ਪੰਨਾ:Alochana Magazine February 1964.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਆਪਣੀ ਅੰਦਰਲੀ ਗਵਾਹੀ ਦੇ ਆਧਾਰ ਤੇ ਬਹੁਤ ਘਟ ਪੁਰਾਣ ਆਪਣਾ ਨਾਤਾ ਵਿਆਸ ਜੀ ਨਾਲ ਜੋੜਦੇ ਹਨ । ਜਿਵੇ- ਵਿਸ਼ਨੂੰ ਪੁਰਾਣ ਦੇ ਆਰੰਭ ਵਿਚ ਹੀ ਇਸ ਪੁਰਾਣ ਦੇ ਜਨਮ ਅਤੇ ਵਿਕਾਸ ਦੀ ਕਥਾ ਦਿਤੀ ਗਈ ਹੈ । ਇਸ ਪ੍ਰਸੰਗ ਦੀ ਅੰਤਿਮ ਪੰਕਤੀ ਇਸ ਪ੍ਰਕਾਰ ਹੈ :- ਹ ਵਤਸ (ਪੁੱਤਰ) : ਤੂੰ ਪਰਾਣ-ਸੰਹਿਤਾ ਦਾ ਕਰਤਾ ਹੋਵੇਗਾ ਅਤੇ ਦੇਵਤਾ (ਪਰਮਾਤਮਾ) ਦੇ ਵਾਸਤਵਿਕ ਸਰੂਪ ਨੂੰ ਇੰਨ ਬਿਨ ਜਾਣੇਗਾ ।" ਇਹ ਸਾਰਾ ਪ੍ਰਸੰਗ ਪਰਾਸ਼ਰ ਮੁਨੀ ਨਾਲ ਸੰਬੰਧਿਤ ਹੈ ਅਤੇ ਇਨ੍ਹਾਂ ਨੂੰ ਵਰਦਾਨ ਦੇਣ ੩ਆ ਦੇ ਪਤਰ ਲਸਤਯ ਜੀ ਹਨ । ਸਾਰਾਂਸ਼ ਇਹ ਕਿ ਵਿਸ਼ਨੂੰ ਪੁਰਾਣ ਦੇ ਕਰਤਾ 1 ਪੁਰਾਣ ਦੇ ਨਿਰਮਾਣ ਦਾ ਵਰਦਾਨ ਬ੍ਰਹਮਾ ਦੇ ਪੁਤਰ ਕੋਲੋਂ ਪ੍ਰਾਪਤ ਹੋਇਆ ਸੀ । 'ਦਸ਼ਨੂੰ ਪ੍ਰਣ ਦੇ ਅਨੁਵਾਦਕ ਨੇ ਵੀ ਇਹੀ ਮੰਨਿਆ ਹੈ । ਲਿੰਗ, ਨਾਰਦ ਅਤੇ ਵਾਮਨ "ਦ ਪੁਰਾਣਾਂ ਵਿਚ ਵੀ ਅਜੇਹੇ ਕਥਨ ਮਿਲਦੇ ਹਨ, ਜਿਨਾਂ ਵਿਚ ਉਨਾਂ ਨੂੰ ਸਭ ਤੋਂ ਹਲਾ ਰਿਸ਼ੀ-ਪ੍ਰੋਕਤ ਮੰਨਿਆ ਗਇਆ ਹੈ । ਪਰ ਦੂਜੇ ਪ੍ਰਣ ਮੱਨਦੇ ਹਨ ਕਿ ਉਨ੍ਹਾਂ ਨੂੰ ਪੂਰਵ ਕਾਲ ਵਿਚ ਮੂਲ ਰੂਪ ਵਿਚ ਕਿਸੇ ਦੇਵਤਾ ਨੇ ਉਚਾਰਨ ਕੀਤਾ ਸੀ । ਵਾਯੂ ਅਤੇ ਮਤਸਯ ਪੁਰਾਣਾਂ ਅਨੁਸਾਰ ਪੁੜਾਣ ਮਾਂ ਦੁਆਰਾ ਵੇਦਾਂ ਤੋਂ ਵੀ ਪਹਿਲਾਂ ਹੀ ਸੰਗ੍ਰਿੜ੍ਹਤ ਕੀਤੇ ਗਏ ਸਨ । ਇਥੇ ਤਰ੍ਹਾਂ ਹੋਰ ਵੀ ਕਈ ਥਾਵਾਂ ਤੇ ਪਰਸਪਰ ਵਿਰੋਧੀ ਵਿਚਾਰ ਮਿਲਦੇ ਹਨ । ਅਸਲ ਵਿਚ ਪ੍ਰਾਚੀਨ ਭਾਰਤੀ ਲੇਖਕ ਸੰਕੋਚਵਾਨ ਰਹੇ ਹਨ ਕਿ ਰਚਨਹਾਰ ਦੇ ਰੂਪ ਵਿਚ ਉਹ ਆਪਣਾ ਨਾਂ ਦੇਣਾ ਪਸੰਦ ਨਹੀਂ ਸਨ ਕਰਦੇ । ਅਗਿਆਤ ਲੇਖਕਾਂ ਦੁਆਰਾ ਲਿਖੀਆਂ ਬਹੁਤ ਸਾਰੀਆਂ ਰਚਨਾਵਾਂ ਉਨ੍ਹਾਂ ਦੇ ਗੁਰੂਆਂ ਜਾਂ ਅਧਿਆਤਮਕ ਪਥਪਰਦਰਸ਼ਕਾਂ ਦੇ ਨਾਂ ਤੇ ਪ੍ਰਚਲਿਤ ਹਨ ! ਡਾ: ਹਜ਼ਾਰੀ ਪ੍ਰਸਾਦ ਦਿਵੇਦੀ ਨੇ ਡਾ: ਕੇਰਨ ਦਾ ਇਕ ਹਵਾਲਾ ਪੇਸ਼ ਕਰਦੇ ਹੋਇਆਂ ਕਹਿਆ ਹੈ ਕਿ ਸੰਸਕ੍ਰਿਤ ਦੇ ਗੰਥਕਾਰਾਂ ਨੂੰ ਆਪਣਾ ਪਰਿਚਯ ਛਿਪਾਣ ਦੀ ਵਿਚਿਤ ਆਦਤ ਹੈ । ਨਾ ਜਾਣੇ ਕਿਨੀਆਂ ਨੇ ਆਪਣੀਆਂ ਅਤਿਅੰਤ ਹੱਤਵਪੂਰਣ ਪੁਸਤਕਾਂ ਨੂੰ ਦੇਵਤਿਆਂ ਅਤੇ ਰਿਸ਼ੀਆਂ ਦੇ ਨਾਂ ਲਿਖ ਦਿਤਾ ਹੈ । ਪੁਰਾਣਕਾਰ ਵੀ, ਲਗਦਾ ਹੈ, ਇਸੇ ਪ੍ਰਵਿਰਤੀ ਦੇ ਸ਼ਿਕਾਰ ਰਹੇ ਹਨ । ਪਿਛੇ ਦਸਿਆ ਜਾ ਚੁੱਕਾ ਹੈ ਕਿ ਵਿਆਸ ਜੀ ਨੇ ਆਪਣੇ ਪ੍ਰਧਾਨ ਸਤ ਸ਼ਿਸ਼ ਲਮਹਰਸ਼ਣ ਨੂੰ ਪੁਰਾਣ ਸੰਹਿਤਾ ਦਾ ਅਧਿਐਨ ਕਰਵਾਇਆ। ਲਗਭਗ ਸਾਰੇ ਪੁਰਾਣਾ ਵਿਚ ਸੂਤ ਅਤੇ ਸੰਤੀ ਹੀ ਕਥਾ ਵਾਚਕ ਰਹੇ ਹਨ । ਕਿਤੇ ਕਿਤੇ ਉਨ੍ਹਾਂ ਦੇ ਉਤਰਤਰ ਸ਼ਿਸ਼ਾਂ ਅਤੇ ਪੜਸ਼ਿਸ਼ਾਂ ਦੇ ਨਾਂ ਵੀ ਮਿਲਦੇ ਹਨ ਜਿਹਨਾਂ ਰਾਹੀਂ ਇਹ ਪਰੰਪਰਾ ਬੇਨੇਮੇ ਰੂਪ ਵਿਚ ਵਿਕਾਸ ਕਰਦੀ ਰਹੀ । ਇਸ ਵਿਵੇਚਨ ਦੇ ਆਧਾਰ ਤੇ ਇਹ ਕਹਿਆ ਜਾ ਸਕਦਾ ਹੈ ਕਿ ਸ਼ਾਇਦ ਪਰਾਪਤ ਅਠਾਰਾਂ ਪੁਰਾਣਾਂ ਦੇ ਪਰੇਰਕ ਵਿਆਸ ਜੀ ਹੋਣ ਅਤੇ ਮਲ ਰਚਨਹਾਰ ਸੂਤ । RE