ਪੰਨਾ:Alochana Magazine February 1964.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਰਖਦਾ ਹੋਵੇ । ਯੂਰਪ ਵਿਚ ਅਨੇਕਾਂ ਭਾਸ਼ਾਵਾਂ ਹਨ ਪਰ ਕੇਵਲ ਦੋ ਲਿਪੀਆਂ ਹਨ | ਸੱਚ ਤਾਂ ਇਹ ਹੈ ਕਿ ਰੋਮਨ ਲਿਪੀ ਬੜੀ ਤੇਜ਼ੀ ਨਾਲ ਉਨ੍ਹਾਂ ਇਲਾਕਿਆਂ ਵਿਚ ਵੀ ਪੈਰ ਪਸਾਰ ਰਹੀ ਹੈ। ਜਿਥੇ ਇਸ ਦਾ ਪਹਲਾ ਰਿਵਾਜ ਨਹੀਂ ਸੀ । ਇਉਂ ਯੂਰਪ ਦੇ ਲੋਕ ਵਰਣਮਾਲਾ ਤੇ ਲਿੱਪੀ ਦੀਆਂ ਸਮੱਸਿਆਵਾਂ ਉਤੇ ਧਿਆਨ ਜੋੜਨ ਦੇ ਯੋਗ ਹੋ ਗਏ ਹਨ । ਪਰ ਸਾਡੇ ਦੇਸ਼ ਵਿਚ ਲਿਪੀਆਂ ਦੀ ਅਧਿਕਤਾ ਨੇ ਸਮਸਿਆਵਾਂ ਨੂੰ ਵਧੇਰੇ ਉਲਝਾ ਦਿਤਾ ਹੈ । ਇਥੋਂ ਤੀਕ ਦਾਹਵੇ ਕੀਤੇ ਜਾਂਦੇ ਹਨ ਕਿ ਕੋਈ ਖਾਸ ਭਾਸ਼ਾ ਕਿਸੇ ਖਾਸ ਲਿੱਪੀ ਤੋਂ ਬਿਨਾਂ ਲਿਖੀ ਹੀ ਨਹੀਂ ਜਾ ਸਕਦੀ ।

ਰਤਾ ਕੁ ਵਧੇਰੇ ਧਿਆਨ ਨਾਲ ਸੋਚਿਆਂ ਪਤਾ ਚਲੇਗਾ ਕਿ ਭਾਸ਼ਾ, ਲਿਪੀ ਤੇ ਵਰਣਮਾਲਾ ਵਖਰੀਆਂ ਵੱਖਰੀਆਂ ਚੀਜ਼ਾਂ ਹਨ ! ਸੰਸਾਰ ਵਿਚ ਅਨੇਕਾਂ ਐਸੀਆਂ ਭਾਸ਼ਾਵਾਂ ਹਨ ਜਿਨ੍ਹਾਂ ਦੀਆਂ ਨ ਵਰਣਮਾਲਾ ਬਣੀਆਂ ਹਨ ਨ ਲਿਪੀਆਂ ।

ਭਾਸ਼ਾ ਮਨੁਖ ਦੀ ਸਭ ਤੋਂ ਵਧੇਰੇ ਨਿੱਜੀ ਜਾਇਦਾਦ ਹੈ । ਇਹ ਮਨੁਖ ਦੇ ਵਿਅਕਤਿਤਵ ਨਾਲ ਐਸੇ ਅਨਿਖੜਵੇਂ ਢੰਗ ਨਾਲ ਜੁੜੀ ਹੁੰਦੀ ਹੈ ਕਿ ਭਾਸ਼ਾ ਦਾ ਉਲੰਘਣ ਵਿਅਕਤਿਤਵ ਦਾ ਉਲੰਘਣ ਬਣ ਜਾਂਦਾ ਹੈ । ਭਾਵੇਂ ਅਨੇਕਾਂ ਚਿੰਤਕਾਂ ਨੇ ਭਾਸ਼ਾ ਨੂੰ ਨਿਰੋਲ ਚਿੰਨ-ਵਿਧਾਨ ਦੇ ਰੂਪ ਵਿਚ ਹੀ ਸ਼ੀਕਾਰ ਕੀਤਾ ਹੈ ਪਰ ਉਹ ਹੀ ਚਿੰਤਕ ਸੱਚ , ਦੇ ਵਧੇਰੇ ਨੇੜੇ ਹਨ ਜੋ ਭਾਸ਼ਾ ਦੇ ਵਿਕਾਸ ਨੂੰ ਮਨੁਖੀ ਭਾਵਾਂ ਨਾਲ ਜੋੜਦੇ ਹਨ । ਮਨਖੀ ਭਾਸ਼ਾਵਾਂ ਬਾਕੀ ਜੀਵਾਂ ਦੇ ਭਾਵਾਂ ਦੀਆਂ ਅਨੇਕਾਂ ਦਬਾਵਾਂ ਜਾਂ ਕ੍ਰਿਆਇਛਾਵਾਂ ਨੂੰ ਪ੍ਰਗਟ ਕਰਨ ਵਾਲੀਆਂ ਸੁਰਾਂ ਨਾਲੋਂ ਆਪਣੀ ਵਧੇਰੀ ਜਟਿਲਤਾ ਤੇ ਸਪਸ਼ਟਤਾ ਕਰਕੇ ਭਿੰਨ ਹਨ । ਇਹ ਉਹ ਅਵਸਥਾ ਹੈ ਜਿਥੇ ਭਾਸ਼ਾ ਦੇ ਵਿਕਾਸ ਵਿਚ ਸੰਬੰਧ ਆਪਣਾ ਭਾਗ ਪਾਉਂਦੇ ਹਨ । ਇਹ , ਮਨੁਖਾਂ ਦੀ, ਕਿਸੇ ਪਰਿਸਥਿਤੀ ਦੇ ਤੱਤਾਂ ਦਾ ਵਿਸ਼ਾ ਕਰਕੇ ਵਧੇਰੇ ਮਹਤਵ ਪੂਰਨ ਤੱਤਾਂ ਨੂੰ ਚੁਣਨ ਤੇ ਦੂਜੀਆਂ ਪਰਿਸਥਿਤੀਆਂ ਦੇ ਮਾਵਾਂ ਨਾਲ ਸਬੰਧਿਤ ਕਰ ਸਕਣ ਦੀ ਸ਼ਕਤੀ ਹੈ, ਜੋ ਮਨੁਖਾਂ ਨੂੰ ਬਾਕੀ ਜੀਵਾਂ ਤੋਂ 10 ਅਤੇ ਉਨਾਂ ਉਤੇ ਉਸ ਨੂੰ ਉਤਮਤਾ ਪਦਾਨ ਕਰਦੀ ਹੈ । ਇਉਂ ਭਾਸ਼ਾ ਭਾਵਨਾਵਾਂ ਉਤੇ ਆਧਾਰਿਤ ਹੈ ਅਤੇ ਵਿਸ਼ਵ-ਬਹਮੰਡ ਉਤੇ ਉਸ ਦੀ ਸੰਬਧਕ ਪਕੜ ਰਾਹੀਂ ਵਿਕਸਿਤ ਹੋਈ ਹੁੰਦੀ ਹੈ । ਪਰ ਇਹ ਭਾਵ ਤੋਂ ਇਕ ਐਸਾ ਸੁਮੇਲ ਉਪਜਾਂਦੀ ਹੈ ਜੋ ਭਾਗਾਂ ਦੇ ਜੋੜ ਨਾਲ ਵੇਪਰ ਹੋ Šife ਇਸ ਸੁਮੇਲ ਨੂੰ ਅਸੀਂ ਆਤਮਕਤ ਕਰ ਸਕਦੇ ਹਾਂ । ਸੋ ਭਾਸ਼ਾ ਮਨੁਖ ਦੀ ਸਭ ਤੋਂ ਪਰ ਘਰ ਆਤਮਕ ਜਾਇਦਾਦ ਅਤੇ ਸਾਧਨ ਹੈ ਜਿਸ ਰਾਹੀਂ ਉਹ ਆਪਣੇ । ਜੇ ਅਸੀਂ ਭਾਸ਼ਾ ਦੇ ਆਤਮਕਤਾ ਨੂੰ ਪਕਲਮਾਨ ਵੀ ਕਰ ਸਕਦਾ ਹੈ ਤੇ ਵਿਸਤਾਰ ਦਾ ਕਰੇ ਕਰ ਲਏ ਤਾਂ ਇਹ ਗਲ " I€ਕਾਸ ਸੰਬਧੀ ਇਹ ਵਿਵੇਚਨ 1 ਜਨਕ ਨਹੀਂ ਹੋਏਗੀ ਕਿ ਭਾਸ਼ਾ ਅਲਖ ਦੀ ਸ਼ਖਸੀਅਤ ਦਾ ਸਭ ਤੋਂ ਵਧ | ਮਨੁਖਾਂ ਨੂੰ ਬਾਕੀ ਜੀਵਾਂ ਤੋਂ ਨਿਖੇੜਦੀ ਹੈ, ਹੈ । ਇਉਂ ਭਾਸ਼ਾ ਮਨੁਖ ਦੀਆਂ ਹੁੰਦੀ ਹੈ । ਪਰ ਇਹ ਭਾਵ ਤੇ ਵਿਚਾਰ ਤੋਂ ਅਗੇ ਜਾ ਕੇ ਵਡੇਰਾ B23 wa ta