ਪੰਨਾ:Alochana Magazine February 1964.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਾਂ ਪਰਿਭਾਸ਼ਕ ਸ਼ਬਦਾਂ ਦੀ ਦਾਰਸ਼ਨਿਕ ਵਿਆਖਿਆ ਇਸ ਪੁਰਾਣ ਵਿਚ ਬਹੁਤ ਵਿਸਥਾਰ ਸਹਿਤ ਕੀਤੀ ਗਈ ਹੈ । ਇਸ ਪ੍ਰਸੰਗ ਵਿਚ ਪ੍ਰਮੁੱਖ ਤਥਾ ਨਾਲ ਲਗਭਗ ਮਤਏਕਤਾ ਰਖਦੇ ਹੋਇਆਂ ਪੰਰਾਣਿਕ ਵਿਸ਼ਿਆਂ ਦੀ ਸੀਮਾਂ ਨੂੰ ਹੋਰ ਵੀ ਜ਼ਿਆਦਾ ਮੋਕਲ ਬਣਾਇਆ ਗਇਆ ਹੈ । ਸ੍ਰੀਮਦ ਭਾਗਵਤ ਪੁਰਾਣ ਦੇ ਆਰੰਭ ਵਿਚ ਪੌਰਾਣਿਕ ਵਿਸ਼ਿਆਂ ਦੀ ਇਹੀ ਸੀਮਾ ਨਿਸ਼ਚਿਤ ਕੀਤੀ ਗਈ ਹੈ । ਪਰ ਡਾ: ਲਸ਼ਕਰ ਅਨੁਸਾਰ ਇਨ੍ਹਾਂ ਵਧਾਏ ਹੋਏ ਲਛਣਾਂ ਦੀ ਸੀਮਾਂ ' ਵੀ ਵਰਤਮਾਨ ਪੁਰਾਣਾਂ ਦੇ ਬਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਨਹੀਂ ਸਮੇਟ ਸਕਦੀ । ਮਹਾਮਹਧਿਆਇ ਹਰ ਪ੍ਰਸਾਦ ਸ਼ਾਸਤਰੀ ਨੇ ਸੀਮਦ ਭਾਗਵਤ ਦੀ ਉਪਰੋਕਤ ਪਰਿਭਾਸ਼ਾ ਤੋਂ ਚੰਗੀ ਪਰਿਭਾਸ਼ਾ ਮਤਸਯ ਪੁਰਾਣ (53766-67) ਵਿਚ ਲਭੀ ਹੈ । ਪੁਰਾਣਾਂ ਦੇ ਸਰੂਪ ਬਾਰੇ ਨਿਰਣੇ ਵਿਚ ਇਹ ਜ਼ਿਆਦਾ ਲਾਭਦਾਇਕ ਹੈ । ਇਸ ਅਨੁਸਾਰ ਉਪਰ ਦਸੋ ਦਸ ਲਛਣਾਂ ਤੋਂ ਛੁਟ ਪੁਰਾਣਾ ਦੀ ਸਾਰੀ ਵਿਸ਼ੇ-ਵਿਵੇਚਨਾ ਇਸ ਵਿਆਪਕ ਪਰਿਭਾਸ਼ਾ ਦੇ ਘੇਰੇ ਵਿਚ ਹੀ ਸਮੇਟੀ ਨਹੀਂ ਜਾ ਸਕਦੀ । ਅਗਨੀ ਵਿਚ ਮੰਤ ਸ਼ਾਸਤ ਅਤੇ ਸਾਦਿਕ-ਸ਼ਾਸਤ ਨੂੰ ਵੀ ਪੁਰਾਣ ਵਿਸ਼ਿਆਂ ਅੰਦਰ ਗਿਣਿਆ ਗਇਆ ਹੈ | ਅਸਲ ਵਿਚ ਪੁਰਾਣ-ਪਰੰਪਰਾ ਮਹਾਭਾਰਤ ਵਾਂਗ ਸਦਾ ਪਰਿਵਰਤਨਸ਼ੀਲ ਰਹੀ ਹੈ ਅਤੇ ਸਮੇਂ ਸਮੇਂ ਤੇ ਮੂਲ ਵਿਚ ਸੁਧਾਰ ਪਰਿਵਰਤਨ ਲਾਪਨ ਅਤੇ ਵਾਧੇ ਘਾਟੇ ਹੁੰਦੇ ਰਹੇ ਹਨ । ਲਗਭਗ ਸਾਰੇ ਹੀ ਵਿਦਵਾਨ ਅਜੇਹਾ ਮੰਨਦੇ ਹਨ । ਇਸ ਲਈ ਵਰਤਮਾਨ ਪੁਰਾਣਾਂ ਦੇ ਵਿਸ਼ੇ ਨੂੰ ਕਿਸੇ ਵੀ ਪਰਿਭਾਸ਼ਾ ਰਾਹੀਂ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ । ਮਹਾਮੋਹਪਾਧਿਆਇ ਹਰ ਪ੍ਰਸ਼ਾਦ ਸ਼ਾਸਤੀ ਨੇ ਤਾਂ ਇਥੋਂ ਤਕ ਕਹਿਆ ਹੈ ਕਿ ਪੁਰਾਣ ਕੁਲ ਜੀਵਨ ਨੂੰ ਆਪਣੀਆਂ ਸੀਮਾਵਾਂ ਵਿਚ ਸਮੇਟ ਲੈਂਦੇ ਹਨ । (ਚਲਦਾ)