ਪੰਨਾ:Alochana Magazine February 1964.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਚਾਰ ਪਾ ਰਹਿਆ ਹੈ । ਅਧਿਆਤਮ' ਸ਼ਬਦ ਦੀ, ਮੇਰੀ ਸਮਝ ਵਿਚ, ਕਾਵਿ ਜਾਂ ਕਲਾ ਦੇ ਖੇਤਰ ਵਿਚ ਕਿਧਰੇ ਕੋਈ ਲੋੜ ਨਹੀਂ ਹੈ । | ਅਸੀਂ ਪਹਿਲਾਂ ਕਹ ਆਏ ਹਾਂ ਲੱਕ ਵਿਚ ਮੰਗਲ-ਵਿਧਾਨ ਵਲ ਝੁਕਾ ਵਾਲੇ ਦੇ ਭਾਵ ਹਨ, ਕਰੁਣਾ ਅਤੇ ਪਰੇਮ । ਇਹ ਵੀ ਦਸ ਆਏ ਹਾਂ ਕਿ ਕੁੱਧ, ਯੂਧ ਉਤਸ਼ਾਹ ਆਦੀ ਚੰਡ ਅਤੇ ਉਗਰ ਬਿਰਤੀਆਂ ਦੀ ਤਹ ਵਿਚ ਜੇ ਇਨ੍ਹਾਂ ਵਿਚੋਂ ਕੋਈ ਭਾਵ ਬੀਜ ਰੂਪ ਵਿਚ ਸਥਿਤ ਹੋਵੇਗਾ ਤਾਂ ਹੀ ਸੱਚਾ ਸਾਧਾਰਣੀ-ਕਰਣ ਅਤੇ ਪ੍ਰਨ ਸੁੰਦਰਤਾ ਦਾ ਪ੍ਰਕਾਸ਼ ਹੋਵੇਗਾ । ਉਚ ਦਸ਼ਾ ਦਾ ਪਰੇਮ ਅਤੇ ਕਰੁਣਾ ਦੋਵੇਂ ਸੱਤਗੁਣ ਸਭ ਤੋਂ ਉਪਰ ਹੈ । ਇਥੋਂ ਤੀਕ ਕਿ ਉਸ ਦੀ ਉਪਰੀ ਸੀਮਾ ਨਿਤ ਪਰਮਾਰਥਕ ਸੱਤਾ ਦੇ ਨੇੜੇ ਤਕ ਪ੍ਰਟ ਅਤੇ ਅਟ ਦੀ ਸੰਧੀ ਤਕ ਜ਼ਾ ਪਹੁੰਚਦੀ ਹੈ । ਇਸ ਤੋਂ ਸ਼ਾਇਦ ਵਲਭ-ਚਾਰੀਆਂ ਨੇ ‘ਸੰਚਦਾ ਨੰਦ' ਦੇ ਸਤ ਸਰੂਪ ਦਾ ਪ੍ਰਕਾਸ਼ ਕਰਨ ਵਾਲੀ ਸ਼ਕਤੀ ਨੂੰ “ਸੰਧਿਨੀ' ਕਿਹਾ ਹੈ । ਵਿਵਹਾਰ ਵਿਚ ਵੀ ‘ਸਤ' ਸ਼ਬਦ ਦੇ ਦੋ ਅਰਥ ਲਏ ਜਾਂਦੇ ਹਨ-“ਜਿਹੜਾ ਵਾਸਤਵ ਵਿਚ ਹੋਵੇ ਅਤੇ ਚੰਗਾ ਜਾਂ ਬਲ'। ਜਦੇ ਅਟ ਅਵਸਥਾ ਵਿਚ ਤਿਅਕਤ ਕ੍ਰਿਤੀ ਦੇ ਪ੍ਰਗਟ ਸਰੂਪ ਵਿਚ ਆਦੇ ਤੋਂ ਅੰਤ ਤਕ ਸੱਤ, ਰਜ, ਅਤੇ ਤਮ ਤਿੰਨ ਗੁਣ ਰਹਿਣਗੇ ਤਦੇ ਸਮੁਚੇ ਰੂਪ ਵਿਚ ਲੋਕ ਅੰਦਰ ਮੰਗਲ ਦਾ ਵਿਧਾਨ ਕਰਨ ਵਾਲੀ ਕ੍ਰਮ ਦੀ ਅਨੰਦ ਕਲਾ ਦੇ ਪ੍ਰਕਾਸ਼ ਦੀ ਇਹ ਮੁੱਧ ਹੋ ਸਕਦੀ ਹੈ ਕਿ ਤਮੰਗਣ ਅਤੇ ਰਜੋਗਣ ਦੇਵੇਂ ਸਤਗੁਣ ਦੇ ਅਧੀਨ ਹੋ ਕੇ ਉਸ ਅਧੀਨ ਹੋ ਕੇ ਉਸ ਦੇ ਇਸ਼ਾਰੇ ਤੇ ਕੰਮ ਕਰਨੇ । ਇਸ ਦਸ਼ਾ ਵਿਚ ਕਿਸੇ ਪਾਸੇ ਆਪਣੇ ਝੁਕਾਅ ਅਨੁਸਾਰ ਕੰਮ ਕਰਨ ਦੇ ਸਪਸ਼ਟ ਰੂਪ ਵਿਚ ਵੀ ਹੋਰ ਸਭ ਪਾਸੀਂ ਉਹ ਸਤਗੁਣ ਦੇ ਨਿਸ਼ਾਨੇ ਦੀ ਹੀ ਪੂਰਤੀ ਕਰਨਗੇ । ਸਤਗੁਣ ਦੇ ਇਸ ਸ਼ਾਸਨ ਵਿਚ ਕਠੋਰਤਾ, ਗੱਰਤਾ ਅਤੇ ਪ੍ਰਚੰਡਤਾ ਵੀ ਸ਼ਾਤਵਿਕ ਤੇਜ ਦੇ ਰੂਪ ਵਿਚ ਝਲਕੇਗੀ । ਇਸੇ ਕਰ ਕੇ ਅਵਤਾਰ-ਰੂਪ ਵਿਚ ਸਾਡੇ ਇੱਥੇ ਇਕ ਪਾਸੇ ਤਾਂ ‘ਵਜਾਦੀਪ’ ਕਠੋਰ ਅਤੇ ਦੂਜੇ ‘ਕੁਸਮਾਦੀਪ' ਮੁਲੈਮ ਰਖੀ ਗਈ ਹੈ । ‘ਕੁਸਹੁ ਚਾਹ ਕਠੋਰ ਅਤਿ ਕਮਲ ਕੁਸਮਹੁ ਚਾਹਿ ।'