ਪੰਨਾ:Alochana Magazine February 1964.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਰਾ ਕੰਠ ਕੀਤੇ ਗਏ ਅਤੇ ਸੂਤ ਪਰੇ ਪਰਾ ਦੁਆਰਾ ਉਤਰੋ ਤਰ ਚਲਦੇ ਆਏ । ਇਨਾਂ ਦਾ ਲਿਖਿਤ ਰੂਪ ਕਦਾਚਿਤ ਈਸਾ ਦੀ ਪਹਲੀ ਸਦੀ ਦੇ ਨੇੜੇ ਨੇੜੇ ਆਰੰਭ ਹੋ ਗਇਆ ਹੈ । ਪੁਰਾਣਾਂ ਦਾ ਵਿਸ਼ਾ :- ਵਰਤਮਾਨ ਪੁਰਾਣਾਂ ਵਿਚ ਵਿਸ਼ੇ ਦਾ ਸਰੂਪ ਇਤਨਾ ਵਿਸ਼ਾਲ ਅਤੇ ਵਿਸਥਾਰ ਪੂਰਣ ਹੈ ਕਿ ਉਸ ਨੂੰ ਕਿਸੇ ਵਿਸ਼ੇਸ਼ ਲਛਣ ਤਾਂ ਵਿਚ ਬੰਨ੍ਹਿਆ ਨਹੀਂ ਜਾ ਸਕਦਾ । ਸੰਸਕ੍ਰਿਤ ਦੇ ਪ੍ਰਾਚੀਨ ਕੋਸ਼ਕਾਰ ਅਮਰ ਸਿੰਘ (ਪੰਜਵੀਂ ਸਦੀ ਈ:) ਪੁਰਾਣਾਂ ਦੇ ਪੰਜ ਲਛਣ ਮੰਨਦੇ ਹਨ, ਜਿਵੇਂ -ਬਰਗ, ਪ੍ਰਤਿਸਰਗ , ਵੰਸ਼, ਮਨਵੰਤਰਅਤੇ ਵੰਸ਼ਾਚਰਿਤ ਸ਼ੁਕੂਨੀਤੀ ਅਤੇ ਖੁਦ ਪਰਾਣਾਂ (ਵਿਸ਼ਨੂੰ, ਮਡ, ਵਾਯ , ਮਤਸਯ, ਕੁਰਮ, ਸ਼ਿਵ, ਗਰੁੜ, ਭਵਿਸ਼, ਵਾਰਾਹ ਆਦਿ) ਵਿਚ ਭ ਇਨ੍ਹਾਂ ਦੇ ਇਹ ਹੀ ਪੰਜ ਲਛਣ ਗਿਣਾਏ ਗਏ ਹਨ । ‘ਸਰਗ’ ਦਾ ਅਰਥ ਸਿਸਟੀ ਦਾ ਵਿਗਿਆਨ ਹੈ, ਪ੍ਰਤਿਸਰਗ' ਦਾ ਅਰਥ ਹੈ ਸਿਸ਼ਟੀ ਦਾ ਵਿਸਥਾਰ ਲਯ ਅਤੇ ਦੁਬਾਰਾ ਸ਼ਿਸ਼ਟੀ , ਦੇਵਤਿਆਂ ਅਤੇ ਰਿਸ਼ੀਆਂ ਦੀ ਵੰਸ਼ ਪਰੰਪਰਾ ‘ਵੰਸ਼” ਹੈ । ਕਿਸ ਕਿਸ ਮਨੂ ਦਾ ਕਿਤਨੇ ਸਮੇਂ ਲਈ ਅਧਿਕਾਰ ਰਹਿਆ-ਇਹ ‘ਮਨਵੰਤਰ’ ਹੈ । ਸੂਰਜ ਵੰਸ਼ੀ ਅਤੇ ਚੰਵੰਸ਼ੀ ਰਾਜਿਆਂ ਦੇ ਵੰਸ਼ ਦਾ ਵਰਣਨ ‘ਵੰਸ਼ਾਚਰਿਤ` ਹੈ । ਵਰਤਮਾਨ ਪੁਰਾਣਾਂ ਵਿਚੋਂ ਕੋਈ ਵੀ ਪੂਰੀ ਤਰ੍ਹਾਂ ਪੰਜ ਲਛਣ ਵਾਲੀ ਪਰਿਭਾਸ਼ਾ ਤੇ ਪੂਰਾ ਨਹੀਂ ਉਤਰਦਾ । ਕੁਝ ਪੁਰਾਣਾਂ ਵਿਚ ਇਨ੍ਹਾਂ ਲਛਣਾਂ ਤੋਂ ਅਧਿਕ ਸਾਮਗੀ ਵੀ ਹੈ । ਕੁਝ ਇਨ੍ਹਾਂ ਨੂੰ ਕੇਵਲ ਹ ਦੇ ਹੀ ਹਨ । ਕੇਵਲ ਵਿਸ਼ਨੂੰ ਪੁਰਾਣ ਇਸ ਪਰਿਭਾਸ਼ਾ ਨੂੰ · ਦੂਜਿਆਂ ਦੇ ਮੁਕਾਬਲੇ ਤੇ ਅਧਿਕ ਸਵੀਕਾਰ ਕਰਦਾ ਹੈ । ਡਾ: ਪੁਲਸਕਾਰ ਅਨੁਸਾਰ ਪੰਜ ਲਛਣ ਉਪਲਬਧ ਪੁਰਾਣਾਂ ਦੇ ਕੇਵਲ 1740 ਭਾਗ ਤਕ ਹੀ ਸੀਮਤ ਹਨ । ਇੰਜ ਪਰਤੀਤ ਹੁੰਦਾ ਕਿ ਧਾਰਮਿਕ ਉਪਦੇਸ਼ ਇਨ ਦਾ ਪ੍ਰਧਾਨ ਮੰਤਵ ਨਹੀਂ ਸੀ ਅਤੇ ਨਾ ਹੀ ਇਹ ਮੁਲ ਰੂਪ ਵਿਚ ਕਿਸੇ ਸੰਪ੍ਰਦਾ ਉਪਦੇਸ਼ ਤੋਂ ਪਰੇਰਿਤ ਸਨ । ਹੋਰਨਾਂ ਵਿਸ਼ਿਆਂ ਦਾ ਸ਼ਾਮਲ ਹੋਣਾ ਪੰਜ ਲਛਣਾਂ ਵਾਲੀ ਪਰਿਭਾਸ਼ਾ ਨੂੰ ਵਿਵਹਾਰਿਕ ਨਾ ਰਹਿਣ ਦੇ ਕੇ ਕੇਵਲ ਸਿਧਤਿਕ ਬਣਾ ਦਿੰਦਾ ਹੈ । ਅਸਲ ਵਿਚ ਪੰਜ ਲਵਣਾਂ ਵਾਲੀ ਪਰਿਭਾਸ਼ਾ ਪੁਰਾਣਾਂ ਉਤੇ ਭਾਗਵਤ ਵੈਸ਼ਣਵਾਂ ਦੀ ਦਿਸ਼ਟੀ ਤੋਂ ਲਾਗੂ ਨਹੀਂ ਹੁੰਦੀ । ਇਹ ਕੇਵਲ 'ਅਲਪ' ਪੁਰਾਣਾਂ ਲਈ ਹੀ ਨਿਸਚਿਤ ਹੈ, ਅਜੇਹਾ ਮਦ ਭਾਗਵਤ ਪੁਰਾਣ ਵਿਚ ਵੀ ਮੰਨਿਆ ਗਇਆ ਹੈ, ਜਿਵੇਂ दशमिर्लक्षणौपुक्तं पुराणं तदुदी विदुः । केचित पञ्चविधं ब्रह्मन महदल्प व्यवस्थय ।। ਮਦ ਭਾਗਵਤ ਪੁਰਾਣ ਵਿਚ ਪੁਰਾਣਾਂ ਲਈ ਦਸ ਲਛਣ ਦਸੇ ਗਏ ਹਨ :- ਵਿਸ਼ਵਸਰਗ, ਵਿਸਰਗ, ਵਿਤੀ, ਰਕ, ਮਨਵੰਤਰ, ਵੰਸ਼, ਵੰਸ਼ਾਨੁਚਿਤ, ਸੰਸਥਾ, ਪ੍ਰਲਯ, ਹੋਤ, ਅਤੇ ਅਪਾਯ ॥ 89