂਰੀ’ (Law of Necessity) ਦੇ ਖਿਲਾਫ਼ ਬਗਾਵਤ ਕਰਨ ਲਈ ਉਸ ਦੇ ਅੰਦਰ ਇਕ ਅਜਿੱਤ ਦਿਛਿਆ ਹੈ । 'ਕਿਸਮਤ' ਨਾਲ ਲੜਠ ਲਈ ਉਸ ਵਿੱਚ ਹੱਠ ਹੈ । ਉਹ ਆਪਣਾ ਸਰੂਪ ਕਰਮਸ਼ੀਲਤਾ ਵਿੱਚ ਅਤੇ ਕਰਮਸ਼ੀਲਤਾ ਰਾਹੀਂ ਪਛਾਣਦਾ ਹੈ ।

ਉਹ ਜੋ ਕੁਝ ਵੀ ਕਰਦਾ ਹੈ, ਇਕ ਜੋਸ਼ ਅਤੇ ਇਕ ਰੀਝ ਨਾਲ ਕਰਦਾ ਹੈ, ਕਿਉਂਕਿ ਉਹ ਸਦੀਵੀ ਵਰਤਮਾਨ 'ਹੁਣ' ਵਿੱਚ ਵਿਚਰਦਾ ਹੈ ਅਤੇ ਸਦਾ ਅਗਾਂਹ ਵਲ ਤਾਂਘਦਾ ਹੈ ।

'ਇਕ ਨਵਾਂ ਰਾਹ ਅਤੇ ਨਵੇਂ ਮਨਸੂਬੇ !’ ਉਹ (ਜੋਰਬਾ) ਬੋਲਿਆ ।'ਮੈਂ' ਇਹ ਸੋਚਣਾ ਬੰਦ ਕਰ ਦਿਤਾ ਹੈ ਕਿ ਕਲ੍ਹ ਕੀ ਵਾਪਰਿਆ ਸੀ। ਇਹ ਵਿਚਾਰਨਾ ਵੀ ਛੱਡ ਦਿਤਾ ਹੈ ਕਿ ਕਲ੍ਹ ਕੀ ਹੋਣ ਵਾਲਾ ਹੈ । ਅੱਜ ਕੀ ਹੋ ਰਹਿਆ ਹੈ, ਇਸ ਘੜੀ, ਇਸ ਛਿਣ ਕੀ ਵਾਪਰ ਰਹਿਆ ਹੈ, ਸਿਰਫ ਇਸੇ ਬਾਰੇ ਹੀ ਮੈਂ ਵਿਚਰਦਾ ਹਾਂ । ਮੈਂ ਕਹਿੰਦਾ ਹਾਂ : “ ਜ਼ੋਰਬਾ ! ਤੇ ਇਸ 'ਘੜੀ’ ਕੀ ਕਰ ਰਹਿਆ ਹੈਂ ?" “ਮੈਂ ਸੁੱਤਾ ਪਇਆ ਹਾਂ ।" ‘ਚੰਗਾ ! ਰੱਜ ਕੇ ਸੌ ।” “ਜ਼ੋਰਬਾ ! ਤੂੰ ਇਸ 'ਛਿਣ' ਕੀ ਕਰ ਰਹਿਆ ਹੈਂ ?” ' ਮੈਂ ਕੰਮ ਕਰ ਰਹਿਆ ਹਾਂ ।" "ਚੰਗਾ, ਖੂਬ ਕੰਮ ਕਰ ।" ਇਸ ਵੇਲੇ ਤੂੰ ਕੀ ਕਰ ਰਹਿਆ ਹੈ, ਜ਼ੋਰਬਾ ?" “ਮੇਂ ਇਕ ਜ਼ਨਾਨੀ ਚੁੰਮ ਰਹਿਆ ਹਾਂ।” “ਅੱਛਾ ! ਉਹਨੂੰ ਖੂਬ ਚੁੰਮ, ਜ਼ੋਰਬਾ ! ਅਤੇ ਹੋਰ ਸਭ ਕੁਝ ਭੁੱਲ ਜਾ......।”

ਇਸ ‘ਸੰਸਾਰਕਤਾ ਵਿੱਚ ਗੜੂੰਦ' ਮਨੁਖ ਦੀ ਖੁਸ਼-ਰਹਣੀ ਜੀਵਨੀ ਦਾ, ਕਹਾਣੀ ਬਿਆਨ ਕਰਨ ਵਾਲੇ ਦੇ ਮਨ ਉਤੇ ਇੰਨਾ ਡੂੰਘਾ ਪ੍ਰਭਾਵ ਪੈਂਦਾ ਹੈ ਕਿ ਉਸ ਦੇ ਮਨ ਵਿੱਚ ਬੌਂਧਕ ਸੰਤਤਾਈ ਦੇ ਵਿਰੁਧ ਇਕ ਪ੍ਰਤੀਕਰਮ ਉਪਜਦਾ ਹੈ । (ਉਹ ਕਾਫੀ ਸਮੇਂ ਤੋਂ ਸੰਸਾਰਕ ਸੁਖ ਨੂੰ ਘਿਰਣਾ ਕਰਦਾ ਰਹਿਆ ਸੀ) ਨਿਰੋਲ ਅਮੂਰਤ ਤੱਥਾਂ ਉਤੇ ਖੜੀ ਕੀਤੀ ਗਈ ਨਿਰੋਲ ਮੰਤਕੀ ਉਸਾਰੀ ਰਾਹੀਂ ਜੀਵਨ ਅਤੇ ਮਨੁੱਖੀ ਹਸਤੀ ਦੀਆਂ ਮੁਢਲੀਆਂ ਠੋਸ ਸਮਿਆਵਾਂ ਦਾ ਹਲ ਉਸ ਨੂੰ ਭਰੋਸੇ ਯੋਗ ਨਹੀਂ ਜਾਪਦਾ । ਆਮੁਹਾਰੀ

੨੫