ਪੰਨਾ:Alochana Magazine February 1964.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਣਾ ਹੈ ਕਿ ਵਿਅੰਗ ਕਰਨ ਦੀ ਚਾਹ ਸਪਸ਼ਟ ਤੌਰ ਤੇ ਆਲੇ ਦੁਆਲੇ ਦੀਆਂ ਜੀਤ ਚੀਜ਼ਾਂ ਨੂੰ ਸਵੀਕਾਰ ਕਰਨ ਤੋਂ ਨਹੀਂ ਰੱਦ ਕਰਨ ਤੋਂ ਉਪਜਦੀ ਹੈ । ਇਹ ਰਦ ਕਰਨ ਦੀ ਪਰੇਰਨਾ ਕਿਸੇ ਸਦਾਚਾਰਕ ਨਿਰਨੇ ਤੇ ਆਧਾਰਿਤ ਨਹੀਂ ਹੁੰਦੀ, ਸਗੋਂ ਲਿਖਾਰੀ ਦੀ ਆਪਣੀ ਬੌਧਿਕਤਾ ਦੀ ਸਰੇਸ਼ਟਤਾ ਉਤੇ ਨਿਰਭਰ ਹੁੰਦੀ ਹੈ : ਸ਼ਿਪਲੇ ਅਨੁਸਾਰ ਵਿਅੰਗਾਤਮਕ ਲਿਖਤ ਮਨੁਖੀ ਕਮਜ਼ੋਰੀਆਂ ਦਾ ਸੁਚੇਤ ਵਿਸ਼ਲੇਸ਼ਣ ਹੈ ਤੇ ਇਸ ਦਾ ਮੁੱਖ ਮੰਤਵ ਸਦਾਚਾਰਕ ਤੇ ਧਾਰਮਿਕ ਦ੍ਰਿਸ਼ਟੀ ਅਨੁਸਾਰ ਸਹਜ ਸੁਆਦੀ ਢੰਗ ਨਾਲ ਸੋਧਣਾ ਹੈ । ਇਲੀਅਟ ਅਨੁਸਾਰ ਵਿਅੰਗਕਾਰ ਮਨੁਖੀ ਜੀਵਨ ਦੇ ਸਖਨੇਪਨ ਦੀ ਆਲੋਚਨਾ ਕਰਦਾ ਹੈ ਕਿਉਂ ਕਿ ਉਸ ਨੂੰ ਆਪਣੀ ਦ੍ਰਿਸ਼ਟੀ ਅਨੁਸਾਰ ਜੀਵਨ ਵਿਚੋਂ ਲੋੜੀਦੀ ਚੀਜ਼ ਨਹੀਂ ਲੱਭਦੀ । ਸਾਰੀਆਂ ਭਾਸ਼ਾਵਾਂ ਵਿਚ ਇਹ ਗੱਲ ਸਪਸ਼ਟ ਤੌਰ ਤੇ ਰਲਦੀ ਹੈ ਕਿ ਵਿਅੰਗ ਮਨੁਖ ਦੀ ਤੀਖਣ ਅਵਲੋਕਣ-ਸ਼ਕਤੀ ਤੇ ਪਲਦਾ ਹੈ, ਜਿਸ ਵਿਚ ਆਲੇ ਦੁਆਲੇ ਦਾ ਬੌਧਿਕ ਤੇ ਸੁਚੇਤ ਵਿਸ਼ਲੇਸ਼ਨ ਹੁੰਦਾ ਹੈ, ਨਿੱਜੀ ਭਾਂਤ ਦੀ ਅਲੋਚਨਾ ਹੁੰਦੀ ਹੈ । ਇਹ ਠੀਕ ਹੈ ਕਿ ਵਿਅੰਗ ਸਾਧਾਰਨ ਮਨੁੱਖੀ ਆਚਾਰ ਉਤੇ ਅਲੋਚਨਾ ਤੇ ਇਹ ਆਲੋਚਨਾ ਲਿਖਾਰੀ ਦੇ ਆਪਣੇ ਸੁਭਾ ਅਨੁਸਾਰ ਹੁੰਦੀ ਹੈ । ਪਰ ਸ਼ੈਲੀ ਤੇ ਸਾਹਿਤਕ ਰੂਪ ਬਿਨਾਂ ਉਹ ਸਪਸ਼ਟ ਨਹੀਂ ਹੋਵੇਗੀ, ਬੁਧੀ ਵਿਲਾਸ ਤੇ ਬੱਝਵਾਂ ਪ੍ਰਭਾਵ ਬਿਨਾਂ ਉਸ ਵਿਚ ਇਕਾਗਰ ਕਾਟਵਾਂ ਜ਼ੋਰ ਨਹੀਂ ਆਵੇਗਾ ਤੇ ਲਿਖਾਰੀ ਦੀ ਮਾਨਸਿਕ ਉਚਿਆਈ ਬਿਨਾਂ ਉਹ ਲੋਕਾਂ ਦੇ ਅਨੁਕੂਲ ਹੈ ਕਲਿਆਣਕਾਰੀ ਨਹੀਂ ਹੋਵੇਗੀ । ਸਾਹਿਤਕ ਵੰਨਗੀਆਂ ਨਾਲੋਂ ਵਧੇਰੇ ਸ਼ਬਦੀ ਅਲੰਕਾਰਕ ਭਾਵੇਂ ਵਿਅੰਗ ਜੀਵਨ ਦੀ ਆਲੋਚਨਾ ਹੁੰਦਾ ਹੈ ਜੇਹੜੀ ਚਾਹੇ ਨਿੱਜੀ ਹੋਵੇ ਤੇ ਚਾਹੇ ਅਨਿਜ਼ੀ, ਪਰ ਇਹ ਆਪਣੇ ਪ੍ਰਗਟਾਏ ਭਾਵਾਂ ਵਿਚ ਘਟ ਵਧ ਸੱਚਾ ਹੁੰਦਾ ਹੈ । ਉਂਜ ਤਾਂ ਵਿਅੰਗ ਦੇ ਕਈ ਰੂਪ ਹਨ, ਪਰ ਡੇਵਿਡ ਵੇਰਕੇਸਟਰ ਇਸ ਨੂੰ (David Worcester) ਤਿੰਨ ਮੁੱਖ ਸ਼੍ਰੇਣੀਆਂ ਵਿਚ ਵੰਡਦਾ ਹੈ। ਇਹ ਮਨੁੱਖੀ ਵਿਕਾਸ ਤੇ ਨਿਰਭਰ ਹਨ । ਉਹ ਸ਼ਰੇਣੀ ਜਿਸ ਵਿਚ ਗੁਸੇ ਦਾ ਤੱਤ ਵਧੇਰੇ ਹੁੰਦਾ ਹੈ । ਜਿਹੜੀ ਵਧੇਰੇ ਸਤਈ ਬਾਹਰਲੀ ਟੀਕਾ ਟਿਪਣੀ ਤੀਕ ਹੀ ਸੀਮਤ ਰਹਿੰਦੀ ਹੈ । ਜਿਵੇਂ ਲਾਹਨਤ ਪਾਉਣੀ । ਦੂਜੀ ਵਿਚ ਗੁਸਾ ਸੁਆਗੀ ਅਨੁਕਰਣ ਜਾਂ ਸਾਂਗ ਜਾ ਦੋ ਚੀਜ਼ਾਂ ਨੂੰ ਮਿਲਾ ਕੇ ਜਾਂ ਵਖਰਾ ਕੇ ਹਸਾਉਣੀ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ । ਜਿਵੇਂ ਪਰਿਹਸ਼ (Burlesque) ਤੀਜੀ ਸ਼ਰੇਣੀ ਵਿਚ ਦੋ ਅਰਥੀ ਗਲ ਹੁੰਦੀ ਹੈ । ਜਿਵੇਂ ਵਕਰੋਕਤੀ (Irony) ਪਹਲੀ ਕਲਾਤਮਕ ਗਾਲ੍ਹ ਦਾ ਹੀ ਵੱਖ ਵੱਖ ਰੂਪ ਹੈ । ਦੂਜੀ ਵਿਚ ਸਾਂਗ ਪ੍ਰਧਾਨ ਹੁੰਦੀ ਹੈ ਅਤੇ ਤੀਜੀ ਵਿਚ ਬੁਧੀ ਬਿਲਾਸ | ਪਹਲੀ ਸ਼ਰੇਣੀ ਨੂੰ ਵਿਅੰਗਾਝ ਮਕ ਗਾਲ੍ਹ ਬਦਜ਼ਬਾਨੀ (Inrectire) ਕਹਿੰਦੇ ਹਨ । ਦੂਜੀ ਨੂੰ ਪਰਿਹਾਸ (Burlesque) ਤੇ ਤੀਜੀ ਨੂੰ (Irony) ਵਕਰੋਕਤੀ। 29