ਪੰਨਾ:Alochana Magazine February 1964.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਦਾਸੀ ਅਤੇ ਹੀਨਤਾ ਦੇ ਵਿਚੋਂ ਹੀ ਹੌਲੀ ਹੌਲੀ ਅਨੰਦ ਦੀ ਅਰੁਣ ਆਭਾ ਧੁੰਧਲੀ ਧੁੰਧਲੀ ਫੁਟਦੀ ਹੋਈ, ਅੰਤ ਵਿਚ ਸੰਤ ਦੀ ਪੂਰਨ ਪ੍ਰਫੁਲਤ ਅਤੇ ਪ੍ਰਚੁਰਤਾ ਦੇ ਰੂਪ ਵਿਚ ਫੈਲ ਜਾਂਦੀ ਹੈ, ਇਸੇ ਤਰ੍ਹਾਂ ਲੋਕ ਦੀ ਪੀੜਾ, ਬਾਧਾ, ਅਨਿਆਂ, ਅਤਿਆਚਾਰ ਦੇ ਹੇਠਾਂ ਦੱਬੀ ਅਨੰਦ-ਜੋਤੀ ਭੀਸ਼ਣ ਸ਼ਕਤੀ ਵਿਚ ਬਦਲ ਕੇ ਆਪਣਾ ਰਾਹ ਲਭਦੀ ਅਤੇ ਫੇਰ ਲੋਕਮੰਗਲ ਅਤੇ ਲੋਕ-ਰੰਜਨ ਦੇ ਰੂਪ ਵਿਚ ਪ੍ਰਕਾਸ਼ਮਾਨ ਹੁੰਦੀ ਹੈ। | ਕੁਝ ਕਵੀ ਅਤੇ ਭਗਤ ਤਾਂ ਜਿਸ ਤਰ੍ਹਾਂ ਅਨੰਦ ਮੰਗਲ ਦੇ ਸਿਧ ਜਾਂ ਪ੍ਰਗਟ ਰੂਪ ਨੂੰ ਲੈ ਕੇ ਸੁਖ ਸੌਂਦਰਯਮਈ ਮਧੁਰਤਾ, ਸੁੰਦਰਤਾ, ਵਿਭੂਤੀ, ਹਲਾਸ, ਪ੍ਰੇਮ ਆਦਕ ਉਪਯੋਗੀ ਪੱਖ ਵਲ ਖਿਚੇ ਹੁੰਦੇ ਹਨ, ਉਸੇ ਤਰ੍ਹਾਂ ਅਨੰਦ ਮੰਗਲ ਦੀ ਸਾਧਨਾ-ਅਵਸਥਾ ਜਾਂ ਪ੍ਰਯਤਨ ਪੱਖ ਨੂੰ ਲੈ ਕੇ, ਪੀੜਾ, ਬਾਧਾ, ਅਨਿਆ, ਅਤਿਆਚਾਰ ਆਦਿ ਦੇ ਦਮਨ ਹੱਤ ਤੱਤਪਰ ਸਕਤੀ ਦੇ ਸੰਚਰਣ ਵਿਚ ਵੀ ਉਤਸ਼ਾਹ, ਕ੍ਰੋਧ, ਕਟੁਣਾ, ਭੈ, ਘਿਰਣਾ ਆਦਿ ਦੀ ਗਤੀਵਿਧ ਵਿਚ ਵੀ ਦਿਲਚਸਪੀ ਮਹਸੂਸ ਕਰਦੇ ਹਨ । ਉਹ ਜਿਸ ਭਾਂਤ ਪ੍ਰਕਾਸ਼ ਨੂੰ ਪਸਰਿਆ ਹੋਇਆ ਵੇਖ ਕੇ ਮੁਗਧ ਹੁੰਦੇ ਹਨ, ਉਸੇ ਭਾਂਤ ਪਸਰਣ ਤੋਂ ਪਹਿਲਾਂ ਉਸ ਦਾ ਹਨੇਰੇ ਨੂੰ ਹਟਾਉਣਾ ਵੇਖ ਕੇ ਵੀ । ਇਹ ਹੀ ਪੂਰਨ ਕਵੀ ਹਨ, ਕਿਉਂਕਿ ਜੀਵਨ ਦੀਆਂ ਪਰਿਸਥਿਤੀਆਂ ਵਿਚ ਇਹ ਸੁੰਦਰਤਾ ਨੂੰ ਮੂਰਤੀਮਾਨ ਕਰਦੇ ਹਨ । ਸਾਧਨਾ ਅਵਸਥਾ ਜਾਂ ਪ੍ਰਯਤਨ ਪੱਖ ਨੂੰ ਹੁਣ ਕਰਨ ਵਾਲੇ ਕੁਝ ਅਜੇਹੇ ਕਵੀ ਵੀ ਹੁੰਦੇ ਹਨ ਜਿਨ੍ਹਾਂ ਦਾ ਮਨ-ਸਿੱਧ ਅਵਸਥਾ ਜਾਂ ਉਪਭੰਗ ਪੱਖ ਵੱਲ ਨਹੀਂ ਜਾਂਦਾ, ਜਿਵੇਂ “ਭੂਸਣ’’ । ਇਸੇ ਤਰ੍ਹਾਂ ਕੁਝ ਕਵੀ ਜਾਂ ਤਾਂ ਭਾਵੁਕ ਅਨੰਦ ਦੇ ਛੇਵਲ ਸਿੱਧ ਸ਼ਰੂਪ ਜਾਂ ਉਪਭੋਗ ਪੱਖ਼ ਵਿਚ ਹੀ ਆਪਣੀ ਬਿਰਤੀ ਰਮਾ ਸਕਦੇ ਹਨ । ਉਨ੍ਹਾਂ ਦਾ ਮਨ ਸਦਾ ਸੁਖ-ਸੌਂਦਰਯਮਈ ਮਧੁਰਤਾ, ਹੁਲਾਸ ਪ੍ਰੇਮ-ਖੇਡ ਆਦਿ ਦੀ ਬਹੁਲਤਾ ਦੀ ਭਾਵਨਾ ਵਿਚ ਹੀ ਲਗਦਾ ਹੈ । ਇਸ ਤਰ੍ਹਾਂ ਦੀ ਭਾਵਨਾ ਜਾਂ ਕਲਪਨਾ ਉਨਾਂ ਨੂੰ ਕਲਾ ਖੇਤਰ ਦੇ ਵਿਚ ਸਮਝ ਪੈਂਦੀ ਹੈ । ਉਪਰੋਕਤ ਦ੍ਰਿਸ਼ਟੀ ਨਾਲ ਅਸੀਂ ਕਾਵਿ ਦੇ ਦੋ ਵਿਭਾਗ ਕਰ ਸਕਦੇ ਹਾਂ । (੧) ਅਨੰਦ ਦੀ ਸਾਧਨਾ ਅਵਸਥਾ ਜਾਂ ਪ੍ਰਯਤਨ ਪੱਖ ਨੂੰ ਲੈ ਕੇ ਚਲਣ ਵਾਲੇ । (੨) ਅਨੰਦ ਦੀ ਸਿੱਧ-ਅਵਸਥਾ ਜਾਂ ਉਪਭੋਗ-ਪੱਖ ਨੂੰ ਲੈ ਕੇ ਚਲਣ ਵਾਲੇ ! ਡੰਟਨ (Theodore Wetts Dunton) ਨੇ ਜਿਸ ਨੂੰ ਸ਼ਕਤੀ-ਕਾਵਿ (Poetry as energy) ਕਹਿਆ ਹੈ, ਸਾਡੇ ਪਹਲੇ ਵਿਭਾਗ ਵਿਚ ਆ ਜਾਂਦਾ ਹੈ, ਜਿਸ ਵਿਚ ਲੋਕ-ਪ੍ਰਵਿਰਤੀ ਪਰਿਚਲਿਤ ਕਰਨ ਵਾਲਾ ਪ੍ਰਭਾਵ ਹੁੰਦਾ ਹੈ, ਜਿਹੜਾ ਪਾਠਕਾਂ ਜਾਂ ਸਰੋਤਿਆਂ ਦੇ ਹਿਰਦੇ ਵਿਚ ਭਾਵਾਂ ਦੀ ਸਥਾਈ ਪਰੇਰਣਾ ਪੈਦਾ ਕਰ ਸਕਦਾ ਹੈ । ਪਰ ਡੰਟਨ ਨੇ ਸ਼ਕਤੀ-ਕਾਵਿ ਤੋਂ ਭਿੰਨ ਵੀ ਜੇ ਕਲਾ ਕਾਵਿ (Poetry as an art) ਪ੍ਰਵਾਨ ਕੀਤਾ ਹੈ ਤਾਂ ਉਸ ਦਾ ਉਦੇਸ਼ ਕੇਵਲ ਮਨੋਰੰਜਨ ਮੰਨ ਕੇ ਵਾਸਤਵ ਵਿਚ ਕਲਾ ਦੀ ਦ੍ਰਿਸ਼ਟੀ ਦੋਵੇਂ ਕਿਸਮਾਂ ਵਿਚ ਜ਼ਰੂਰੀ ਹੈ । ਸਾਧਨਾ-ਅਵਸਥਾ ਜਾਂ ਪ੍ਰਯਤਨ-ਪੱਖ ਨੂੰ ਲੈ ਕੇ ਚਲਣ ਵਾਲੇ ਕਾਵਿ ਵਿਚ ਵੀ ਜੇ ਕਲਾ ਵਿਚ ਭੁਲ ਹੋਈ ਹੈ ਤਾਂ ਲੋਕ ਪ੍ਰਵਿਰਤੀ 99