ਪੰਨਾ:Alochana Magazine February 1964.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

.. . ਸੰਪਾਦਕੀ - | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਹਲੀ ਕਨਵੋਕੇਸ਼ਨ ਦੇ ਉਤਸਵ ਉਤੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰੋਫੈਸਰ ਹਮਾਯੇ ਕਬੀਰ ਨੇ ਜੋ ਵਿਚਾਰ ਭਾਸ਼ਾ, ਵਰਣਮਾਲਾ ਅਤੇ ਲਿਪੀ ਦੇ ਸਬੰਧਾਂ ਬਾਰੇ ਅਤੇ ਜੋ ਸੁਝਾ ਭਾਰਤ ਦੀ ਭਾਸ਼ਾਈ ਸਮਸਿਆ ਦੇ ਸਮਾਧਾਨ ਲਈ ਪੇਸ਼ ਕੀਤੇ ਹਨ ਉਹ ਬੜੇ ਡੂੰਘੇ ਅਧਿਐਨ ਦਾ ਸਿੱਟਾ ਹਨ ਅਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਉਤੇ ਭਾਰਤ ਦੇ ਸਾਹਿਤਕ ਤੇ ਵਿਦਿਅਕ ਖੇਤਰਾਂ ਵਿਚ ਖੁਲੀ ਬਹਸ ਤੇ ਵਿਚਾਰ ਹੋਵੇ । ਉਨ੍ਹਾਂ ਦੇ ਸੰਪੂਰਨ ਲੇਖ ਦਾ ਪੰਜਾਬੀ ਰੂਪ ਤਾਂ ਕਿਸੇ ਅਗਲੇ ਅੰਕ ਵਿਚ ਹੀ ਪੇਸ਼ ਕੀਤਾ ਜਾ ਸਕੇਗਾ | ਪਰ ਇਸ ਖਿਆਲ ਨਾਲ ਉਨ੍ਹਾਂ ਦਾ ਤੱਤਸਾਰ ਆਲੋਚਨਾ ਦੇ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਹਿਆ ਹੈ ਕਿ ਇਸ · ਸਬੰਧੀ ਪੰਜਾਬੀ ਬੋਲੀ ਤੇ ਸਾਹਿਤ ਦੇ ਵਿਦਵਾਨ ਵੀ ਆਪਣੇ ਵਿਚਾਰਾਂ ਦੀ ਛਾਣ ਬੀਣ ਲਈ ਪ੍ਰੇਰਿਤ ਹੋਣ ਨੂੰ ਸੰਖੇਪ ਵਿਚ ਇਹ ਇਸ ਪਰਕਾਰ ਹਨ :-- ' “ਸਾਰੀ ਦੁਨੀਆਂ ਦੇ ਸਿਖਿਆ ਸ਼ਾਸਤ ਜੇ ਇਸ ਗਲ ਤੇ ਸਹਮਤ ਹਨ ਕ ਮਨੁਖੀ ਬਧੀ ਦੀਆਂ ਕਰਤਾਰੀ ਸ਼ਕਤੀਆਂ ਦਾ ਉਤਮ ਉਪਯੋਗ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਸਿਖਿਆ ਮਾਤ-ਭਾਸ਼ਾ ਰਾਹੀਂ ਹੋਵੇ, ਤਾਂ ਇਹ ਗਲ ਅਕਾਰਨ ਨਹੀਂ 1 ਇਸ ਲਈ ਟੈਗੋਰ ਤੋਂ ਲੈ ਕੇ ਭਾਰਤ ਦੇ ਸਿਖਿਆ-fਚੰਤਕ ਹਰ ਪੱਧਰ ਦੀ ਸਿਖਿਆ ਕੇਵਲ ਮਾਤ-ਬੋਲੀ ਰਾਹੀਂ ਦੇਣ ਦੀ ਮੰਗ ਮੰਗਣ ਵਿਚ ਇਕਸੁਰ ਹਨ । ਭਾਵੇਂ ਇਸ ਗਲ ਨੂੰ ਇਕ ਬੁਨਿਆਦੀ ਸਚਾਈ ਪਰਵਾਨ ਕਰ ਲਇਆ ਜਾਵੇ ਪਰ ਇਹ ਗਲ ਯਾਦ ਰਖਣੀ ਚਾਹੀਦੀ ਹੈ ਕਿ ਆਧੁਨਿਕ ਸੰਸਾਰ ਵਿਚ ਉਚੇਰੀ ਸਿਖਿਆ ਦੇ ਕਾਰਜ ਨੂੰ ਕੇਵਲ ਇਕ ਭਾਸ਼ਾ ਰਾਹੀਂ ਦੇਣ ਤੀਕ ਸੀਮਤ ਰਖਣਾ ਸੰਭਵ ਗਲ ਨਹੀਂ, ਉਹ ਭਾਸ਼ਾ ਭਾਵੇਂ ਕਿਤਨੀ ਵੀ ਉਨਤ ਕਿਉਂ ਨਾ ਹੋਵੇ । ਪੁਰਾਤਨ ਕਾਲ ਵਿਚ ਭਾਵੇਂ ਐਸੀਆਂ ਸਭਿਤਾਵਾਂ ਦੀਆਂ ਉਦਾਹਰਣਾ ਮਿਲ ਸਕਦੀਆਂ ਹਨ ਜੋ ਇਕ-ਭਾਸ਼ਾ ਉਤੇ ਆਧਾਰਿਤ ਸਨ ਪਰ ਅਜ ਦੇ ਯੁਗ ਵਿਚ ਕੋਈ ਵੀ ਭਾਸ਼ਾ ਇਹ ਦਾਹਵਾ ਨਹੀਂ ਕਰ ਸਕਦੀ । ਅਜ ਇਕ ਉਤਮ ਸਾਇੰਸਦਾਨ ਜਾਂ ਵਿਦਵਾਨ ਲਈ ਇਹ ਆਵਸ਼ਕ ਹੋ ਗਇਆ ਹੈ ਕਿ ਉਹ ਇਕ ਭਾਸ਼ਾ ਉਤੇ ਸੰਪ੍ਰਨ ਵਸੀਕਾਰ ਰਖਦਾ ਹੋਇਆ ਸੰਸਾਰ ਦੀਆਂ ਘਟੋ ਘਟ ਦੋ ਜਾਂ ਤਿੰਨ ਪ੍ਰਮੁੱਖ ਭਾਸ਼ਾਵਾਂ ਦੀ ਚੰਗੀ ਵਾਕਫੀ