ਪੰਨਾ:Alochana Magazine February 1964.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰਾਣ ਅਮਰ ਕੋਸ਼ ਦੀ ਪਰਿਭਾਸ਼ਾ ਦੇ ਜਿਤਨਾ ਅਧਿਤ ਅਨੁਕੂਲ ਹੋਵੇਗਾ, ਉਹ ਉਤਨਾ ਹੀ ਪ੍ਰਾਚੀਨ ਹੋਵੇਗਾ । ਇਸ ਆਧਾਰ ਤੇ ਉਨ੍ਹਾਂ ਨੇ ਵਾਯੂ, ਬ੍ਰਹਮਾਂਡ, ਮਤਸ੍ਤ ਅਤੇ ਵਿਸ਼ਨੂੰ ਪੁਰਾਣਾਂ ਨੂੰ ਪ੍ਰਾਚੀਨ ਮੰਨਿਆ ਹੈ, ਬਾਕੀਆਂ ਨੂੰ ਨਵੀਨ । ਪੁਰਾਣਾਂ ਦਾ ਦੂਜਾ ਵਰਗੀਕਰਣ ਉਹਨਾਂ ਦੀਆਂ ਸੰਪ੍ਰਦਾਇਕ ਪ੍ਰਵਿਰਤੀਆਂ ਅਤੇ ਵਰਣਿਤ ਗੁਣਾਂ ਦੇ ਆਧਾਰ ਤੇ ਕੀਤਾ ਗਇਆ ਹੈ । ਪਦਮ ਪੁਰਾਣ ਦੇ ਅਨੁਸਾਰ ਇਹ ਵਰਗੀਕਰਣ ਇਸ ਤਰ੍ਹਾਂ ਹੈ ੧. ਸਾਤਵਿਕ ਪੁਰਾਣ-ਵਿਸ਼ਨੂੰ, ਨਾਰਦੀਯ, ਭਾਗਵਤ, ਗਰੁੜ, ਪਦਮ ਅਤੇ ਵਗਾਹ । ੨. ਤਾਂਮਸ ਪੁਰਾਣ-ਮਤਸਯ, ਕੂਰਮ, ਲਿੰਗ, ਸ਼ਿਵ, ਅਗਨੀ, ਅਤੇ ਸਕੰਦ । ੩. ਰਾਜ ਰਾਣ-ਮਾਂਡ, ਮਵੈਵਰਤ, ਮਾਰਕੰਡੇਯ, ਬ੍ਰਹਮ, ਵਾਮਨ ਅਤੇ ਭਵਿਸ਼ । | ਪਰ ਇਹ ਵਰਗੀਕਰਣ ਵੈਸ਼ਣਵ ਪੁਰਾਣਾਂ ਦੇ ਆਧਾਰ ਤੇ ਹੋਣ ਦੇ ਕਾਰਣ ਸੰਪ੍ਰਦਾਇਕ ਪੱਖ-ਪਾਤ ਅਤੇ ਆਤਮ-ਗੌਰਵ ਪ੍ਰਦਰਸ਼ਨ ਦੇ ਦੂਸ਼ਣ ਤੋਂ ਮੁਕਤ ਨਹੀਂ ਕਹਿਆ ਜਾ ਸਕਦਾ । ਅਨੁਚਿਤ ਹੋਣ ਕਰਕੇ ਵਿਦਵਾਨਾਂ ਨੇ ਇਸ ਨੂੰ ਬਣਾਵਟੀ ਵਰਗੀਕਰਣ ਮੰਨਿਆ ਹੈ । ਦੀਕਿਸ਼ਤਾਰ ਨੇ ਪੁਰਾਣਾਂ ਨੂੰ ਉਪਾਸਨਾ-ਦੇਵਤਿਆਂ ਦੇ ਆਧਾਰ ਤੇ ਪੰਜ ਵਰਗਾਂ ਵਿਚ ਵੰਡਿਆ ਹੈ । ਅਤੇ ਮਹਾਮਦੇਪਾਧਿਆ ਹਰ ਪ੍ਰਸ਼ਾਦ ਸ਼ਾਸਤਰੀ ਨੇ ਇਨਾਂ ਦੇ ਵਿਸ਼ੇ-ਵਸਤੂ ਦੇ ਆਧਾਰ ਤੇ ਛੇ ਹਿਸਿਆਂ ਵਿਚ ਵੰਡਿਆ ਹੈ । ਡਾ: ਪੁਲਸਕਰ ਨੇ ਪ੍ਰਸ਼ਾਦ ਸ਼ਾਸਤਰੀ ਦੇ ਵਰਗੀਕਰਣ ਨੂੰ ਸੰਤੋਸ਼ ਜਨਕ ਮੰਨਿਆ ਹੈ । ਅਸਲ ਵਿਚ ਇਕ ਹੀ ਪੁਰਾਣ ਵਿਚ ਜਿਨ੍ਹਾਂ ਦੇਵਤਿਆਂ ਦੇ ਪੱਖ ਵਿਚ ਸਾਮ ਮਿਲਦੀ ਹੈ, ਉਸੇ ਵਿਚ ਉਨ੍ਹਾਂ ਦੇ ਵਿਰੁਧ ਵੀ ਮਿਲ ਜਾਂਦੀ ਹੈ ਅਤੇ ਪੁਰਾਣ ਵਿਸ਼ੇ-ਵਸਤੂ ਦੀ ਤਾਂ ਕੋਈ ਸੀਮਾ ਹੀ ਨਹੀਂ ਹੈ । ਇਸ ਲਈ ਕਿਸੇ ਵਿਸ਼ੇਸ਼ ਵਿਧਾਨਿਕ ਤੱਥ ਦੀ ਅਣਹੋਂਦ ਕਰਕੇ ਕੋਈ ਵੀ ਕਾਲਪਨਿਕ ਵਰਗੀਕਰਣ ਕੁਝ ਮਹੱਤਵ ਨਹੀਂ ਰਖਦਾ । ਉਪ ਪੁਰਾਣ | ਅਠਾਰਾਂ ਪੁਰਾਣਾਂ ਦੀ ਪਰੰਪਰਾ ਦੇ ਨਾਲ ਉਪ ਪ੍ਰਣਾਂ ਦੀ ਪਰੰਪਰਾ ਵੀ ਚਿਰ ਕਾਲ ਤੋਂ ਚਲੀ ਆ ਰਹੀ ਹੈ, ਪਰ ਅਜੇ ਤਕ ਵਿਦਵਾਨਾਂ ਨੇ ਇਸ ਵਲ ਘੱਟ ਹੀ ਧਿਆਨ ਦਿਤਾ ਹੈ। ਇਸ ਬਾਰੇ ਡਾ: ਹਜ਼ਾਰਾ ਦਾ ਕੀਤਾ ਯਤਨ ਅਵੱਸ਼ ਹੀ ਸ਼ਲਾਘਾਯੋਗ ਹੈ । ਇਨ੍ਹਾਂ ਦਾ ਆਕਾਰ ਵਿਚ ਛੋਟਾ ਹੋਣਾ, ਪੁਰਾਣ-ਸਾਹਿਤ ਵਿਚ ਗੌਣ ਥਾਂ ਹੋਣਾ ਅਤੇ ਪ੍ਰਸਿਧ ਅਠਾਰਾਂ ਪੁਰਾਣਾਂ ਤੋਂ ਭਿੰਨ ਹੋਣਾ--ਇਹਨਾਂ ਕਾਰਣਾਂ ਕਰਕੇ ਇਹਨਾ ਦਾ ਨਾਂ ਆਮ ਕਰਕੇ ਪੁਰਾਣ ਪੈ ਗਿਆ ਤੇ ਅਠਾਰਾਂ ਪ੍ਰਣਾਂ ਨੂੰ ਮਹਾਂਪਰਾਣ ਕਿਹਾ ਜਾਣ ਲੱਗਾ । ਅਮਰਕੋਸ਼ ਵਿਚ ਕਿਸੇ ਤਰਾਂ ਦਾ ਵੀ ਉਪ-ਪੁਰਾਣਾਂ ਦਾ ਜ਼ਿਕਰ ਨਾਂ ਹੋਣ ਕਾਰਣ ਡਾ: ' ਮiਆ ਹੈ ਕਿ ਅਠਾਰਾਂ ਪੁਰਾਣਾਂ ਦੁਆਰਾ ਦਿੜ ਰੁਪ ਧਾਰ ਲੈਣ ਤੋਂ ਬਾਦ 34