ਪੰਨਾ:Alochana Magazine February 1964.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਪੱਸ਼ਟ ਹੈ ਕਿ ਪ੍ਰੋ: ਹਮਾਯੂੰ ਕਬੀਰ ਦੇ ਇਹ ਵਿਚਾਰ ਬੜੇ ਕ੍ਰਾਂਤੀਕਾਰ ਹਨ, ਤੇ ਹੋ ਸਕਦਾ ਹੈ ਇਨ੍ਹਾਂ ਤੋਂ ਕਈ ਹਲਕਿਆਂ ਵਿਚ ਵਿਰੋਧੀ ਪ੍ਰਤੀਕਰਮ ਵੀ ਪੈਦਾ ਹੋਣ । ਪਰ ਲੋੜ ਇਸ ਸਮੇਂ ਡੂੰਘੀ ਸੋਚ ਤੇ ਦੂਰ-ਦਰਸ਼ੀ ਦ੍ਰਿਸ਼ਟੀ ਦੀ ਹੈ ਤੇ ਜੇ ਇਹ ਦੋਵੇਂ ਸ਼ਰਤਾਂ ਪੂਰੀਆਂ ਹੋ ਜਾਣ ਤਾਂ ਇਹ ਸਮਸਿਆ ਇਤਨੀ ਅਸਾਧ ਨਹੀਂ ਜਿਤਨੀ ਇਹ ਨਜ਼ਰ ਆਉਂਦੀ ਹੈ ।

ਜੇ ਪੰਜਾਬੀ ਵਿਦਵਾਨ ਤੇ ਸ਼ਿਖਿਆ-ਸ਼ਾਸਤਰੀ ਇਸ ਸਬੰਧ ਵਿਚ ਆਪਣੇ ਬਹੁਮੁਲੇ ਵਿਚਾਰ ਸਾਨੂੰ ਭੇਜਣ, ਅਸੀਂ ਉਨ੍ਹਾਂ ਨੂੰ ਪੂਰੇ ਮਾਣ ਨਾਲ ਪ੍ਰਕਾਸ਼ਿਤ ਕਰਾਂਗੇ ।

-ਅਤਰ ਸਿੰਘ

ਡਾ: ਜਸਵੰਤ ਸਿੰਘ ਨੇਕੀ

ਕਵਿਤਾ ਤੇ ਵਿਗਿਆਨ

੧.

ਵਿਗਿਆਨ, ਧਰਮ, ਅਤੇ ਕਵਿਤਾ-ਇਹ ..ਤਿੰਨੇ ਉਹਨਾਂ ਮਹਾਨ · ਕੀਮਤਾਂ ਦੇ ਸਾਂਝੀਵਾਲ ਹਨ ਜੋ ਮਨੁਖ ਨੂੰ ਪਸ਼ੂਆਂ ਤੋਂ ਨਖੇੜਦੀਆਂ ਹਨ । ਸੱਤ', 'ਸ਼ਿਵ' ਅਤੇ ਸੁੰਦਰ" ਇਹਨਾਂ ਹੀ ਤਿੰਨਾਂ ਦੇ ਮੁਹਾਂਦਰੇ ਹਨ । ਪਰ, ਅੱਜ ਦੇ ਜੁਗ ਵਿਚ ਇਉਂ ਜਾਪਦਾ ਹੈ ਜਿਵੇਂ ਇਹਨਾਂ ਦਾ ਆਪਸ ਵਿਚ ਸੁਮੇਲ ਫਿੱਕਾ ਪੈ ਗਇਆ ਹੈ । ਜੁਗਾਂ ਜੁਗਾਂਤਰਾਂ ਦੇ ਸਾਥੀ ਅੱਜ ਅਨਜੋੜਾਂ ਵਾਂਗ ਆਪਸ ਵਿਚ ਨਰੜੇ ਹੋਏ ਜਾਪਦੇ ਹਨ ।

ਅਜ ਦਾ ਜੁਗ ਸਾਇੰਸ ਦੀ ਪ੍ਰਤਿਭਾ ਦਾ ਜੁਗ ਹੈ । ਅਜੋਕੇ ਮਨੁਖ ਦੀ ਨਜ਼ਰ ਵਿਚ ਸਾਇੰਸ ਕੇਵਲ ਉਸ ਦੇ ਉਚੇਚੇ ਅਧਿਅਨ ਦੀ ਹੱਕਦਾਰ ਹੀ ਨਹੀਂ, ਸਗੋਂ ਉਸ ਨੂੰ ਆਪਣੀ ਮੁਕਤੀ ਦਾ ਸਾਧਨ ਭੀ ਜਾਪਦੀ ਹੈ । ਇਸ ਵਿਗਿਆਨਕ ਯੁਗ ਵਿਚ ਕਵਿਤਾ ਮਨੁਖ ਨੂੰ ਵਿਗਿਆਨਕ ਜੁਗਾਂ ਦੀ ਪਿੱਛੇ ਰਹ ਗਈ ਇਕ ਇਤਿਹਾਸਕ ਯਾਦਗਾਰ ਜਾਪਦੀ ਹੈ । ਧਰਮ ਵੀ ਉਸ ਦੀਆਂ ਸੁਘੜ ਨਜ਼ਰਾਂ ਵਿਚ ਨਿਰਸੰਦੇਹ ਮਰ ਚੁਕਾ ਤੇ ਚਰੋਕਾ ਦਫ਼ਨ ਹੋ ਚੁਕਾ ਹੈ । ਅਜੇਹੀ ਹਾਲਤ ਵਿਚ ਕਵਿਤਾ ਦੇ ਭਵਿੱਖ ਭਾਰੇ ਸੰਕਾ ਪੈਦਾ ਹੋਣਾ, ਕੋਈ ਗੈਰ-ਕੁਦਰਤੀ ਗੱਲ ਨਹੀਂ । ਸਗੋਂ ਇਹ ਪ੍ਰਸ਼ਨ ਕਿ “ਕੀ ਕਵਿਤਾ ਸਾਇੰਸ ਦੇ ਜੁਗ ਵਿਚ ਜੀਉਂਦੀ ਰਹ

-੫-