ਪੰਨਾ:Alochana Magazine February 1964.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਠੋਰ, ਮਧੁਰ ਅਤੇ ਤੀਖਣ, ਦੋ ਪੱਖ ਹਨ, ਅਤੇ ਇਹ ਬਰਾਬਰ ਰਹਿਣਗੇ । ਕਾਵਿ ਕਲਾ, ਦੀ ਪੂਰੀ ਚੜ੍ਹਤ ਇਨ੍ਹਾਂ ਦੋਹਾਂ ਪੱਖਾਂ ਦੇ ਸੁਮੇਲ ਵਿਚਲੇ ਮੰਗਲ ਜਾਂ ਸੁੰਦਰਤਾ ਵਿਚ ਦਿਖਾਈ ਦਿੰਦੀ ਹੈ । | ਭਾਵਾਂ ਦੀ ਪ੍ਰਕ੍ਰਿਆ ਦੀ ਸਮੀਖਿਆ ਤੋਂ ਪਤਾ ਚਲਦਾ ਹੈ ਕਿ ਉਦੇ ਤੋਂ ਅਸਤ ਤਕ ਭਾਵ-ਮੰਡਲ ਦਾ ਕੁਝ ਹਿੱਸਾ ਤਾਂ ਠਿਕਾਣੇ ਦੀ ਚੇਤਨਾ ਦੇ ਪ੍ਰਕਾਸ਼ ਵਿਚ (concious) ਰਹਦਾ ਹੈ ਅਤੇ ਕੁਝ ਅੰਤਰੀ-ਸੰਗਿਆ ਦੇ ਖੇਤਰ ਵਿਚ (Sub(concious regio11) ਛਿਪਿਆ ਰਹਿੰਦਾ ਹੈ । ਸੰਚਾਰੀ ਭਾਵਾਂ ਦੇ ਸੰਚਰਣ ਕਾਲ ਵਿਚ ਕਦੇ ਕਦੇ ਉਨ੍ਹਾਂ ਦੇ ਸਥਾਈ ਭਾਵ ਕਾਰਣ ਰੂਪ ਅੰਤਰੀ ਸੰਖਿਆ ਵਿਚ ਪੈ ਜਾਂਦੇ ਹਨ ਰਤੀ-ਭਾਵ ਵਿਚ ਸੰਚਾਰੀ ਹੋ ਕੇ ਆਈ ਹੋਈ 'ਅਯਾ' ਜਾਂ 'ਈਰਖਾ' ਨੂੰ ਹੀ ਲਵੋ । ਜਿਸ ਖਿਣ ਵਿਚ ਉਹ ਆਪਣੀ ਚਰਮ-ਸੀਮਾ ਤੇ ਪੁੱਜੀ ਹੋਈ ਹੁੰਦੀ ਹੈ, ਉਸ ਖਿਣ ਵਿਚ ਠਿਕਾਣੇ ਨੂੰ ਹੀ ਰਤੀ-ਭਾਵ ਦੀ ਕੋਮਲ ਸਤਾ ਦਾ ਗਿਆਨ ਨਹੀਂ ਹੁੰਦਾ । ਉਸ ਖਿਣ ਉਸ ਅੰਦਰ ਈਰਖਾ' ਦੀ ਤੀਖਣ ਪ੍ਰਤੀਤੀ ਰਹਿੰਦੀ ਹੈ ਅਤੇ ਬਾਹਰ ਈਰਖਾ' ਦੇ ਲੱਛਣ ਦਿਖਾਈ ਦਿੰਦੇ ਹਣ । ਜਿਸ ਭਾਂਤ ਕਿਸੇ ਠਿਕਾਣੇ ਦੇ ਵਿਚ ਕੋਈ ਇਕ ਭਾਵ ਸਥਾਈ ਰਹਿੰਦਾ ਹੈ। ਉਸ ਭਾਂਤ ਕਿਸੇ ਪ੍ਰਬੰਧ ਕਾਵਿ ਦੇ ਪਰਧਾਨ ਪਾਤਰ ਵਿਚ ਕੋਈ ਮੁਲ ਪਰੇਰਤ ਭਾਵ ਜਾਂ ਬੀਜਭਾਵ ਰਹਿੰਦਾ ਹੈ, ਜਿਸ ਦੀ ਪਰੇਰਣਾ ਨਾਲ ਘਟਨਾ-ਚਕਰ ਚਲਦਾ ਹੈ ਅਤੇ ਅਨੇਕ ਭਾਵਾਂ ਦੇ ਸਫੂਰਣ ਲਈ ਥਾਂ ਨਿਕਲਦੀ ਜਾਂਦੀ ਹੈ । ਇਸੇ ਬੀਜ-ਕਾਰ ਨੂੰ ਸਾਹਿੱਤ-ਗ੍ਰੰਥਾਂ ਵਿਚ ਨਿਰੂਪਿਤ ਸਥਾਈਭਾਵ ਅਤੇ ਅੰਗਭਾਵ ਦੋਹਾਂ ਤੋਂ ਭਿੰਨ ਸਮਝਣਾ ਚਾਹੀਦਾ ਹੈ । ਜੀਜ ਭਾਵ ਰਾਹੀਂ ਸਫਰਿਤ ਭਾਵਾਂ ਵਿਚ ਕੋਮਲ ਅਤੇ ਮਧੁਰ-ਕਠੋਰ ਅਤੇ ਤੀਖਣ a dਤਾਂ ਦੇ ਭਾਵ ਹੁੰਦੇ ਹਨ । ਜੇ ਬੀਜ ਭਾਵ ਦੀ ਪ੍ਰਕ੍ਰਿਤੀ ਮੰਗਲ-ਕਾਰਕ ਹੁੰਦੀ ਹੈ ਤਾਂ Pਬ ਦੀ ਵਿਅਪਕਤਾ ਅਤੇ ਨਿਰਵਿਸ਼ੇਸ਼ਤਾ ਅਨੁਸਾਰ ਸਾਰੇ ਪਰੇਰਿਤ ਭਾਵ ਤੀਖਣ ਅਤੇ ਕਠੋਰ ਹੋਣ ਤੇ ਵੀ ਸੁੰਦਰ ਹੁੰਦੇ ਹਨ । ਅਜੇਹੇ ਬੀਜ ਭਾਵ ਦੀ ਪ੍ਰਤਿਸ਼ਠਾ ਜਿਸ ਪਾਤਰ ਵਿਚ ਹੁੰਦੀ ਹੈ, ਉਸ ਦੇ ਸਭ ਭਾਵਾਂ ਨਾਲ ਪਾਠਕ ਦੀ ਹਮਦਰਤੀ ਹੁੰਦੀ ਹੈ, ਅਰਥਾਤ ਲਕ ਜਾਂ ਸਰੋਤਾ ਵੀ ਸਰੂਪ ਵਿਚ ਉਨ੍ਹਾਂ ਹੀ ਭਾਵਾਂ ਦਾ ਅਨੁਭਵ ਕਰਦੇ ਹਨ, ਜਿਨਾਂ ਭਾਵਾਂ ਦਾ ਉਹ ਪ੍ਰਗਟਾਵਾ ਕਰਦਾ ਹੈ | ਅਜਿਹੇ ਪਾਤਰ ਦੀ ਗਤੀ ਵਿਚ ਰੁਕਾਵਟ ਪਾਉਣ ਵਾਲੇ ਪਾਤਰਾਂ ਦੇ ਉੱਗਰ ਜਾਂ ਤੀਖਣ ਭਾਵਾਂ ਦੇ ਨਾਲ ਪਾਠਕਾਂ ਦਾ ਵਾਸਤਵ ਵਿਚ ਆਤਮੀਕਰਣ ਨਹੀਂ ਹੁੰਦਾ, ਭਾਵੇਂ ਉਨ੍ਹਾਂ ਦੇ ਪ੍ਰਗਟਾਵੇ ਵਿਚ ਰਸ ਦੀ ਨਿਸ਼ਪੱਤੀ ਕਰਨ ਵਾਲੇ ਤਿੰਨੇ ਹੀ ਅੰਗ ਹੋਣ। ਰਾਮ ਜੇ ਰਾਵਨ ਪ੍ਰਤੀ ਕੋਧ ਜਾਂ ਘਿਰਣਾ ਦਾ ਪ੍ਰਗਟਾਵਾ ਕਰੇਗਾ ਤਾਂ ਪਾਠਕ ਜਾਂ ਸਰੋਤੇ ਦਾ ਹਿਰਦਾ ਵੀ ਕੋਧ ਜਾਂ ਘਿਰਣਾ ਦੇ ਅਨੁਭਵ ਵਿਚ ਸਾਥ ਦੇਵੇਗਾ । ਇਸ ਕੁੱਧ ਜਾਂ ਘਿਰਣਾ ਵਿੱਚ ਕਾਵਿ ਦੀ ਪੂਰਨ ਸੁੰਦਰਤਾ ਹੋਵੇਗੀ । ਪਰ ਰਾਵਣ ਜੇ ਰਾਮ ਦੇ ਪ੍ਰਤੀ ਕੁੱਧ ਜਾਂ ਘਿਰਣਾ ਦਾ ਪ੍ਰਗਟਾ ਕਰੇਗਾ ਤਾਂ ਉਸ ਪ੍ਰਗਟ ਭਾਵ ਨਾਲ 9€