ਕੇਂਦਰੀ ਪੰਜਾਬੀ ਲੇਖਕ ਸਭਾ ਨੇ ਆਪਣੀਆਂ ੧੬ ਦਸੰਬਰ ਤੇ ਦੋ ਦਸੰਬਰ ੧੯੬੨ ਦੀਆਂ ਇਕਤਰਤਾਵਾਂ ਵਿੱਚ ਆਪਣੇ ਦੇਸ਼ ਉਤੇ ਚੀਨ ਦੇ ਹਮਲੇ ਦੀ ਸਪੱਸ਼ਟ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆਂ ਆਪਣੇ ਦੇਸ਼ ਦੀ ਸ੍ਰਕਾਰ ਨੂੰ ਉਨ੍ਹਾਂ ਦੀਆਂ ਰਾਸ਼ਟਰੀ ਸੁਰਖਿਆ ਲਈ ਘਾਲਾਂ ਵਿੱਚ ਪੰਜਾਬੀ ਲੇਖਕਾਂ ਦੇ ਪੂਰੇ ਸਹਿਯੋਗ ਦਾ ਭਰੋਸਾ ਤਾਂ ਦਵਾਇਆ ਹੀ ਹੈ, ਨਾਲੇ ਪੰਜਾਬੀ ਲੇਖਕਾਂ ਨੂੰ ਭਾਰਤ ਦੇਸ਼ ਦੀ ਅਖੰਡਤਾ, ਭਾਰਤੀ ਰਾਸ਼ਟਰ ਦੀ ਅਖੰਡਤਾ ਤੇ ਭਾਰਤੀ ਸਭਿਆਚਾਰ ਦੀ ਅਖੰਡਤਾ ਲਈ ਲਿਖਣ ਤੇ ਲੋਕਾਂ ਨੂੰ ਪ੍ਰੇਰਨ ਲਈ ਟੁੰਬਿਆ ਭੀ ਹੈ ।
ਇਸ ਸਮੇਂ ਲੋੜ ਹੈ ਕਿ ਪੰਜਾਬੀ ਲੇਖਕ ਇਸ ਹਮਲੇ ਤੋਂ ਉਤਪੰਨ ਹੋਏ ਅਨੇਕ ਵਿਸ਼ਿਆਂ ਨੂੰ ਅਪਣਾ ਕੇ ਆਪਣੇ ਦੇਸ਼ ਦੀ ਅਖੰਡਤਾ ਲਈ ਜੂਝ ਮੋਏ ਤੇ ਜੂਝ ਰਹੇ ਸੂਰਬੀਰਾਂ ਦੀ ਸੂਰਬੀਰਤਾ ਦੀਆਂ ਵਾਰਾਂ ਰੱਚ ਕੇ ਸਾਰੇ ਭਾਰਤੀ ਜਨਤਾ ਨੂੰ ਵਡੇਰੀਆਂ ਕੁਰਬਾਨੀਆਂ ਲਈ ਪ੍ਰੇਰਨ, ਚੀਨੀ ਹਮਲੇ ਦੇ ਪਿਛੋਕੜ ਵਿੱਚ ਕੰਮ ਕਰ ਰਹੀਆਂ ਸਾਮਰਾਜੀ ਨੀਤੀਆਂ ਦਾ ਪਾਜ ਉਘਾੜਨ, ਦੇਸ਼ ਦੀ ਰਖਿਆ ਲਈ ਸਾਰੇ ਭਾਰਤੀਆਂ ਦੇ ਡੁਲ੍ਹੇ ਸਾਂਝੇ ਖੁਨ ਤੇ ਵਿੱਛੀਆਂ ਲੋਥਾਂ ਦੀਆਂ ਨੀਹਾਂ ਉਤੇ ਹਰ ਪ੍ਰਕਾਰ ਦੇ ਪੱਖ ਪਾਤ ਤੋਂ ਉਚੇਰੀ ਸਰਵ ਸਾਂਝੀ ਭਾਰਤੀ ਰਾਸ਼ਟਰੀ ਭਾਵਨਾ ਦੀ ਉਸਾਰੀ ਦੀ ਪ੍ਰੇਰਨਾ ਦੇਣ ਅਤੇ ਦੇਸ਼ ਵਾਸੀਆਂ ਨੂੰ ਇਕ ਮਨ ਹੋਕੇ ਦ੍ਰਿੜ੍ਹਤਾ ਨਾਲ ਆਪਣੀ ਆਜ਼ਾਦੀ ਨੂੰ ਪੈਦਾ ਹੋਏ ਖਤਰੇ ਦਾ ਮੁਕਾਬਲਾ ਕਰਨ ਲਈ ਟੁੰਬਣ । ਪੰਜਾਬੀ ਲੇਖਕਾਂ ਦੇ ਸਾਹਮਣੇ ਠੋਸ ਰੂਪ ਵਿੱਚ ਇਕ ਰਾਸ਼ਟਰੀ ਆਦਰਸ਼ ਪੈਦਾ ਹੋ ਗਇਆ ਹੈ । ਇਸ ਨੂੰ ਅਪਣਾ ਕੇ ਅਣਖ ਨਾਲ ਜੀਣ ਤੇ ਅਣਖ ਨਾਲ ਮਰਨ ਦਾ ਸੁਨੇਹਾ ਸਮੂਹ ਭਾਰਤੀ ਜਨਤਾ ਨੂੰ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ । ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਵਿੱਚ-
ਦੇਹ ਸ਼ਿਵਾ ਬਰ ਮੋਹਿ ਇਹੈ ।
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨ ਡਰੋਂ ਅਰ ਸੋ ਜਬਿ ਜਾਇ ਲਰੋਂ।
ਨਿਸਚੈ ਕਰ ਅਪਨੀ ਜੀਤ ਧਰੋਂ।
ਅਰੁ ਸਿੱਖ ਹੈ ਅਪਨੇ ਹੀ ਮਨਿ ਤੇ।
ਜਿਹ ਲਾਲਚ ਹੈ ਗੁਨ ਤੋਹਿ ਉਚਰੋ।
ਜਬਿ ਆਯੂ ਕੀ ਅਉਧ ਨਿਧਾਨ ਬਨੈ।
ਅਤਿ ਹੀ ਰਣ ਮਹਿ ਤਬਿ ਜੂਝ ਮਰੋਂ।
ਆਲੋਚਨਾ ਦੇ ਪਿਛਲੇ ਅੰਕ :
ਆਲੋਚਨਾ ਦੇ ਪਿਛਲੇ ਅੰਕਾਂ ਦੀਆਂ ਮੁਕੰਮਲ ਫ਼ਾਈਲਾਂ ਪੰਜਾਬੀ ਸਾਹਿੱਤ
੨