ਪੰਨਾ:Alochana Magazine February 1964.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪੜਚੋਲ : ਪਹਿਲੀ ਵਾਰੀ ਲੇਖਕ : ਪਿਆਰਾ ਸਿੰਘ ਭੋਗਲ ਵਿਸ਼ਾ : ਕਹਾਣੀਆਂ ਭਗਲ ਦਾ ਇਹ ਦੂਜਾ ਕਹਾਣੀ ਸੰਗ੍ਰਿਹ ਹੈ । ਇਸ ਵਿਚ ਭਗਲ ਮਾਨਵਵਾਦੀ ਕਹਾਣੀਕਾਰ ਦੇ ਰੂਪ ਵਿਚ ਨਿਖਰਿਆ ਹੈ । ਪਹਲੇ ਸੰਹ ‘ਹਾਵ ਭਾਵ' ਵਿਚ ਉਚੇਚੇ ਤੌਰ ਤੇ ਰੂਪ ਦੀ ਤੇ ਕਿਤੇ ਕਿਤੇ ਵਿਸ਼ੇ ਦੇ ਪੱਖ ਤੋਂ ਵੀ ਕਚਿਆਈ ਨਜ਼ਰ ਪੈਂਦੀ ਸੀ । ਜੇਕਰ ਕਿ ਹਰ ਘਟਨਾ ਕਹਾਣੀ ਦਾ ਵਿਸ਼ਾ ਨਹੀਂ ਹੋ ਸਕਦੀ ਜਦੋਂ ਤਕ ਉਸ ਦਾ ਕੋਈ ਪਰੇਰਨਾ · ਸਰੋਤ ਨਾ ਹੋਵੇ । ਈਕੋਰ ਹੀ ਨਿਵੜੀਅਇ (Aversion) ਮਹਾਨ ਸਾਹਿਤ ਦੀ ਟੀਸੀ ਨਹੀਂ ਛੋਹ ਸਕਦੀ, ਕਿਸੇ ਮਿੱਥੇ ਆਦਰਸ਼ ਦੀ ਪ੍ਰਾਪਤੀ ਲਈ ਕੋਸ਼ਿਸ਼ ਭਾਵੇਂ ਹੋ ਸਕੇ । ਪੰਜਾਬੀ-ਕਹਾਣੀ ਦਾ ਕਿਸੇ ਪੱਛਮੀ ਕਹਾਣੀ ਨਾਲ ਤੁਲਨਾਤਮਕ ਅਧਿਐਨ ਕਰਨ ਦੀ ਤਾਂ ਹਾਲੀ ਘਟ ਹੀ ਸੰਭਾਵਨਾ ਹੈ । ਪਰ ਭੋਗਲ ਨੇ ਇਸ ਸੰਹ ਵਿਚ ਕੁਝ ਵਿਸ਼ੇ ਪੰਜਾਬੀ ਕਹਾਣੀ ਨੂੰ ਦਿੱਤੇ ਹਨ ਜੇਕਰ ਕਿ ਧੂਪ, ਧੌਲ ਆਦਿ । ਹਰ ਦਾਇਰੇ ਵਿਚ ਕਾਹਲ ਨਾਲ ਉਪਰ ਵਲ ਜਾਣਾ ਲੋਚਣਾ ਸਾਡੀ ਮੂਲ-ਪ੍ਰਵਿਰਤੀ ਹੈ । ਆਰਥਿਕਤਾ ਦੇ ਸਬੰਧ ਵਿਚ ਤਾਂ ਅਸੀਂ ਕਈ ਵਾਰ ਇਸ ਕਾਹਲ ਦੀ ਬੇਚੈਨੀ ਨੂੰ ਕਰਜ਼ ਲੈ ਕੇ ਵੀ, ਦੂਰ ਕਰਨ ਦਾ ਉਪਰਾਲਾ ਕਰਦੇ ਹਾਂ । ਜੋ ਹਾਲਾਤ ਕੁਝ ਸੌਖੇ ਹੋਣ, ਅਸੀਂ ਨੀਵੇਂ ਤਬਕੇ ਵਿਚੋਂ ਹੇਠਲੀ ਮੱਧ-ਸ਼ਰੇਣੀ ਦੀ ਕਤਾਰ ਵਿਚ ਆ ਖਲੋਈਏ, ਅਭਿਮਾਨ ਉਤਪਨ ਹੋ ਜਾਂਦਾ ਹੈ । ਕਈ ਵਾਰ ਅਭਿਮਾਨ ਨਾਸ਼ਕ ਸਿਧ ਹੁੰਦਾ ਹੈ । ਇਹ ਵਿਸ਼ਾ ‘ਕਰਜ਼` ਕਹਾਣੀ ਵਿਚ ਸਫਲਤਾ ਸਹਿਤ ਅਭੀਵਿਅਕਤ ਕੀਤਾ ਹੈ । ਧਿਆਨ ਸਿੰਘ ਤੇ ਜਵਾਹਰ ਸਿੰਘ ਵਿਚਕਾਰ ਤੋਂੜ ਵਿਚ ਪੈਂਦੇ ਪਰਨਾਲੇ ਪਿਛੇ ਝਗੜਾ ਖੜਾ ਹੋ ਜਾਂਦਾ ਹੈ । ‘ਬੰਦੇ ਦੀ ਪਛਾਣ' ਵਿਚ ਕਿਸੇ ਬਾਰੇ ਕਾਹਲੀ ਨਾਲ ਗਲਤ ਦ੍ਰਿਸ਼ਟੀਕੋਨ ਬਣਾ ਲੈਣ ਦੀ ਸਮਸਿਆ ਪ੍ਰਸਤੁਤ ਹੈ । ਕਹਾਣੀ ਸੁਣਾਨ ਵਾਲਾ ਅਮਰੀਕ ਸਿੰਘ ਦੇ ਬਾਹਰ ਮੁਖੀ ਕਰਮਾਂ ਭਾਵ ਚੁਪ ਤੋਂ ਉਸ ਬਾਰੇ ਗਲਤ ਦਿਸ਼ਟੀਕੋਣ ਬਣਾ ਲੈਂਦਾ ਹੈ, ਪਰ ਜਦੋਂ ਅਮਰੀਕ ਸਿੰਘ ਹਸਪਤਾਲ ਵਿਚ ਪਇਆ ਉਸ ਨਾਲ ਮਧੁਬਾਲਾ ਬਾਰੇ ਪਿਆਰੀਆਂ ਗੱਲਾਂ ਕਰਦਾ 84: