ਪੰਨਾ:Alochana Magazine February 1964.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

MP ਹਨ ਪਰ ਉਨ੍ਹਾਂ ਦੀ ਵਰਣਮਾਲਾ ਸੰਸਕ੍ਰਿਤ ਵਰਣਮਾਲਾ ਹੀ ਹੈ । ਆਸਾਮੀ, ਬੰਗਾਲੀ, ਹਿੰਦੀ ਤੇ ਉੜੀਆ ਵਿਚ ਵਰਣਮਾਲਾ ਦੇ ਪੱਖ ਤੋਂ ਕੋਈ ਅਤਰ ਨਹੀਂ ਪਰ ਇਨ੍ਹਾਂ ਦੀਆਂ ਲਿਪੀਆਂ ਬਿਲਕੁਲ ਭਿੰਨ ਹਨ । | ਜੇ ਪੀ ਤੇ ਵਰਣਮਾਲਾ ਭਿੰਨ ਭਿੰਨ ਚੀਜ਼ਾਂ ਹਨ ਤਾਂ ਫਿਰ ਲਿੱਪੀ ਦੇ ਮੁਆਮਲੇ ਤੇ ਭਾਰਤ ਵਿਚ ਇਤਨੀ ਖੱਚਾ ਖਿੱਚ ਅਕਾਰਨ ਹੀ ਹੈ । ਲਿਪੀ ਕੇਵਲ ਇਕ ਬਣਾਉਟੀ ਚਿੰਨ ਹੈ ਜੋ ਬੱਚਾ ਕਰੜੀ ਮਿਹਨਤ ਦੁਆਰਾ ਤੇ ਸਰੀਰਕ ਤੇ ਮਾਨਸਿਕ ਮਜਬੂਰੀ ਅਧੀਨ ਸਿਖਦਾ ਹੈ । | ਸੋ ਤੱਤ ਇਹ ਕਿ ਭਾਸ਼ਾ, ਮਨੁਖੀ ਸ਼ਖ਼ਸੀਅਤ ਲਈ ਇਕ ਆਂਤਕ ਤੱਤ ਹੈ, ਵਰਣਮਾਲਾ ਦਾ ਭਾਸ਼ਾ ਨਾਲ ਕੁਝ ਸਬੰਧ ਹੈ ਪਰ ਲਿਪੀਆਂ ਮਨੁਖੀ ਅਨੁਭਵ ਤੋਂ ਤੀਸਰੇ ਦਰਜੇ ਤੇ ਪ੍ਰਾਪਤ ਕੀਤੇ ਅਮੂਰਤ ਤੱਤ ਹੁੰਦੀਆਂ ਹਨ । ਕੋਈ ਵੀ ਵਰਣਮਾਲਾ ਕਿਸੇ ਵੀ ਲਿੱਪੀ ਵਿਚ ਲਿਖੀ ਜਾ ਸਕਦੀ ਹੈ ਤੇ ਇਉਂ ਕੋਈ ਵੀ ਭਾਸ਼ਾ ਕੋਈ ਵੀ ਲਿਖੀ ਧਾਰਨ ਕਰ ਸਕਦੀ ਹੈ । ਜੇ ਅਸੀਂ ਇਸ ਵਿਸ਼ਲੇਸ਼ਣ ਨੂੰ ਸਾਕਾਰ ਕਰੀਏ ਤਾਂ ਭਾਰਤੀ ਪ੍ਰਸੰਗ ਵਿਚ ਭਾਸ਼ਾ ਦੀ ਸਮਸਿਆ ਦਾ ਹੱਲ ਬੜਾ ਸੌਖਾ ਹੈ । ਸਾਡੇ ਦੇਸ਼ ਵਿਚ ਝੱਗੜਾ ਵਰਣਮਾਲਾਵਾਂ ਦਾ ਨਹੀਂ ਲਿਪੀਆਂ ਦਾ ਹੈ । ਮੇਰੇ ਵਿਚਾਰ ਵਿਚ ਸਾਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਲਈ ਸੰਸਕ੍ਰਿਤ ਵਰਣਮਾਲਾ ਸੀਕਾਰ ਕਰ ਲੈਣੀ ਚਾਹੀਦੀ ਹੈ । ਲਿੱਪ ਸਬੰਧੀ ਮੇਰਾ ਸੁਝਾਅ ਇਹ ਹੈ ਕਿ ਸੰਸਕ੍ਰਿਤ ਆਧਾਰਿਤ ਇਸ ਵਰਣਮਾਲਾ , ਲਈ ਸਾਨੂੰ ਇਕੋ ਹੀ ਲਿਪ ਧਾਰਨ ਕਰਨੀ ਚਾਹੀਦੀ ਹੈ । ਸਪਸ਼ਟਤਾ ਅਤੇ ਲਿਖਣ, ਪੜ੍ਹਨ ਤੇ ਛਾਪਣ ਆਦਿ ਦੀ ਸਖੰਨਤਾ ਦੇ ਪੱਖ ਤੋਂ ਇਹ ਸਿੱਪੀ ਰੋਮਨ ਲਿੱਪੀ ਹੀ ਹੋ ਸਕਦੀ ਹੈ । ਭਾਵੇਂ ਇਸ ਸਬੰਧ ਵਿਚ ਕੁਝ ਅਮਲੀ ਔਕੜਾਂ ਮਹਸੂ ਕੀਤੀਆਂ ਜਾਣ ਪਰ ਉਨ੍ਹਾਂ ਨੂੰ ਹਲ ਕਰਨ ਲਈ ਰਾਹ ਲਭਿਆ ਜਾ ਸਕਦਾ ਹੈ । | ਹੁਣ ਦੇ ਸਿਖਿਆ ਪ੍ਰਬੰਧਾਂ ਅਧੀਨ ਹਰੇਕ ਭਾਰਤੀ ਬਚੇ ਨੂੰ ਤਿੰਨ ਭਾਸ਼ਾਵਾਂ ਤਿੰਨ ਲਿਪੀਆਂ ਵਿਚ ਸਿਖਣੀਆਂ ਪੈਂਦੀਆਂ ਹਨ । ਇਸ ਦੀ ਥਾਂ ਅਸੀਂ ਇਕ ਲਿੱਪੀ ਘਟਣ ਦਾ ਸਾਧਨ ਲਭ ਸਕਦੇ ਹਾਂ । ਇਹ ਇਉਂ ਹੋ ਸਕਦਾ ਹੈ ਕਿ ਹਰੇਕ ਭਾਰਤੀ ਭਾਸ਼ਾ ਬੋਲਣ ਵਾਲੇ ਨੂੰ ਉਸ ਭਾਸ਼ਾ ਦੀ ਵਿਸ਼ੇਸ਼ ਲਿਪੀ ਰੱਖਣ ਦਾ ਹੱਕ ਦਿੱਤਾ ਜਾਵੇ । ਬਾਕੀ ਦੋ ਭਾਸ਼ਾਵਾਂ ਲਈ ਉਨਾਂ ਨੂੰ ਰੋਮਨ ਲਿਪੀ ਹੀ ਸਿਖਾਈ ਜਾਵੇ । ਮੇਰੇ ਵਿਚਾਰ ਵਿਚ ਹਰੇਕ ਬੱਚਾ ਆਪਣੀ ਸਿਖ਼ਆਂ ਆਪਣੀ ਮਾਤ ਭਾਸ਼ਾ ਵਿਚ ਸਖਣੀ ਅਰੰਭ ਕਰੇ । ਦਸ, ਗਿਆਰਾਂ ਸਾਲ ਦੀ ਆਯੂ ਵਿਚ ਉਸ ਨੂੰ ਦੂਜੀ ਭਾਸ਼ਾ ਤੇ ਅਗਲੇ ਸਾਲ ਤੀਜੀ ਭਾਸ਼ਾ ਸਿਖਾਈ ਜਾਵੇ । ਇਨ੍ਹਾਂ ਵਿਚ ਮਾਤ-ਭਾਸ਼ਾ ਉਸ ਦੀ ਵਿਸ਼ੇਸ਼ ਇਲਾਕਾਈ ਲਿੱਪੀ ਵਿਚ ਤੇ ਦੂਜੀਆਂ ਦੇ ਭਾਸ਼ਾਵਾਂ ਰੋਮਨ ਲਿਪੀ ਵਿਚ ਸਿਖਾਈਆਂ ਜਾਣ । ਰੋਮਨ ਲਿਪੀ ਵਿਚ ਲੋੜ ਅਨੁਸਾਰ ਨਵੇਂ ਵਾਧੂ ਚਿੰਨ ਵਧਾਏ ਜਾ ਸਕਦੇ ਹਨ ।