ਪੰਨਾ:Alochana Magazine February 1963.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ ਸਿੰਘ--

ਨਿਮਖ ਚਿਤਵੀਐ ਨਿਮਖ ਸਾਲਾਹੀਐ

ਅਗਰਬਤੀ

ਧੁਖ ਰਹੀ ਹੈ ਅਗਰਬੱਤੀ

ਫੇਰ ਅਜ ਕਮਰੇ ਦੇ ਵਿਚ

ਮਹਕ ਚੰਦਨ ਦੀ

ਜਿਵੇਂ ਹੈ ਆ ਰਹੀ ।

ਸੋਚਦਾ, ਕੀ

ਏਸ ਕਮਰੇ ਵਿੱਚ ਹੈ ਇਸ ਦਾ ਵਜੂਦ ?

ਧੁਖਣ ਹੈ ਜਜ਼ਬਾਤ ਦੀ ਤੇ

ਸੜਨ ਹੈ ਅਹਸਾਸ ਦੀ ।

ਸੇਕ ਹੈ ਨਫਰਤ ਜੇਹੀ ਦਾ,

ਏਸ ਚੌਗਿਰਦੇ ਵਿਰੁਧ !

ਸਿਸਕ ਰਹੇ ਵਿਰਲਾਪ ਇਸ ਦੇ

ਵੈਣ ਜੇਹੇ ਧੂਏਂ ਦੇ ਵਿੱਚ,

ਗੀਤ ਕਹ ਲਓ ਇਨ੍ਹਾਂ ਨੂੰ ।

ਹੋਰ ਕੀ ਹੈ ?

“ਬੁਝਣ ਤੋਂ ਚੰਗਾ ਹੈ ਧੁਖਣਾ"

ਹੱਠ ਇਸ ਦਾ

ਆਖ ਕੇ ਹੈ ਧੁੱਖ ਰਹਿਆ !

ਆਖਿਆ ਸੀ ਤੂੰ ਕਦੇ :

ਹੈ ਜ਼ਿੰਦਗੀ ਚੰਦਨ ਦਾ ਰੁੱਖ !"

ਸੱਜਣੀ ਮੇਰੀ

ਐ ਮੇਰੀ ਪ੍ਰੀਤਮਾ !

੩੦