ਪੰਨਾ:Alochana Magazine February 1963.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Approved for use in the Schools and Colleges of the Panjab vide D. P. I's letter No. 3397-B-6/48-55-25796 dated July 1955. ———————————————————————————————————————————————————————————————— ਆਲੋਚਨਾ ਦੇ ਵਿਸ਼ੇਸ਼ ਅੰਕ-

ਆਧੁਨਿਕ ਪੰਜਾਬੀ ਸਾਹਿੱਤ ਅੰਕ

ਇਹ ਅੰਕ ਅਪ੍ਰੈਲ ਮਈ ੧੯੬੩ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ । ਇਸ ਅੰਕ ਵਿੱਚ ਨ ਕੇਵਲ ਆਧੁਨਿਕ ਪੰਜਾਬੀ ਦੇ ਸਮੁਚੇ ਸਭਿਆਚਾਰਕ ਪਿਛੋਕੜ, ਸ੍ਰੋਤਾਂ, ਰੁਚੀਆਂ ਤੇ ਸਮਸਿਆਵਾਂ ਸਬੰਧੀ ਲੇਖ ਹੀ ਪ੍ਰਕਾਸ਼ਿਤ ਕੀਤੇ ਜਾਂਣਗੇ ਸਗੋਂ ਇਹ ਵੀ ਯਤਨ ਕੀਤਾ ਜਾਵੇਗਾ ਕਿ ਐਮ: ਏ: ਪੰਜਾਬੀ ਦੇ ਨਵੇਂ ਸਲੇਬਸ ਅਨੁਸਾਰ ਪੰਜਾਬੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ ਵਿਸ਼ੇਸ਼ ਲੇਖ ਪੇਸ਼ ਕੀਤੇ ਜਾਣ । ਇਸ ਸਬੰਧ ਵਿੱਚ ਪੰਜਾਬੀ ਦੇ ਸਾਰੇ ਪ੍ਰਸਿੱਧ ਵਿਦਵਾਨਾਂ ਦਾ ਸਹਯੋਗ ਪ੍ਰਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ।

ਗੁਰੂ ਨਾਨਕ ਅੰਕ

ਗੁਰੂ ਨਾਨਕ ਦੇਵ ਜੀ ਦੀ ੧੯੬੯ ਵਿੱਚ ਮਨਾਈ ਜਾ ਰਹੀ ਪੰਜਵੀਂ ਸ਼ਤਾਬਦੀ ਦੇ ਸਬੰਧ ਵਿੱਚ “ਆਲੋਚਨਾ" ਦਾ ਅਕਤੂਬਰ-ਨਵੰਬਰ ੧੯੬੩ ਦਾ ਅੰਕ ਗੁਰੂ ਨਾਨਕ ਵਿਸ਼ੇਸ਼ ਅੰਕ ਹੋਵੇਗਾ | ਇਸ ਅੰਕ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਲਾ ਪੱਖ ਤੇ ਦਰਸ਼ਨ ਪੱਖਾਂ ਸਬੰਧੀ ਉੱਚੀ ਪਧਰ ਤੇ ਲੇਖ ਪ੍ਰਕਾਸ਼ਿਤ ਕੀਤੇ ਜਾਣਗੇ ।

ਇਨ੍ਹਾਂ ਵਿਸ਼ੇਸ਼ ਅੰਕਾਂ ਦਾ ਮੁਲ ਡੇਢ ਰੁਪਏ ਵੀ ਕਾਪੀ ਹੋਵੇਗਾ। ਪਰ ਆਲੋਚਨਾ ਦੇ ਪੱਕੇ ਗਾਹਕਾਂ ਨੂੰ ਇਹ ਅੰਕ ਸਾਧਾਰਣ ਸਾਲਾਨਾ ਚੰਦੇ ਵਿੱਚ ਹੀ ਭੇਜੇ ਜਾਣਗੇ ।

————————————————————————————————————————————————————————————————————— ਡਾ: ਸ਼ੇਰ ਸਿੰਘ ਪ੍ਰਿੰਟਰ ਤੇ ਪਬਲਿਸ਼ਰ ਨੇ ਪੱਤ੍ਰਕਾ ਦੀ ਮਾਲਿਕ ਪੰਜਾਬੀ

ਸਾਹਿੱਤ ਅਕਾਡਮੀ ਵਲੋਂ ਮਹਿੰਦਰਾ ਆਰਟ ਪ੍ਰੈਸ, ਕਚਹਰੀ ਰੋਡ,

ਲੁਧਿਆਣਾ ਵਿੱਚ ਛਾਪ ਕੇ ਦਫਤਰ "ਆਲੋਚਨਾ" ੫੫੫ ਐਲ.

ਮਾਡਲ ਟਾਊਨ, ਲੁਧਿਆਣਾ ਤੋਂ ਪ੍ਰਕਾਸ਼ਿਤ ਕੀਤਾ।