ਪੰਨਾ:Alochana Magazine February 1964.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀ ਦੇ ਪਰਧ ਸ਼ਿਸ਼ ਸਨ । ਮਹਾਨ ਬੁਧੀ ਵਾਲੇ ਵਿਆਸ ਜੀ ਨੇ-ਉਨ੍ਹਾਂ ਨੂੰ ਪੁਰਾਣ ਸੰਹਿਤਾ ਦਾ ਅਧਿਐਨ ਕਰਵਾਇਆ। ਸੂਤ ਜੀ ਦੀ ਸ਼ਮਤੀ, ਅਗਨਿਵਰਚਾ, ਮਿਤ੍ਰਯੂ, ਸ਼ਾਂਸਪਾਯਨ, ਅਕ੍ਰਿਤਵਣ ਅਤੇ ਸਾਵਰਣੀ-ਇਹ ਛੇ ਸ਼ਿਸ਼ ਸਨ । ਕਾਸਯਪ ਗੋਤ ਵਾਲੇ ਅਕ੍ਰਿਤਵਣ, ਸਾਵਰਣੀ ਅਤੇ ਸ਼ਾਸਪਾਯਨ-ਇਹ ਤਿੰਨ ਸੰਹਿਤਾ-ਕਰਤਾ ਹਨ । ਉਨ੍ਹਾਂ ਤਿੰਨਾਂ ਸੰਹਿਤਾਵਾਂ ਦਾ ਆਧਾਰ ਇਕ ਰੋਮਹਰਸ਼ਣ ਜੀ ਦੀ ਸੰਹਿਤਾ ਹੈ । ਹੇ ਮਨ ! ਇਨ੍ਹਾਂ ਚਾਰ ਸੰਹਿਤਾਵਾਂ ਦਾ ਸਾਰ-ਤੱਤਵ ਰੂਪ, ਮੈਂ ਇਹ ਵਿਸ਼ਨੂੰ ਪੁਰਾਣ ਸ਼ੰਹਿਤਾ ਬਣਾਈ ਹੈ । | ਕੁਝ ਅਜਿਹੇ ਹੀ ਵਿਚਾਰ ਵਾਯੂ. ਬ੍ਰਹਮਾਂਡ, ਮਾਦ ਭਗਵਤ ਆਦਿ ਪੁਰਾਣਾਂ ਵਿਚ ਵੀ ਮਿਲਦੇ ਹਨ | ਪਰ ਅਸੀਂ ਇਹਨਾਂ ਕਥਨਾਂ ਤੋਂ ਪਰਾਪਤ ਅਠਾਰਾ ਪੁਰਾਣਾਂ ਦੀ ਉਤਪਤੀ ਦੇ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚ ਸਕਦੇ । ਹਾਂ, ਇਤਨਾ ਜ਼ਰੂਰ ਪਤਾ ਲਗਦਾ ਹੈ ਕਿ ਅਠਾਰਾਂ ਪੁਰਾਣਾਂ ਦਾ ਪਰਚਾਰ ਵਿਆਸ ਜੀ ਨੇ ਆਪ ਨਹੀਂ ਕੀਤਾ ਸੀ । ਸਗੋਂ ਉਨ੍ਹਾਂ ਦੇ ਪ੍ਰਧਾਨ ਸ਼ਿਸ਼ੇ ਲਮਹਰਸਣ ਨੇ ਕੀਤਾ ਸੀ । ਕੁਝ ਵਿਦਵਾਨਾਂ ਦੀ ਧਾਰਨਾ ਹੈ ਕਿ ਸੰਹਿਤਾ ਨਾ ਦਾ ਜਿਹੜਾ ਸੰਹ ਵਿਆਸ ਜੀ ਨੇ ਕੀਤਾ ਸੀ, ਸ਼ਾਇਦ ਉਸੇ ਦੇ ੧੮ ਭਾਗ ਜਾਂ ਅਧਿਆਇ ਰਹੇ ਹੋਣਗੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਸ਼ਿਸ਼-- ਪਰੰਪਰਾ ਨੇ ਵਰਤਮਾਨ ਪੁਰਾਣਾਂ ਦੀ ਰਚਨਾ ਕਰ ਦਿਤੀ ਹੋਵੇਗੀ । ਇਸ ਧਾਰਨਾ ਦੀ ਪੁਸਟੀ ਪ੍ਰਣਾਂ , ਦੀ ਰਚਨਾ-ਪ੍ਰਕ੍ਰਿਆ, ਪਾਠ-ਸਮਾਨਤਾ ਅਤੇ ਉਦੇਸ਼-ਸਾਧਨਾ (ਸੰਪ੍ਰਦਾਇਕਤਾ) ਤੋਂ ਹੋ ਜਾਂਦੀ ਹੈ । ਇੰਜ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦਾ ਮੂਲ ਸਰੋਤ ਇਕ ਸੀ, ਅਤੇ ਇਕ ਹੀ ਭੰਡਾਰ ਤੋਂ ਸ਼ਾਮ ਲੈ ਕੇ ਭਿੰਨ ਭਿੰਨ ਸੰਗਿਕਾਰਾਂ ਅਤੇ ਸੰਪਾਦਕਾਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਵਿਸ਼ੇਸ਼ ਕੁਮ ਬੰਕੇ ਪੁਰਾਣਾਂ ਦਾ ਨਿਰਮਾਨ ਕੀਤਾ ਸੀ । ਪਰ ਇਹ ਗਲ ਪ੍ਰਾਪਤ ਪੁਰਾਣਾਂ ਤੇ ਲਾਗੂ ਨਹੀਂ ਹੋ ਸਕਦੀ । ਹਾਂ, ਇਹ ਉਸੋ ਪ੍ਰਾਚੀਨ ਪਰੰਪਰਾ ਦਾ ਅਹਿਮ ਰੂਪ ਭਾਵੇਂ ਹੋ ਸਕਦੇ ਹਨ । ਡਾ: ਵਿੰਟਰਨਿਟ : ਅਨੁਸਾਰ ਇਹ ਸੰਭਵ ਹੋ ਸਕਦਾ ਹੈ ਕਿ ਸਾਡੇ ਅਜ ਦੇ ਪੁਰਾਣ ਇਸੇ ਪਰਕਾਰ ਦੀਆਂ ਪੁਰਾਣੀਆਂ ਰਚਨਾਵਾਂ ਦੇ ਬਾਰੇ ਸੰਧੇ ਅਤੇ ਵਧਾਏ ਹੋਏ ਰੂਪ ਹੋਣ । ਡਾ: ਯਵੰਸ਼ੀ ਨੇ ਵੀ ਮੰਨਿਆ ਹੈ ਕਿ ਅਜ ਕਲ ਜੋ ਪੁਰਾਣ ਗਰੰਥ ਮਿਲਦੇ ਹਨ, ਉਹ ਅਧਿਕਾਂਸ਼ ਪਰਵਕਾਲੀਨ ਪੁਰਾਣ-ਰੰਥਾਂ ਦੇ ਹੀ · ਨਵੇਂ ਸੰਸ਼ਕਰਣ ਹਨ, ਪਰ ਉਨ੍ਹਾਂ ਵਿਚ ਬਹੁਤ ਸਾਰੀਆਂ ਨਵੀਆਂ ਗੱਲਾਂ ਵੀ ਰਲਾ ਦਿਤੀਆਂ ਗਈਆਂ ਹਨ ਜਿਹਨਾਂ ਦਾ ਸੰਬੰਧ ਸਮਕਾਲੀ ਧਾਰਮਿਕ ਵਿਵਸਥਾ ਅਤੇ ਦੇਵ-ਕਥਾਵਾਂ ਨਾਲ ਹੈ । ਰਾਣਾਂ ਕੇ ਕਰਤਾ :- ਪੁਰਾਨਾਂ ਦਾ ਕਰਤਾ ਕੌਣ ਹੈ ? ਇਹ ਬਹੁਤ ਪੇਚਵਾਂ ਪ੍ਰਸ਼ਨ ਹੈ । ਆਧੁਨਿਕ ਖੋਜੀਆਂ ਨੇ ਵੀ ਇਸ ਸੰਬੰਧ ਵਿਚ ਕੋਈ ਨਿਸਚਿਤ ਮਤ ਨਹੀਂ ਦਿੱਤਾ ਹੈ । ਪੁਰਾਣੇ ਸ਼ਾਹਿਤ ਦੀ ਆਪਣੀ ਪ੍ਰਚਲਿਤ ਧਾਰਣਾ ਅਨੁਸਾਰ ਵਿਆਸ ਜੀ ਉਨ੍ਹਾਂ ਦੇ ਰਚਨਹਾਰ ਹਨ, 3t