ਪੰਨਾ:Alochana Magazine February 1964.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀ ਉਪ-ਪ੍ਰਾਣਾਂ ਦੀ ਰਚਨਾ ਹੋਈ ਹੋਵੇਗੀ । ਉਪ-ਪੁਰਾਣਾਂ ਦੀ ਸੰਖਿਆ ਅਜੇ ਤਕ ਨਿਸ਼ਚਿਤ ਨਹੀਂ ਹੋਈ । ਕਿਤੇ ਕਿਤੇ ਇਨ੍ਹਾਂ ਦੀ ਸੰਖਿਆ ੧੮ ਮੰਨੀ ਗਈ ਹੈ । ਪਰ ਇਹ ਕਥਨ ਆਧੁਨਿਕ ਖੋਜ ਦੇ ਆਧਾਰ ਤੇ ਠੀਕ ਨਹੀਂ ਬੈਠਦਾ। ਡਾ: ਹਜ਼ਾਰਾਂ ਦੇ ਅਨੁਸਾਰ ਇਸ ਪਰਕਾਰ ਦੀਆਂ ਲਗਭਗ ੧੦੦ ਰਚਨਾਵਾਂ ਉਪ ਪੁਰਾਣ ਦੇ ਨਾਂ ਨਾਲ ਪ੍ਰਸਿਧ ਹਨ ਅਤੇ ਇਨ੍ਹਾਂ ਦੇ ਨਾਵਾਂ ਦੀ ਇਕ ਸੂਚੀ ਵੀ ਉਨ੍ਹਾਂ ਨੇ ਤਿਆਰ ਕੀਤੀ ਹੈ । ਉਨ੍ਹਾਂ ਦੇ ਮਤ ਅਨੁਸਾਰ ਉਪ-ਪੁਰਾਣ ਸਾਹਿਤ ਵਿਚ ਕਈ ਤਰ੍ਹਾਂ ਦੀਆਂ ਰਚਨਾਵਾਂ ਹਨ ਜਿਨਾਂ ਵਿਚ ਕੁਝ ਛਪੀਆਂ ਹੋਈਆਂ ਮਿਲਦੀਆਂ ਹਨ, ਕੁਝ ਅਜੇ ਹਥ-ਲਿਖਤ ਰੂਪ ਵਿਚ, ਕਈ ਬਾਰੇ ਸੰਕੇਤਾਂ ਅਤੇ ਹਵਾਲਿਆਂ ਰਾਹੀਂ ਜਾਣਕਾਰੀ ਮਿਲਦੀ ਹੈ ਅਤੇ ਕਰ ਨਿਰਸੰਦੇਹ ਪੂਰੀ ਤਰ੍ਹਾਂ ਨਸ਼ਟ ਹੋ ਚੁਕੀਆਂ ਹਨ । ਉਪ ਪੁਰਾਣਾਂ ਦਾ ਮਹੱਤਵ ਇਹ ਹੈ ਕਿ ਜਿਥੇ ਅਠਾਰਾਂ ਪੁਰਾਣਾਂ ਦੇ ਪਾਠਾ ਨੂੰ ਪਰਵਰਤੀ ਸੰਪਾਦਕਾਂ ਅਤੇ ਸੰਗਿਹ ਕਾਰਾਂ ਨੇ ਵਧਾ ਘਟਾ ਅਤੇ ਪਰਿਵਰਤਿਤ ਕਰ ਦਿਤਾ, ਉਥੇ 'ਉਪ-ਪਰਾਣਾਂ ਦਾ ਪਾਠ ਮੁਕਾਬਲੇ ਤੇ ਬਚਿਆ ਹੀ ਰਹਿਆ । ਇਹੀ ਕਾਰਨ ਹੈ ਕਿ ਪਰਾਪਤ ਪਰਾਣਾਂ ਵਿਚੋਂ ਕਈ ਇਕ ਬਹੁਤ ਸਾਰੇ ਮਹਾ ਪੁਰਾਣਾਂ ਦੇ ਵਿਪਰੀਤ ਇਹਨਾਂ ਦੇ ਨਾਵਾਂ ਵਿਚ ਸਮਾਨਤਾ ਨਹੀਂ ਮਿਲਦੀ । | ਪੁਰਾਣਾਂ ਅਤੇ ਉਪ-ਪੁਰਾਣਾਂ ਦੇ ਪ੍ਰਤਿਪਾਦਿਤ ਵਿਸ਼ੇ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਹੈ । ਇਹਨਾਂ ਤੇ ਵੀ ਪੰਜ ਲਛਣਾਂ ਵਾਲੀ ਪਰਿਭਾਸ਼ਾ ਲਾਗੂ ਕੀਤੀ ਜਾਂਦੀ ਹੈ। ਸੀਮਦ ਭਾਗਵਤ ਪੁਰਾਣ (੧੨੭੯-੧੦) ਵਿਚ ਤਾਂ ਪੰਜ ਲਛਣਾਂ ਵਾਲੀ ਪਰਿਭਾਸ਼ਾ ਹੈ ਹੀ ਇਨਾਂ ਲਈ । ਮਹਾਂ-ਪਰਾਣਾਂ ਲਈ ਉਥੇ ਦਸ ਲਛਣ ਦਸੇ ਗਏ ਹਨ । ਹੁਮ-ਵੰਵਰਤ (LV|੧੩੩੬-੦੦) ਵਿਚ ਵੀ ਅਜੇਹਾ ਹੀ ਵਰਣਨ ਹੈ । ਡਾ: ਹਜ਼ਾਰਾਂ ਦੇ ਸ਼ੋਰ ਪ੍ਰਣ ਵਿਚ ਦਿਤੇ ਇਕ ਹਵਾਲੇ ਨਾਲ ਸਾਡਾ ਮਤ ਹੋਰ ਵੀ ਪੱਕਾ ਹੁੰਦਾ ਹੈ । ਕੁਝ ਵਿਦਵਾਨਾਂ ਦਾ ਮਤ ਹੈ ਕਿ ਮਹਾ ਪੁਰਾਣਾਂ ਵਿਚ ਵਰਣਿਤ ਸੰਪ੍ਰਦਾਇਕਤਾ ਦੀ ਭਾਵਨਾ ਨੂੰ ਹੀ ਵਿਕਾਸ ਦੇਣ ਅਤੇ ਭਿੰਨ ਭਿੰਨ ਸਥਾਨਿਕ ਸੰਪ੍ਰਦਾਵਾਂ ਦੀ ਧਾਰਮਿਕ ਆਵਸ਼ਕਤਾਵਾਂ ਨੂੰ ਪੂਰਾ ਕਰਨ ਲਈ ਹੀ ਉਪ-ਪੁਰਾਣਾਂ ਦੀ ਸਿਰਜਨਾ ਕੀਤੀ ਗਈ ਸੀ । ਸ਼ਾਇਦ ਇਹੀ ਕਾਰਨ ਹੈ ਕਿ ਇਨ੍ਹਾਂ ਵਿਚ ਇਤਿਹਾਸਕ ਤੱਥ ਮਹਾਂ ਪੁਰਾਣਾਂ ਦੇ ਮੁਕਾਬਲੇ ਤੇ ਬਹੁਤ ਘਟ ਹਨ । ਹਰਿਵੰਸ਼ ਪੂਣ :- 'ਹਰਿਵੰਸ਼’ ਨੂੰ ਵੀ ਪੁਰਾਣ ਦਾ ਨਾਂ ਦਿਤਾ ਜਾਂਦਾ ਹੈ । ਆਪ ਵਿਸ਼ਵਾਸ ਅਨੁਸਾਰ ‘ਹਰਿਵੰਸ਼ ਮਹਾਭਾਰਤ ਦਾ ਹੀ ਪਰਿਸ਼ਿਸ਼ਟ ਜਾਂ ਉਤਰ ਭਾਗ ਹੈ । ਇਸ ਦਾ ਕਾਰਣ ਇਹ ਹੈ ਕਿ ਖੁਦ ਮਹਾਭਾਰਤ ਦੇ ਕਈ ਸਥਲਾਂ ਤੇ ਇਸ ਨੂੰ ਮਹਾਭਾਰਤ ਦਾ ਉਤਰ ਖੰਡ ਮੰਨਿਆ ਗਿਆ ਹੈ । ਇਸ ਮਤ ਦੀ ਪੁਸ਼ਟੀ ਖੁਦ ਹਰਿਵੰਸ਼ ਤੋਂ ਵੀ ਹੋ ਜਾਂਦੀ ਹੈ, ਜਦੋਂ ਸ਼ੌਨਕ ਮੋਤੀ ਤੋਂ ਪੁਛਦੇ ਹਨ ਕਿ “ਲਮਹਰਸ਼ਣ ਕੁਮਾਰ ! ਤੁਸਾਂ ਮਹਾਭਾਰਤ ਸੁਣਾਉਂਦੇ ਸਮੇਂ BÉ