ਪੰਨਾ:Alochana Magazine February 1964.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਰੋਕਤ ਜਾਂ ਘਟਨਾ ਦੀ ਵਕਰੋਕਤੀ ਸਮੇਂ ਜਾਂ ਕਿਸਮਤ ਦੀ ਵਕਰੋਕਤੀ, ਪਰ ਇਸ ਦੇ ਨ ਰੂਪ ਵਰੇ ਪ੍ਰਚਲਿਤ ਹਨ । | ਸ਼ਬਦੀ ਵਰੋਕਤੀ ਨਿਰੋਲ ਬੋਧਕ ਚੀਜ਼ ਹੈ । ਪਰ ਜ਼ਦ ਇਹ ਬੁਧੀ ਤੇ ਬੁਧੀ ਵਿਲਾਸ ਸੁਚੱਚੀ ਜੁਗਤੀ ਨਾਲ ਨਾ ਉਸਾਰੀ ਜਾਵੇ, ਜਦ ਇਸ ਵਿਚ ਬਧਿਕ ਤੱਤ ਲੀਨ ਨਾ ; ਤਾਂ ਇਸ ਦਾ ਸੁਹਜ ਸੁਆਦ ਮਰ ਜਾਂਦਾ ਹੈ ਤੇ ਇਹਦੀ ਧਾਹ ਐਨੀ ਤੇਜ਼ ਹੋ ਜਾਂਦੀ ਕਿ ਮਾਸ ਉਧੇੜ ਸੁਟਦੀ ਹੈ । ਸ਼ਬਦੀ ਵਕਰੋਕਤੀ ਸਿਧੀ ਦੋਟ ਕਰਦੀ ਹੈ । ਕਈ ਵਾਰੀ ਮੰਹ ਬਣਾ ਕੇ, ਅਜੀਬ ਢੰਗ ਨਾਲ ਸ਼ਬਦ ਉਚਾਰ ਕੇ , ਸ਼ਬਦ ਵਿਗਾੜ ਕੇ ਬੋਲ ਕੇ ਜੋ ਸ਼ਬਦ ਦੇ ਇਸ ਅੱਖਰ ਨੂੰ ਲਮਕਾ ਕੇ ਆਦਿ ਕਈ ਢੰਗਾਂ ਨਾਲ ਉਸਾਰ ਲਈ ਜਾਂਦੀ ਪਰ ਇਹ ਭੰਡ ਵਾਲੀ ਨਕਲ ਹੀ ਹੋ ਨਿਬੜਦੀ ਹੈ । ਅਸਲੀ ਸ਼ਬਦੀ ਵਕਰੋਕਤੀ ਲੁਕਵੇਂ ਦ ਅਰਥ ਨਾਲ ਹੀ ਉਸਰਦੀ ਹੈ, ਕਿਉਕ ਅਲੰਕਾਰਕ ਸ਼ਬਦ ਜੋੜਾਂ ਦੇ ਅਰਥ ਝਣ ਵਿਚ ਚਿਰ ਲਗਦਾ ਹੈ, ਜਿਸ ਕਰਕੇ , ਗੁਸੇ ਦੀ ਜ਼ਹਿਰ ਜਾਂ ਤਾਂ ਮਰ ਜਾਂਦੀ ਹੈ ਤੇ ਮਧਮ ਹੋ ਜਾਂਦੀ ਹੈ । ਪੁਠੇ ਕਰਕੇ ਸ਼ਬਦਾਂ ਨਾਂਲ ਉਸਾਰੀ ਵਕਰੋਕਤੀ ਸ਼ਬਦਾਂ ਵਿਚ ਪ੍ਰਤੱਖ 1 ਤੇ ਕੀਤੀ ਉਸਤੱਤ ਨੂੰ ਦੇਸ਼ ਵਿਚ ਬਦਲਣ ਲਈ ਮਜਬੂਰ ਕਰਦੀ ਹੈ । ਇਸ ਵਿਚ (ਤੀ ਉਦੋਂ ਹੀ ਆਉਂਦੀ ਹੈ ਜਦ ਅਰਥਾਂ ਨੂੰ ਅਨਕਿਆਸੇ ਅਸ਼ਲ ਭਾਵ ਵਿਚ ਬਦਲਿਆ ਵੇ । ਇਸ ਵਿਚ ਕਲਾਤਮਕ ਜੁਗਤੀ ਨਾਲ ਬੇਇਜ਼ਤੀ ਨੂੰ ਸ਼ੋਭਾ ਵਾਂਗ ਪੇਸ਼ ਕੀਤਾ ਦਾ ਹੈ । | ਇਸ ਵਿਚ ਸੁਆਦ ਉਦੋਂ ਆਉਂਦਾ ਹੈ, ਜਦ ਸ਼ਿਕਾਰ ਪਾਤਰ ਆਪਣੇ ਆਪ ਦਾ ॥ ਨਾ ਕਰ ਸਕੇ । ਪੁਠੇ ਅਰਥਾਂ ਵਿਚ ਬਿਆਨ ਕੀਤੀ ਥੋੜੀ ਗਲ ਨੂੰ , ਬਹੁਤੀ ਸਮਝ ਕੇ 1 ਚੋਂ ਬਹੁਤ ਅਰਬ ਕੱਢਣ ਨਾਲ ਇਸ ਵਿਚ ਜ਼ੋਰ ਆ ਜਾਂਦਾ ਹੈ । ਜਿਥੇ ਵਕਰੋਕਤੀ ਦੇ ਦਾਂ ਤੇ ਵਾਕ -- ਨੂੰ ਕੇਵਲ ਉਲਟਾਉਣਾ ਹੀ ਨਹੀਂ ਸਗੋਂ ਵਧਾਉਣਾ ਵੀ ਹੈ । ਓਥੇ (ਕਤੀ-ਚੋਭਵੀ ਅਨੁਭਾਵਕ ਲੁਕਵੀਂ, ਵਿਸ਼ਾਲ ਦਾਰਸ਼ਿਕ ਸੂਝ ਬਣ ਜਾਂਦੀ ਹੈ । ਚਲਣ ਦੀ ਵਕਰੋਕਤੀ (Irony of manner) ਵਿਚ ਪਾਤਰ ਜਾਂ ਲਿਖਾਰੀ ਕੀ ਤੋਂ ਔਖੀ ਤੇ ਭੈੜੀ ਤੋਂ ਭੈੜੀ ਗਲ ਨੂੰ ਵੀ ਖੇਡ ਬਣਾ ਕੇ ਪੇਸ਼ ਕਰਨ ਵਿਚ ਸਫਲ ਜਾਂਦਾ ਹੈ । ਇਸ ਕਿਸਮ ਦੀ ਵਕਰੋਕਤੀ ਵਿਚ ਆਦਮੀ ਆਪਣਾ ਮਖੌਲ ਆਪ ਡਾਉਂਦਾ ਹੈ । ਉਹ ਗਲ ਨੂੰ ਘਟਾ ਕੇ ਦਸਣ ਦਾ ਉਸਤਾਦ ਹੁੰਦਾ ਹੈ । ਉਹ ਇਹ ਵਾਹ ਨਹੀਂ ਕਰਦਾ ਕਿ ਲੋਕ ਉਸ ਤੇ ਹੱਸਣਗੇ ਤੇ ਉਸ ਨੂੰ ਲੋਕ ਬੁਧੂ ਸਮਝਣਗੇ । ਵਕਰੋਕਤੀ ਅੰਦਰਮੁਖੀ ਤੇ ਬਾਹਰਮੁਖੀ ਦੋਵੇਂ ਸੁਆਦ ਦੇ ਦਿੰਦੀ ਹੈ, ਕਿਉਂ ਪਾਠਕ ਮੰਤਵ ਦੇ ਅਰਥ ਕੱਢਕੇ ਬਾਹਰ-ਮੁਖੀ ਰਸ ਵਿਚੋਂ ਅੰਦਰ ਮੁਖ ਅਨੰਦ ਸਰਜ ਦਾ ਹੈ । ਟਕੀ ਵਕਰੋਕਤੀ ਦੁਖਾਂਤ ਵਿਚ ਵੀ ਵਰਤੀ ਜਾਂਦੀ ਹੈ ਕਰਕੇ ਤਾਂ ਵਕਰੋਕਤੀ ਸਖਤ ਵਿਚ ਹੀ ਵਰਤੀ ਜਾਂਦੀ ਹੈ ਪਰ ਸ਼ਬਦੀ ਤੇ ਦੁਖਾਂਤ ਵਿਚ ਵੀ ਵਰਤੀ ਜਾਂਦੀ ਹੈ । ਸ਼ਬਦੀ ਵਕਰੋਕਤੀ ਬਣੀ ਬਣਾਈ RE