ਪੰਨਾ:Alochana Magazine February 1964.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨਿਖੜਵਾਂ ਅਹੀ ਹੋਵੇ । ਮਨੁਖ ਆਪਣਾ ਦੇਸ਼, ਆਪਣੀ ਕੌਮੀਅਤ, ਆਪਣਾ ਧਰਮ ਆਪਣੀ ਪਦਵੀ, ਆਪਣਾ ਪਹਿਰਾਵਾ, ਰਹਿਣ ਸਹਿਣ, ਰਸਮਾਂ ਰਿਵਾਜ ਸਭ ਕੁਝ ਬਦਲ ਕੇ ਉਹੀ ਮਨੁਖ ਰਹ ਸਕਦਾ ਹੈ ਪਰ ਆਪਣੀ ਭਾਸ਼ਾ ਬਦਲ ਕੇ ਉਹ ਹੀ ਮਨੁਖ ਨਹੀਂ ਰਹ ਸਕਦਾ | ਸੱਚ ਤਾਂ ਇਹ ਹੈ ਕਿ ਜੇ ਉਹ ਆਪਣੀ ਭਾਸ਼ਾ ਦਾ ਤਿਆਗ ਵੀ ਕਰ ਦੇਵੇ ਤਾਂ ਵੀ ਦੂਜੀ ਗਹਣ ਕੀਤੀ ਭਾਸ਼ਾ ਵਿਚ ਆਪਣੀ ਮਾਤ-ਭਾਸ਼ਾ ਜਿਤਨੀ ਭਾਵਾਤਮਕ ਗਹਿਰਾਈ ਨਹੀਂ ਮਾਣ ਸਕਦਾ । ਇਉਂ ਭਾਸ਼ਾ ਮਨੁਖੀ ਵਿਅਕਤਿਤਵ ਦਾ ਇਕ ਆਂਤਰਿਕ ਤੱਤ ਹੈ ! | ਜੇ ਵਰਣਮਾਲਾ ਦੀ ਪਰਿਭਾਸ਼ਾ ਨਿਸ਼ਚਤ ਕਰਨੀ ਹੋਵੇ ਤਾਂ ਕਹ ਸਕਦੇ ਹਾਂ ਕਿ ਵਰਣਮਾਲਾ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਭਿੰਨ ਭਿੰਨ ਸੁਰਾਂ ਅਤੇ ਉਨਾਂ ਦੇ ਆਪਸੀ ਸਬੰਧਾਂ ਅਤੇ ਪਰਬੰਧਾਂ ਦਾ ਵਿਸ਼ਲੇਸ਼ਣ ਮਾਤਰ ਹੈ । ਇਉਂ ਵਰਣਮਾਲਾ ਮੁਕਾਬਲਤਨ ਅਮੂਰਤ ਤੱਤ ਹੁੰਦਾ ਹੈ ਜਿਸ ਵਿਚ ਆਮ ਮਨੁਖਾਂ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ ਤੇ ਆਮ ਤੌਰ ਤੇ ਉਹ ਉਸ ਬਾਰੇ ਅਚੇਤ ਹੀ ਹੁੰਦਾ ਹੈ । ਸੋ ਅਸੀਂ ਕਹ ਸਕਦੇ ਹਾਂ ਕਿ ਭਾਵੇਂ ਵਰਣਮਾਲਾ ਕੁਸ਼ ਉਤੇ ਹੀ ਆਧਾਰਤ ਹੁੰਦੀ ਹੈ ਪਰ ਇਹ ਉਸ ਦਾ ਇਕ ਆਂਤਰਿਕ ਅੰਗ ਨਹੀਂ ਹੁੰਦੀ । ਇਕ ਭਾਸ਼ਾ ਅਨੇਕਾਂ ਵਰਣਮਾਲਾਵਾਂ ਵਿਚ ਲਿਖੀ ਜਾ ਸਕਦੀ ਹੈ, ਸੰਸਕ੍ਰਿਤ ਵਰਣਮਾਲਾ ਭਾਵੇਂ ਉਚਾਰਣ ਦੇ ਨੇਮਾਂ ਅਨੁਕੂਲ ਹੋਣ ਕਰਕੇ ਉਤਮ ਹੈ ਪਰ ਅਨੇਕਾਂ ਹੋਰ ਐਸੀਆਂ ਵਰਣਮਾਲਾਂ ਵੀ ਹਨ ਜੋ ਦੂਜੇ ਨੇਮਾਂ ਤੇ ਆਧਾਰਿਤ ਹੋਣ ਦੇ ਬਾਵਜੂਦ ਪ੍ਰਭਾਵਕਾਰੀ fਸਿਧ ਹੋਈਆਂ ਹਨ । ਨਾਲੇ ਅਨੇਕਾਂ ਐਸੀਆਂ ਮਨੁਖੀ ਸੁਰਾਂ ਹਨ ਜੋ ਸੰਸਕ੍ਰਿਤ ਵਰਣਮਾਲਾ ਵਿਚ ਵੀ ਨਹੀਂ ਨਿਭਾਈਆਂ ਜਾ ਸਕਦੀਆਂ । | ਵਰਣਮਾਲਾ ਦਾ ਤਾਂ ਫਿਰ ਵੀ ਬੋਲੀ ਨਾਲ ਕੁਝ ਸਬੰਧ ਹੁੰਦਾ ਹੈ ਪਰ ਲਿੱਪੀ ਇਕ ਵਖਰੀ ਚੀਜ਼ ਹੈ ਜਿਸ ਦਾ ਨ ਭਾਸ਼ਾ ਨਾਲ ਕੋਈ ਸਬੰਧ ਹੁੰਦਾ ਹੈ ਨੇ ਵਰਣਮਾਲਾ ਨਾਲ ਜੇ ਵਰਣਮਾਲਾ ਕਿਸੇ ਭਾਸ਼ਾ ਦੀਆਂ ਸੁਰਾਂ ਦਾ ਵਿਧਾਨ ਮਾਤਰ ਹੈ ਤਾਂ ਲਿੱਪੀ ਵਰਣਮਾਲਾ ਦੇ ਭਿੰਨ ਭਿੰਨ ਅੱਖਰਾਂ ਦੇ ਦਰਸ਼ਨੀ ਚਿੰਨਾਂ ਦਾ ਸੰਗਹ ਹੀ ਹੁੰਦੀ ਹੈ । ਇਕ ਸਰ ਦੀ ਤਿਨਿਧਤਾ ਅਨੇਕਾਂ ਦਰਸ਼ਨੀ ਚਿੰਨਾਂ ਰਾਹੀਂ ਹੋ ਸਕਦੀ ਵੀ ਹੈ ਤੇ ਕੀਤੀ ਵੀ ਜਾਂਦੀ ਹੈ । | ਇਹ ਬੜੀ ਅਸਚਰਜ ਜਨਕ ਗਲ ਹੈ ਕਿ ਭਾਰਤ ਵਿਚ ਵਰਣਮਾਲਾ ਅਤੇ ਲਿਪੀ ਦੇ ਸਬੰਧਾਂ ਬਾਰੇ ਇਤਨੀ ਅਸਪਸ਼ਟਤਾ ਹੋਵੇ । ਸੰਸਕ੍ਰਿਤ ਵਰਣਮਾਲਾ ਦੀਆਂ ਪੁਰਾਣੀ ਹੈ ਤੇ ਇਸ ਨੂੰ ਅਜੋਕਾ ਰੂਪ ਧਾਰਿਆਂ ਵੀ ਦੋ ਹਜ਼ਾਰ ਵਰੇ ਹੋ ਗਏ ਹਨ । ਪਰ ਸਿੱਪੀ ਬਾਰੇ ਇਹ ਗਲ ਨਹੀਂ ਕਹੀ ਜਾ ਸਕਦੀ । ਪਹਲੇ ਪਹਲ ਇਹ ਵਰਣਮਾਲਾ ਬਾਹਮੀ ਲਿਪੀ ਵਿਚ ਲਿਖੀ ਜਾਂਦੀ ਰਹੀ ਹੈ, ਫਿਰ ਖਰੋਸ਼ਠੀ ਵੀ ਵਰਤੀ ਜ਼ਾਣ ਲਗੀ । ਫਿਰ ਅਸ਼ੋਕਾ, ਗੁਪਤ ਸਾਰਦਾ, ਸਰਸਵਤੀ ਤੇ ਪਲਵ ਲਿਪੀਆਂ ਪ੍ਰਚਲਿਤ ਹੋਈਆਂ ਪਰ ਸਭ ਦੀ ਵਰਣਮਾਲਾ ਇਕੋ ਹੀ ਰਹੀ । ਅਜ ਵੀ ਉਤਰੀ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਲਿਖੀਆਂ ਭਿੰਨ ਭਿੰਨ