ਪੰਨਾ:Alochana Magazine February 1964.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਕਿ ਸਬਾ ਸਿੰਘ ਨੇ ਇਸ ਰਚਨਾ ਰਾਹੀਂ ਜਿਥੇ ਲੋਕਾਂ ਦੇ ਕਾਵਿ-ਬੋਧ ਦੇ ਅਨੁਕੂਲ ਰਹਣ ਦਾ ਸਫਲ ਯਤਨ ਕੀਤਾ ਹੈ ਉਥੇ ਮਨੁਖੀ ਚਰਿਤ ਅਤੇ ਪਰਿਸਥਿਤੀ ਸਬੰਧੀ ਨਵੀਨ ਦਿਸ਼ਟ ਕੋਣ ਨੂੰ ਅਪਣਾ ਕੇ ਉਨ•ਦੇ ਗਿਆਨ ਅਤੇ ਸੋਝੀ ਦੇ ਖੇਤਰ ਨੂੰ ਵਿਸ਼ਾਲ ਕਰਨ ਦੀ ਰਚੀ ਵੀ ਵਿਖਾਈ ਹੈ । ਇਉਂ ਇਹ ਰਚਨਾ ਪਰਾਤਠ ਕਾਵਿ-ਰੂਪਾਂ ਦੀ ਸੜੀ ਹੋਈ ਸਮਰਥਾ ਨੂੰ ਉਜਾਗਰ ਕਰਕੇ ਅਜੋਕੇ ਅਨੁਭਵ ਦਾ ਵਾਹਣ ਬਣਾਨ ਦੀ ਇਕ ਉਤਮ ਉਦਾਹਰਣ ਹੈ । ਸਬਾ ਸਿੰਘ ਨੇ ਕਹਾਣੀ ਦਾ ਬਾਹਰਲਾ ਚੌਖਟਾ ਦਮੋਦਰ ਵਾਲਾ ਹੀ ਰਖਿਆ ਹੈ ਪਰ ਅਦਰਲੇ ਬਾਰਾਂ ਵਿਚ ਕਾਫੀ ਤਬਦੀਲੀ ਕੀਤੀ ਹੈ । ਇਸ ਤਬਦੀਲੀ ਦਾ ਮੰਤਵ ਘਟਨਾਵਾਂ ਤੇ ਪਰਸਥਤੀਆਂ ਰਾਹੀਂ ਪਾਡਰ ਦੇ ਚਰਿਤ ਦਾ ਨਿਰਮਾਣ ਕਰਨਾ ਹੈ । ਇਨਾਂ ਘਟਨਾਵਾਂ ਤੇ ਪਰਿਸਥਿਤੀਆਂ ਦੇ ਬ੍ਰਿਤਾਂਤ ਵਿਚ ਸੂਬਾ ਸਿੰਘ ਹਾਸ-ਵਿਅੰਗ ਨੂੰ ਵੀ ਬੜੀ ਜੀਨਤਾ ਨਾਲ ਗੰਦਦਾ ਹੈ, ਜਿਸ ਦੇ ਫਲ ਸਰੂਪ ਇਹ ਵਧੇਰੇ ਰਮਣੀਕ ਬਣ ਜਾਂਦਾ ਹੈ । ਇਥੇ ਇਹ ਗੱਲ ਵੀ ਕਹਣ ਵਿਚ ਕੋਈ ਦੋਸ਼ ਨਹੀਂ ਜਾਪਦਾ ਹੈ ਕਿ ਸੂਬਾ ਸਿੰਘ ਦੀ ਪੰਜਾਬੀ ਪਿੰਡਾਂ ਦੇ ਕੁ-ਦਸ਼ , ਲੋਕਾਂ ਦੇ ਜੀਵਨ, ਰਸਮ ਰਵਾਜਾਂ ਤੇ ਰਹਿਣ ਸਹਿਣ ਨਾਲ ਨੇੜੇ ਦੀ ਸਾਂਝ ਹੈ । ਇਸ ਸਾਂਝ ਨੂੰ ਉਸ ਨੇ ਆਪਣੀ ਕਲਾਂ ਦੇ ਪਾਤਰਾਂ ਦੀ ਪਿੱਠ ਭੁਮੀ ਉਜਾਗਰ ਕਰਨ ਲਈ ਇਤਨੀ ਪ੍ਰਬੀਨਤਾ ਨਾਲ ਵਰਤਿਆ ਹੈ ਕਿ ਸਹਜ ਸਭਾ ਪੰਜਾਬੀ ਭਾਈਚਾਰੇ ਦਾ ਇਕ ਸਜੀਵ ਚਿਤਰ ਉਭਰ ਆਇਆ ਹੈ । ਇਉਂ ਸੂਬਾ ਸਿੰਘ ਨੇ ਸਨਅਤੀ ਕਾਂਤੀ ਦੇ ਪਰਭਾਵ ਅਧੀਨ ਕਾਹਲੀ ਨਾਲ ਬਦਲ ਰਹੇ ਪੰਜਾਬੀ ਪਿੰਡਾਂ ਦੀ ਇਕ ਝਾਕੀ ਸਦੀਵ ਕਾਬ ਲਈ ਸਾਂਭ ਲਈ ਹੈ। ,ਤਰ ਵੀ ਸਬਾ ਸਿੰਘ ਨੇ ਪੁਰਾਣੇ ਹੀ ਰਖੇ ਹਨ, ਪਰ ਉਨ੍ਹਾਂ ਨੂੰ ਨਵੀਨ ਯਥਾਰਥਵਾਦੀ ਦ੍ਰਿਸ਼ਟੀ ਤੋਂ ਵਧੇਰੇ ਗੋਲਾਈ ਦੇ ਕੇ ਜੀਵਨ-ਅਨੁਕੂਲ ਬਣਾਇਆ ਹੈ । ਉਹ ਨਿਰੋ ਅਮਰਤ ਵਿਚਾਰਾਂ ਦੇ ਚਿੰਨ ਨਹੀਂ ਹੈ ਸਗੋਂ ਸਜੀਵ, ਜੀਵਨ ਦੇ ਗੁਣਾਂ ਔਗਣੀ ਕਰੋ ਸੰਨ ਮਨੁਖ ਬਣ ਗਏ ਹਨ। ਪੰਜਾਬੀ ਬੋਲੀ ਉਤੇ ਸੂਬਾ ਸਿੰਘ ਦਾ ਪੂਰਾ ਵਸੀਕਾਰ ਹੈ । ਹੀਰ ਸੂਬਾ ਸਿੰਘ ਦੀ ਬੋਲੀ ਦਾ ਬਕ ਤੋਂ ਵੱਡਾ ਗੁਣ ਇਹ ਹੈ ਕਿ ਸਾਂਸਕ੍ਰਿਤ ਪੱਖ ਤੋਂ ਇਹ ਸਾਂਝੇ ਪੰਜਾਬ ਦੀ ਸਾਂਝੀ ਪੰਜਾਲੀ ਦੀ ਪਤਿਨਿਧ ਹੈ । ਬੈਂਤ ਦੇ ਛੰਦ ਉਤੇ ਸੂਬਾ ਸਿੰਘ ਦਾ ਸੰਪੂਰਨ ਅਧਿਕਾਰ ਹੈ ਤੇ ਇਸ ਅਧਿਕਾਰ ਨੂੰ ਉਸ ਨੂੰ ਪੂਰੇ ਪ੍ਰਭਾਵਕਾਰੀ ਢੰਗ ਨਾਲ ਵਰਤਿਆ ਹੈ । ਸੰਖੇਪ ਵਿਚ ਇਹ ਹੀ ਕਹਿਆ ਜਾ ਸਕਦਾ ਹੈ ਕਿ ਸੂਬਾ ਸਿੰਘ ਦੀ ਇਹ ਰਚਨਾ ਕਈ ਪੱਖਾਂ ਤੋਂ ਬੜੀ ਮਹੱਤਵ ਪੂਰਨ ਰਚਨਾ ਹੈ ਤੇ ਇਸ ਦਾ ਯੋਗ . . ਰੀਵੀਊ ਤੋਂ ਵਡੇਰੇ ਘੇਰੇ ਦੇ ਲੇਖ ਵਿਚ ਹੀ ਸੰਭਵ ਹੋ ਸਕਦਾ ਹੈ । ਅਤਰ ਸਿੰਘ 88