ਪੰਨਾ:Alochana Magazine February 1963.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਆਸ਼ੰਕਾ ਤੇ ਕੁਝ ਭੈ ਭੀ ਹੁੰਦਾ ਹੈ ਤੇ ਇਸ ਅਵਸਥਾ ਵਿਚੋਂ ਭੀ ਵਿਭਿੰਨ ਪਯੋਗ ਹੀ ਉਹਨਾਂ ਨੂੰ ਇਕ ਰਾਹ- ਦਿਖਾਈ ਦੇਂਦੇ ਹਨ । ਇਹ ਸਥਿਤੀ ਆਪਣੇ ਆਪ ਵਿਚ ਇਤਨੀ ਨਿੰਦਣ ਯੋਗ ਨਹੀਂ । ਓੜਕ ਕਲਾ-ਕੌਸ਼ਲ ਯਤਨ ਤੋਂ ਹੀ ਪ੍ਰਾਪਤ ਹੁੰਦੀ ਹੈ, ਪਰ ਕੁਝ ਲੋਕ ਅਜੇਹੇ ਹੁੰਦੇ ਹਨ, ਜੋ ਆਪਣੇ ਵਿਚ ਕਲਾ-ਕੌਸ਼ਲ ਦੀ ਅਣਹੋਂਦ ਨੂੰ ਮੰਨਣ ਵਿਚ ਔਖ ਮਹਸੂਸ ਕਰਦੇ ਹਨ । ਉਹਨਾਂ ਵਿਚ ਨਿਮਰਤਾ ਦੀ ਘਾਟ ਦੇ ਕਾਰਣ ਉਹ ਆਪਣੇ ਆਪ ਨੂੰ ਯਤਨਕਾਰ ਨਹੀਂ ਅਖਵਾ ਸਕਦੇ, ਪ੍ਰਯੋਗਕਾਰ ਅਖਵਾਣਾ ਚਾਹੁੰਦੇ ਹਨ । ਅਰਥਾਤ ਉਹ ਇਹ ਦਸਣਾ ਚਾਹੁੰਦੇ ਹਨ ਕਿ ਰੂਪਕ ਪਕਿਆਈ ਦੇ ਉਹ ਸਾਧਕ ਹੀ ਨਹੀਂ, ਉਹ ਤਾਂ ਕਿਸੇ ਨਵੇਂ ਰੂਪ ਦੀ ਤਲਾਸ਼ ਵਿੱਚ ਹਨ ਤੇ ਇਸ ਤਲਾਸ਼ ਦੇ ਪਹਲੇ ਪੜਾਉ ਜੇ ਲੋਕਾਂ ਨੂੰ ਸੰਤੋਸ਼-ਜਨਕ ਪ੍ਰਤੀਤ ਨਹੀਂ ਹੁੰਦੇ, ਤਾਂ ਕਸੂਰ ਉਹਨਾਂ ਪ੍ਰਯੋਗਕਾਰਾਂ ਦਾ ਨਹੀਂ, ਲੋਕਾਂ ਦਾ ਹੈ । ਖੈਰ ਜੇ ਇਹਨਾਂ ਦਾ ਅਭਿਮਾਨ ਇਥੋਂ ਤਕ ਹੀ ਜਾਵੇ, ਤਾਂ ਭੀ ਸੁਖ ਰਹੇ । ਪਰ ਇਹ ਆਪਣੇ ਹਰ ਇਕ ਪ੍ਰਯੋਗੀ ਪੜਾਉ ਨੂੰ ਅੰਤਮ ਸਹਰੀ ਸ਼੍ਰੇਯ ਮੰਨ ਬੈਠਦੇ ਹਨ, ਜਿਸ ਤੋਂ ਇਹਨਾਂ ਤੇ ਲੋਕਾਂ, ਖਾਸ ਕਰਕੇ ਆਲੋਚਕਾਂ ਵਿਚਕਾਰ ਤਲਖੀ ਪੈਦਾ ਹੋ ਜਾਂਦੀ ਹੈ 'ਮੈਨੂੰ ਇਹ ਕਹਣ ਵਿਚ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਇਸ ਰੁਚੀ ਦੇ ਪ੍ਰਧਾਨ ਲੇਖਕ ਇਸ ਸਮੇਂ ਸੁਖਪਾਲਵੀਰ ਸਿੰਘ ਹਸਰਤ ਤੇ ਜਸਬੀਰ ਸਿੰਘ ਆਹਲੂਵਾਲੀਆ ਹਨ । ਅਜੇਹਾ ਪ੍ਰਯੋਗ ਨਾਵਲ ਦੇ ਖੇਤਰ ਵਿਚ ਸੁਰਜੀਤ ਸਿੰਘ ਸੇਠੀ ਨੇ ਭੀ ਕੀਤਾ ਹੈ ਤੇ ਇਸ ਸੰਬੰਧ ਵਿੱਚ ਉਸ ਦਾ ਸਭ ਤੋਂ ਪਿਛਲਾ ਨਾਵਲ 'ਇਕ ਖਾਲੀ ਪਿਆਲਾ' ਵਰਣਨ ਯੋਗ ਹੈ । ਕਹਾਣੀ ਤੇ ਨਾਟਕ ਵਿੱਚ ਅਜੇਹਾ ਕੋਈ ਸਪੱਸ਼ਟ ਪ੍ਰਯੋਗਕਾਰੀ ਯਤਨ ਮੇਰੀ ਨਜ਼ਰ ਵਿੱਚ ਨਹੀਂ ਆਇਆ । ਦਲੀਪ ਟਿਵਾਣਾ ਦੀਆਂ ਕੁਝ ਨਵੀਨ ਕਹਾਣੀਆਂ ਸਣਨ ਦਾ ਇਤਫਾਕ ਹੋਇਆ, ਜਿਨ੍ਹਾਂ ਨੂੰ ਸ਼ਾਇਦ ਇਸ ਵੰਨਗੀ ਵਿਚ ਰਖਿਆ ਜਾ ਸਕੇ । ਪ੍ਰਗਤਿਵਾਦ ਤੋਂ ਉਪਰਾਮ ਇਕ ਟੋਲੀ ਅਜੇਹੇ ਲੇਖਕਾਂ ਦੀ ਭੀ ਹੈ ਜੋ ਮਨੁਖੀ ਪ੍ਰਗਤੀ ਦੇ ਅਸੂਲ ਤੋਂ ਹੀ ਇਨਕਾਰੀ ਹਨ। ਪੂੰਜੀਵਾਦ ਨੇ ਆਪਣੇ ਵਿਰੋਧੀ ਸਮਾਜਵਾਦ ਦੀ ਟੱਕਰ ਵਿਚ ਅਜੇਹੀਆਂ ਮਾਰੂ ਸ਼ਕਤੀਆਂ ਉਤਪੰਨ ਕਰ ਲਈਆਂ ਹਨ-ਜੋ ਇਸ ਦੇ ਉੱਤਰ ਵਿਚ ਸਮਾਜਵਾਦ ਨੂੰ ਵੀ ਅਪਣੀਆਂ ਪਈਆਂ--ਜਿਹੜੀ ਮਨੁਖੀ ਸਭਿਅਤਾ ਦੇ ਵਿਨਾਸ਼ ਉਤੇ ਤੁਲੀਆਂ ਖੜੀਆਂ ਹਨ । ਜੇ ਅਜੇਹਾ ਸਮਾਂ ਆ ਜਾਵੇ, ਜਦੋਂ ਉਹਨਾਂ ਨੂੰ ਆਪਣੇ ਬਚਾਉ ਦੀ ਹੋਰ ਸੂਰਤ ਬਣਦੀ ਨਾ ਦਿਸੇ : ਇਸ ਤੋਂ ਉਕਤ ਲੇਖਕਾਂ ਤੇ ਚਿੰਤਕਾਂ ਦਾ ਮਤ ਹੋ ਗਇਆ ਹੈ ਕਿ ਮਨੁਖਤਾ ਲਈ ਬੁਧੀ ਤੇ ਵਿਗਿਆਨ ਦੇ ਅਧੀਨ ਹੋਰ ਅਗੇ ਕੋਈ ਰਾਹ ਨਹੀਂ ਰਹ ਗਇਆ, ਬਚਾਉ ਇਸ ਵਿੱਚ ਹੀ ਹੈ ਕਿ ਪਿਛੇ ਅਤੀਤ ਵਲ ਤੇ ਇਸ ਦੇ ਆਦਰਸ਼ਵਾਦ ਵਲ ਮੁੜਿਆ ਜਾਵੇ ! ਇਹ ਰੁਚੀ ਯੂਰਪ ਤੇ ਅਮਰੀਕਾ ਵਿੱਚ,