ਪੰਨਾ:Alochana Magazine February 1964.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਖਸ਼ਦੀ ਹੈ ਕਿ ਆਦਮੀ ਭਾਵੇਂ ਕਿੰਨਾ ਗੰਭੀਰ ਕਿਉਂ ਨਾ ਹੋਵੇ; ਉਸ ਵਿਚ ਵੀ ਕੋਈ ਦੋਸ਼ ਹੁੰਦਾ ਹੈ ਤੇ ਹਰ ਆਦਮੀ ਹਾਸੋ-ਹੀਣੀਆਂ ਗੱਲਾਂ ਦਾ ਭਰਿਆ ਪਿਆ ਹੈ । ਇਸ ਵਕਰੋਕਤੀ ਵਿਚ ਹਾਸਾ ਤੇ ਹੰਝੂ ਦੋਵੇਂ ਰਲੇ ਹੋਏ ਹੁੰਦੇ ਹਨ ! ਇਹ ਦੁਖਾਂਤ ਵਿਚ ਗੰਭੀਰ ਹਾਸਾ ਤੇ ਸੁਖਾਂਤ ਵਿਚ ਕਾਟਵੇਂ ਹੰਝੂ ਸਿਰਜ਼ ਕੇ ਦੋਹਾਂ ਵਿਚ ਸ਼ਕਤੀ ਲਿਆਉਂਦੀ ਹੈ । ਇਹ ਇਕ ਬੌਧਿਕ ਯੰਤਰ ਹੈ ਇਸ ਵਿਚ ਸ਼ਕਤੀ ਤਾਂ ਹੀ ਆਉਂਦੀ ਹੈ ਜੇ ਇਹ ਕਲਾਤਮਕ ਹੋਵੇ ਗਿਣਾਤਮਕ ਨਹੀਂ। ਇਹ ਸੁਖਾਂਤ ਤੇ ਦੁਖਾਂਤ ਵਿਚ ਭਨੋ-ਭਾਵਾਂ ਦੀ ਅੱਤ ਨੂੰ ਦੂਰ ਕਰਕੇ ਸਮਤੁਲਤ ਸਿਰਜਦਾ ਹੈ । ਇਹ ਦਰਸ਼ਕਾਂ ਨੂੰ ਨਵੀਂ ਚੇਤੰਨ ਸੇਧ ਦਿੰਦੀ ਹੈ ਜਿਹੜੀ ਉਨਾਂ ਨੂੰ ਨਾਇਕ ਲਈ ਉਪਜੇ ਤਰਸ ਵਿਚ ਅੰਨੇ ਵਾਹ ਰੁੜਨ ਤੋਂ ਰੋਕਦੀ ਹੈ । ਦਰਸ਼ਕਾਂ ਦੇ ਭਾਵਾਂ ਨੂੰ ਉਦਾਸੀਨ ਕਰਕੇ ਆਤਮਕ ਸਮਤੁਲਤਾ ਬਖਸ਼ ਦੀ ਹੈ । ਇਹ ਵਿਧ ਦੇ ਸੰਗ ਵਿਕ ਆਨੰਦ ਸਿਰਜਦੀ ਹੈ । ਜਦ ਦਰਸ਼ਕਾਂ ਦਾ ਆਪਾ ਗੁੰਝਲਦਾਰ ਭਾਵਾਂ ਨਾਲ ਲੀਰੋਲੀਰ ਹੋ ਜਾਂਦਾ ਹੈ, ਜਦ ਉਨ੍ਹਾਂ ਦੀ ਰਗ ਰਗ ਜ਼ਖਮੀ ਹੋ ਜਾਂਦੀ ਹੈ ਤਾਂ ਕਲਾਤਮਕ ਵਕਰੋਕਤੀ ਵਿਅੰਗਾਤਮਕ ਚੋਭ ਨਾਲ ਅੰਤਰ ਗਿਆਨ ਨੂੰ ਟੁੰਬ ਕੇ ਤੇ ਮਨ ਨੂੰ ਤਰਕਵਾਦੀ ਸੋਧ ਦੇ ਕੇ ਇਸ ਅਵਸਥਾ ਵਿਚੋਂ ਨਿਕਲ ਸ਼ਾਂਤ ਹੋਣ ਦਾ ਬਲ ਬਖਸ਼ਦੀ ਹੈ । ਸੋ ਵਕਰੋਕਤੀ ਦੇ ਵਿਰੋਧ ਦੇ ਟਕਰਾਓ ਤੋਂ ਉਪਜਿਆ ਚਮਤਕਾਰਾ ਹੈ । ਜਿਵੇਂ ਪਿਛੇ ਕਹਿਆ ਹੈ ਕਿ ਵਿਅੰਗ ਦਾ ਆਧਾਰ ਜੀਵਨ ਆਲੋਚਨਾ ਹੈ ਤੇ ਇਸ਼ ਆਲੋਚਨਾ ਰੁਚੀ ਤੋਂ ਵਿਅੰਗਾਤਮਕ ਰਚੀ ਨਿਖਰੀ ਹੈ, ਕਿਉਂਕਿ ਵਿਗਿਆਨ ਚੇਤੰਨਤਾਂ ਤੇ ਸੂਝ ਆਉਣ ਨਾਲ ਸਿੱਧਾ ਸੁਧਾਰ ਕਰਨਾਂ ਨਾਂ ਚੰਗਾ ਗਿਣਿਆਂ ਜਾਂਦਾ ਹੈ ਤੇ ਨਾ ਕੋਈ ਸਵੀਕਾਰ ਕਰਦਾ ਹੈ । ਵਿਅੰਗਕਾਰ ਨਾ ਜੀਵਨ ਦੀ ਇਨ ਬਿਨ ਤਸਵੀਰ ਖਿੱਚਦਾ ਹੈ ਨਾ ਹੀ ਜੀਵਨ ਜਿਵੇਂ ਚਾਹੀਦਾ ਹੈ, ਉਸ ਨੂੰ ਉਲੀਕਣ ਲਈ ਸੱਚਦਾ ਹੈ । ਉਹ ਨਾ ਆਦਰਸ਼ਵਾਦੀ ਹੁੰਦਾ ਹੈ ਤੇ ਨਾ ਨਿਰੋਲ ਯਥਾਰਥਵਾਦੀ ' ਭਾਵੇਂ ਦੋਵੇਂ ਰੁਚੀਆਂ ਉਸ ਵਿਚ ਰਲੀਆਂ ਹੋਈਆਂ ਹੁੰਦੀਆਂ ਹਨ । ਉਹ ਜੀਵਨ ਨੂੰ ਤੇ ਆਲੇ ਦੁਆਲੇ ਨੂੰ ਇਕ ਯਥਾਰਥਵਾਦੀ ਵਾਂਗ ਵੇਖਦਾ ਹੈ ਤੇ ਚੰਗੀ ਦੁਨੀਆਂ ਲਈ ਆਦਰਸ਼ਵਾਦੀ ਵਾਂਗ ਤੁਘਦਾ ਸੁਪਨੇ ਲੈਂਦਾ ਹੈ । ਉਹ ਜੀਵਨੀ ਤੇ ਅਸੰਤੁਸ਼ਟ ਹੁੰਦਾ ਹੈ, ਕਿਉਂਕਿ ਜਿਹੋ ਜਿਹਾ ਜੀਵਨ ਉਹ ਚਾਹੁੰਦਾ ਹੈ ਉਹੋ ਜਿਹਾ ਨਹੀਂ ਹੁੰਦਾ, ਉਹ ਜੀਵਨ ਚੋਂ ਕੋਈ ਚੀਜ਼, ਕੋਈ ਭੇ, ਕੋਈ ਗਲਤੀ ਲਭ ਕੇ ਤੇ ਉਸ ਨੂੰ ਅੱਤ ਦਾ ਵਧਾ ਕੇ ਸ ਦਾ ਮਖੌਲ ਕਈ ਢੰਗਾਂ ਨਾਲ ਉਡਾਉਂਦਾ ਹੈ । ਵਿਅੰਗ ਦੀ ਕਾਟ ਬਿਜਲੀ ਵਰਗੀ ' slਖਣਤਾ ਕਟਾਰ ਵਰਗੀ ਹੈ । ਕਰਮ ਹਨੇਰੀ ਤੇ ਤੁਫਾਨ ਵਰਗਾ ਹੈ । ਸੁਭਾਅ-ਅਰਧ ਰਕ ਹੈ । ਇਸ ਦੀ ਸਫਲਤਾ ਇਸ ਤੇ ਹੈ ਕਿ ਜਿਸ ਦਾ ਮਖੌਲ ਉਡਾਇਆ ਜਾਵੇ ਝਰੀਟਿਆ ਵੀ ਜਾਵੇ ਪਰ ਝਰੀਟ-ਚੀਸ ਚੋਂ ਵੀ ਅਨੰਦ ਲਵੇਂ । 39