ਪੰਨਾ:Alochana Magazine February 1964.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਣ ਸ਼ਤ ਦੇ ਦਾ ਤਾਤਪਰਜ :- ‘ਪੁਰਾਣ ਸ਼ਬਦ ਪੂਰਾ ਅਵਯ ਪੂਰਵਕ ਈਵ ਪ੍ਰਾਪਣੇ) ਧਾਤੂ ਤੋਂ ‘ਤ’ ਪ੍ਰਯਯ ਲਾਉਣ ਨਾਲ ਬਣਦਾ ਹੈ । ਵਿਆਕਰਣ ਅਨੁਸਾਰ ਨਪੁੰਸਕ ਸ਼ਬਦ ਹੈ । ਨਿਰਕ ਤਕਾਰ ਯਾਸਕਾਚਾਰਯ ਦੇ ਅਨੁਸਾਰ ਇਸ ਨੂੰ ਪੁਰਾਣ ਇਸ ਲਈ ਕਹਿਆ ਜਾਂਦਾ ਹੈ ਜੇਹੜਾ ਪਹਲਾਂ ਕਦੀ ਨਵਾਂ ਹੋਵੇ । ਮੱਤਸਯ ਪੁਰਾਣ ਅਨੁਸਾਰ ਪੁਰਾਣ ਪ੍ਰਾਚੀਨ ਘਟਨਾਵਾਂ ਦਾ ਵਰਣਨ ਦੇਣ ਵਾਲਾ ਹੈ । ਸਪਸ਼ਟ ਰੂਪ ਵਿਚ ਪੁਰਾਣ ਪੁਰਾਣੇ' ਦਾ ਹੀ ਸਮ-ਅਰਥੀ ਹੈ । ਲਗ ਭਗ ਸਾਰਿਆਂ ਕੋਸ਼ਾਂ ਵਿਚ ਪੁਰਾਣ ਦਾ ਇਹੀ ਅਰਥ ਦਿਤਾ ਗਿਆ ਹੈ । ਤਾਰ ਵਿੱਟਰਨਿਟਸ ਅਤੇ ਸਲਕਾਰ ਦੇ ਅਨੁਸਾਧ ‘ਪੁਰਾਣ' ਸ਼ਬਦ ਮੂਲ ਰੂਪ ਵਿਚ ਪੁਰਾਣ ਆਖਿਆਨਮ (ਪੁਰਾਣੀਆਂ ਕਥਾਵਾਂ ਦਾ ਹੀ ਸੂਚਕ ਹੈ : ਸਮਾਂ ਬੀਤਣ ਨਾਲ ਇਹ ਸਬਦ ਵਰਤਮਾਨ ਅਠਾਰਾਂ ਗਰੰਥਾਂ ਲਈ ਰੂੜ ਹੋ ਗਿਆ ਅਤੇ ਪਰਿਭਾਸ਼ਿਕ ਰੂਪ ਵਿਚ ਹੀ ਇਸਦੀ ਵਰਤੋਂ ਹੁੰਦੀ ਰਹੀ ਪਰ ਇਸ ਦਾ ਇਹ ਅਰਥ ਨਹੀਂ ਕਿ “ਅਠਾਰਾਂ' ਸੰਖਿਆਂ ਵਾਲੇ ਸਾਰੇ ਪੁਰਾਣ ਹੀ ਅਤਿ ਪ੍ਰਾਚੀਨ ਹਨ । ਇਸ ਦੇ ਵਿਪਰੀਤ ਇਨ੍ਹਾਂ ਵਿਚ ਵਰਣਿਤ ਕਥਾਵਾਂ ਅਤੇ ਰੀਤੀਆਂ ਹੀ ਇਤਿਹਾਸਕ ਦ੍ਰਿਸ਼ਟੀ ਤੋਂ ਅਧਿਕ ਪ੍ਰਾਚੀਨ ਹਨ । ਪੁਰਾਣਾਂ ਦੀ ਗਿਣਤੀ ਅਤੇ ਕੁਮ :- ਆਮ ਕਰਕੇ ਪੁਰਾਣਾਂ ਦੀ ਗਿਣਤੀ 18 ਮੰਨੀ ਜਾਂਦੀ ਹੈ । ਇਮ ਪਰੰਪਰਾਗਤ ਸੰਖਿਆ ਦਾ ਕਿਤੇ ਵੀ ਖੰਡਨ ਨਹੀਂ ਮਿਲਦਾ। ਇਨ੍ਹਾਂ ਦੇ ਨਾਵਾਂ ਬਾਰੇ ਵੀ ਲਗ ਭਗ ਮਤ-ਏਕਤਾ ਹੈ । ਇਹੀ ਨਹੀਂ, ਭਿੰਨ ਭਿੰਨ ਪੁਰਾਣਾਂ ਵਿਚ ਉਪਲਬਧ ਪੁਰਾਣ-ਕ੍ਰਮ ਵਿਚ ਵੀ ਕਾਫੀ ਸਮਾਨਤਾ ਹੈ । ਪੰਡਤ ਜਵਾਲਾ ਪ੍ਰਸ਼ਾਦ ਮਿਸ ਨੇ ਭਿੰਨ ਭਿੰਨ ਪੁਰਾਣਾਂ ਦੇ ਆਧਾਰ ਤੇ ਤੁਲਨਾਤਮਕ ਸੂਚੀ ਦੇ ਕੇ ਪੁਰਾਣ-ਕ੍ਰਮ ਦੀ ਸਮਾਨਤਾ ਨੂੰ ਹੋਰ ਵੀ ਸਪਸ਼ਟ ਕਰ ਦਿਤਾ ਹੈ । ਅਧਿਕ ਸਮਾਨਤਾ ਵਿਸ਼ਨੂ, ਸ੍ਰੀ ਮਦ ਭਾਗਵਤ, ਨਾਰਦ, ਸਾਰਕੰਡੇ, ਮਵੈਵਰਤ , ਵਰਾਹ' ਮਤਸਯ ਅਤੇ ਪਦਮ ਪੁਰਾਣਾਂ ਵਿਚ ਲਿਖੀ ਸੰਖਿਆਂ ਅਤੇ ਕੁਮ-ਸੂਚਕ ਉਕਤੀਆਂ ਵਚ ਹੈ ਜਿਨ੍ਹਾਂ ਦੇ ਆਧਾਰ ਤੇ ਅਲ੍ਹਾਰਾਂ ਪ੍ਰਣਾਂ ਦਾ ਕ੍ਰਮ ਇਸ ਪ੍ਰਕਾਰ ਹੈ :- ਮ, ਪਦਮ, ਵਿਸ਼ਨੂੰ, ਸ਼ਿਵ, ਭਾਗਵਤ, ਨਾਰਦ, ਮਾਰਕੰਡੇ, ਅਗਨੀ, ਭਵਿੱਖ, ਨਵੈਵਰਤ ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸਯ, ਗਰੂੜ, ਮਾਂਡ । | ਸ਼ਿਵ ਤੇ ਵਾਯੂ ਅਤੇ ਸੀਮਦ ਭਾਗਵਤ ਤੇ ਦੇਵੀ ਭਾਗਵਤ ਆਦਿ ਕੁਝ ਪੁਰਾਣਾਂ ਦੇ ਨਾਵਾਂ ਬਾਰੇ ਵੀ ਅਜੇ ਵਾਦ-ਵਿਵਾਦ ਹੈ । ਕਿਉਂਕਿ ਸ਼ਿਵ ਪੁਰਾਣ ਦਾ ਨਾਂ ਵਿਸ਼ਨੂੰ, ਮਦ ਭਾਗਵਤ, ਮਾਰਕੰਡੇ, ਮਵੈਵਰਿਤ, ਲਿੰਗ, ਵਾਰਾਹ, ਪਦਮ ਆਦਿ ਪੁਰਾਣਾਂ ਚ ਇਸ ਦੀ ਥਾਂ ਤੇ ‘ਵਾਯ' ਨਾਂ ਮਿਲਦਾ ਹੈ । ਜਦ ਕਿ ਉਪਰੋਕਤ ਪੁਰਾਣਾਂ ਵਿਚ ਵਾਯੂ ? ਤਕ ਨਹੀਂ ਦਿਤਾ ਗਇਆ | ਅਸਚਰਜ ਦੀ ਗੱਲ ਇਹ ਹੈ ਕਿ ਖੁਦ ਸ਼ਿਵ ਪੁਰਾਣ " ਦਾ ਆਪਣਾ ਨਾਂ 'ਸ਼ੈਵ ਵਾਯ' ਲਿਖਿਆ ਹੋਇਆ ਹੈ । ਸ਼ਾਇਦ ਇਕ ਪੁਰਾਣ ਵਿਚ ਇਸ ਦਾ ਆਪਣਾ ਨਾ 33