ਪੰਨਾ:Alochana Magazine February 1964.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- -=-= . .. ... ... -- -- - - - ਸੰਪਾਦਕੀ -- - - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਹਲੀ ਕਨਵੋਕੇਸ਼ਨ ਦੇ ਉਤਸਵ ਉਤੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰੋਫੇਸਰ ਹਮਾਯੂੰ ਕਬੀਰ ਨੇ ਜੋ ਵਿਚਾਰ ਭਾਸ਼ਾ, ਵਰਣਮਾਲਾ ਅਤੇ ਲਿਪੀ ਦੇ ਸਬੰਧਾਂ ਬਾਰੇ ਅਤੇ ਜੋ ਸੁਝਾ ਭਾਰਤ ਦੀ ਭਾਸ਼ਾਈ ਸਮਸਿਆ ਦੇ ਸਮਾਧਾਨ ਲਈ ਪੇਸ਼ ਕੀਤੇ ਹਨ ਉਹ ਬੜੇ ਡੂੰਘੇ ਅਧਿਐਨ ਦਾ ਸਿੱਟਾ ਹਨ ਅਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਉਤੇ ਭਾਰਤ ਦੇ ਸਾਹਿਤਕ ਤੇ ਵਿਦਿਅਕ ਖੇਤਰਾਂ ਵਿਚ ਖੁਲੀ ਬਹਸ ਤੇ ਵਿਚਾਰ ਹੋਵੇ । ਉਨ੍ਹਾਂ ਦੇ ਸੰਪੂਰਨ ਲੇਖ ਦਾ ਪੰਜਾਬੀ ਰੂਪ ਤਾਂ ਕਿਸੇ ਅਗਲੇ ਅੰਕ ਵਿਚ ਹੀ ਪੇਸ਼ ਕੀਤਾ ਜਾ ਸਕੇਗਾ । ਪਰ ਇਸ ਖਿਆਲ ਨਾਲ ਉਨ੍ਹਾਂ ਦਾ ਤੱਤਸਾਰ ਆਲੋਚਨਾ ਦੇ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਹਿਆ ਹੈ ਕਿ ਇਸ · ਸਬੰਧੀ ਪੰਜਾਬੀ ਬੋਲੀ ਤੇ ਸਾਹਿਤ ਦੇ ਵਿਦਵਾਨ ਵੀ ਆਪਣੇ ਵਿਚਾਰਾਂ ਦੀ ਛਾਣ ਬੀਣ ਲਈ ਪ੍ਰੇਰਿਤ ਹੋਣ । ਸੰਖੇਪ ਵਿਚ ਇਹ ਇਸ ਪਰਕਾਰ ਹਨ :-- “ਸਾਰੀ ਦੁਨੀਆਂ ਦੇ ਸਿੱਖਿਆ ਸ਼ਾਸਤੀ ਜੇ ਇਸ ਗਲ ਤੇ ਸਹਮਤ ਹਨ ਕਿ ਮਨੁਖੀ ਧੀ ਦੀਆਂ ਕਰਤਾਰੀ ਸ਼ਕਤੀਆਂ ਦਾ ਉਤਮ ਉਪਯੋਗ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਖਿਆ ਮਾਤ-ਭਾਸ਼ਾ ਰਾਹੀਂ ਹੋਵੇ, ਤਾਂ ਇਹ ਗਲ ਅਕਾਰਨ ਨਹੀਂ ਇਸ ਲਈ ਟੈਗੋਰ ਲੈ ਕੇ ਭਾਰਤ ਦੇ ਸਿਖਿਆ-ਚੰਤਕ ਹਰ ਪੱਧਰ ਦੀ ਸਿਖਿਆ ਕੇਵਲ ਮਾਤ-ਬੋਲੀ ਰਾਹੀਂ ਣ ਦੀ ਮੰਗ ਮੰਗਣ ਵਿਚ ਇਕ ਹਨ । ਭਾਵੇਂ ਇਸ ਗਲ ਨੂੰ ਇਕ ਬੁਨਿਆਦੀ ਸਚਾਈ ਰਵਾਨ ਕਰ ਲਇਆ ਜਾਵੇ ਪਰ ਇਹ ਗਲ ਯਾਦ ਰਖਣੀ ਚਾਹੀਦੀ ਹੈ ਕਿ ਆਧੁਨਿਕ iਸਾਰ ਵਿਚ ਉਚੇਰੀ ਸਿਖਿਆ ਦੇ ਕਾਰਜ ਨੂੰ ਕੇਵਲ ਇਕ ਭਾਸ਼ਾ ਰਾਹੀਂ ਦੇਣ, ਤੀਕ ਟੀਮਤ ਰਖਣਾ ਸੰਭਵ ਗਲ ਨਹੀਂ, ਉਹ ਭਾਸ਼ਾ ਭਾਵੇਂ ਕਿਤਨੀ ਵੀ ਉਨਤ ਕਿਉਂ ਨਾ ਵੇ । ਪੁਰਾਤਨ ਕਾਲ ਵਿਚ ਭਾਵੇਂ ਐਸੀਆਂ ਸਭਿਤਾਵਾਂ ਦੀਆਂ ਉਦਾਹਰਣਾ ਮਿਲ ਕੈਦੀਆਂ ਹਨ ਜੋ ਇਕ-ਭਾਸ਼ਾ ਉਤੇ ਆਧਾਰਿਤ ਸਨ ਪਰ ਅੱਜ ਦੇ ਯੁਗ ਵਿਚ ਕੋਈ ਵੀ ਸ਼ਾ ਇਹ ਦਾਹਵਾ ਨਹੀਂ ਕਰ ਸਕਦੀ । ਅਜ ਇਕ ਉਤਮ ਸਾਇੰਸਦਾਨ ਜਾਂ ਵਿਦਵਾਨ ਈ ਇਹ ਆਵਸ਼ਕ ਹੋ ਗਇਆ ਹੈ ਕਿ ਉਹ ਇਕ ਭਾਸ਼ਾ ਉਤੇ ਸੰਪੂਰਨ ਵਕਾਰ ਖਦਾ ਹੋਇਆ ਸੰਸਾਰ ਦੀਆਂ ਘਟੋ ਘਟ ਦੋ ਜਾਂ ਤਿੰਨ ਪ੍ਰਮੁੱਖ ਭਾਸ਼ਾਵਾਂ ਦੀ ਚੰਗੀ ਵਾਕਫੀ - .