ਪੰਨਾ:Alochana Magazine January, February, March 1966.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਵੇ । ਸਾਹਿੱਤ ਵਿਚ ਚੀਜ਼ਾਂ ਦਾ ਬਿਆਨ ਆਪਣੇ ਆਪ ਵਿਚ ਨਿਸਫਲ ਹੈ । ਉਸ ਦੇ ਰਾਹੀਂ ਮਨੁੱਖੀ ਮੁਹਾਂਦਰਾ, ਸਾਮਾਜਿਕ ਤੌਰ ਤਾਂ ਹੀ ਦਿਸਦੀ ਹੈ ਜੇ ਉਸਦਾ ਮਨੁੱਖੀ ਮਜ਼ਮੂਨ ਨਾਲ ਵਾਸਤਵਿਕ ਜੀਉਂਦਾ ਤਅਲੱਕ ਹੋਵੇ । ਨਾਵਲਿਸਟ ਜਦੋਂ ਚੀਜ਼ਾਂ ਦਾ ਵਿਸਤਾਰ ਬਿਆਨ ਕਰਦਾ ਹੈ ਉਹ ਚੀਜ਼ਾਂ ਦੀਆਂ ਖ਼ਾਸ ਖ਼ਾਸੀਅਤਾਂ ਵੱਲ ਧਿਆਨ ਨਹੀਂ ਦਵਾ ਰਿਹਾ ਹੁੰਦਾ ਬਲਕਿ ਉਨ੍ਹਾਂ ਦਾ ਸਾਮਾਜਿਕ ਲਗਾਓ ਪ੍ਰਤਖ ਕਰ ਰਿਹਾ ਹੁੰਦਾ ਹੈ । ਉਸ ਦੀ ਪੂਣੀ ਦਸਦੀ ਹੈ ਕਿ ਉਹ ਬਣਦੀਆਂ ਵਰਤੀਦੀਆਂ ਕਿਸ ਤਰ੍ਹਾਂ ਹਨ ਅਤੇ ਇਨ੍ਹਾਂ ਦੀ ਵਰਤੋਂ ਦੇ ਵੇਗ ਵਿਚੋਂ ਸਾਮਾਜਿਕ ਸਿੱਟੇ ਕੀ ਨਿਕਲਦੇ ਹਨ ? ਜਮਾਤੀ ਸਮਾਜ ਵਿਚ ਕੌਣ ਸੁੱਟਦਾ ਹੈ । ਅਤੇ ਕਿਸ ਤਰ੍ਹਾਂ ਲੱਕ ਕੁੜਿੱਕੀ ਵਿਚ ਫਸੇ ਹਨ ਅਤੇ ਲਟੀਦੇ ਜਾਣ ਤੇ ਮਜਬੂਰ ਹਨ । ਨਾਵਲ ਰਾਹੀਂ ਜ਼ਿੰਦਗੀ ਦੀ ਟੌਟੈਲਿਟੀ ਪੇਸ਼ ਕਰਦਿਆਂ ਜ਼ਿੰਦਗੀ ਦਾ ਬਾਹਰਲਾ ਖਲਾਰ, ਉਸ ਦੇ ਵਸੀਲੇ, ਪੇਸ਼ ਹੋ ਰਹੇ ਪਹਿਲੂ ਵਿਚ ਲਾਜ਼ਮੀ ਤੌਰ ਤੇ ਘਾਬਰਦਿਆਂ ਤਿਨਿਧ ਘਟਨਾਵਾਂ ਉਸ ਹਲਕੇ ਦੀਆਂ ਕਾਵਿਕ ਬਣਾਇਆਂ ਜ਼ਰੂਰੀ ਚੀਜ਼ਾਂ ਪੇਸ਼ ਕਰਨੀਆਂ ਲਾਜ਼ਮੀ ਹੁੰਦੀਆਂ ਹਨ । ਜਿਨ੍ਹਾਂ ਵਿਚ ਇਹ ਵਸਤੂਆਂ, ਘਟਨਾਵਾਂ ਤੇ ਵਸੀਲੇ ਤੇ ਹਰ ਰੁਪ ਦੇ ਮਨੁੱਖੀ ਮਨੋਰਥਾਂ ਦਾ ਵਿਸਤਾਰ ਵਿਚ ਨਾ ਆਵੇ, ਨਾਵਲ ਦੀ ਦਿੱਤੀ ਤਸਵੀਰ ਪੂਰੀ ਹੀ ਨਹੀਂ ਹੁੰਦੀ । ਪਰ ਇਨ੍ਹਾਂ ਚੀਜ਼ਾਂ ਦੀ ਟੌਟੈਲਿਟੀ ਦਾ ਸਬੱਬੀ ਜਾਂ ਸੀਨਰੀ ਅਤੇ ਪਾਤਰਾਂ ਦੀ ਜ਼ਿੰਦਗੀ ਤੋਂ ਅਣਸੰਬੰਧਿਤ ਜਿਹੀ ਪਿਛੋਕੜ ਦੇ ਤੌਰ ਤੇ ਪੇਸ਼ ਹੋਣਾ ਬੇਅਰਥ ਹੈ । ਸਹੀ ਤਾਂ ਹੀ ਹੈ ਜੇ ਪਾਤਰਾਂ ਦੀ ਜ਼ਿੰਦਗੀ ਦੀ ਤੋਰ ਇਨ੍ਹਾਂ ਰਾਹੀਂ ਵਿਕਾਸ ਵਿਚ ਆਵੇ, ਇਨ੍ਹਾਂ ਰਾਹੀਂ ਉਸਰਦੀ ਨਜ਼ਰ ਆਵੇ । ਨਾਵਲ ਵਿਚ ਇਹ ਉੱਥੇ ਤੇ ਉਸ ਤਰੀਕੇ ਨਾਲ ਹੀ ਪੇਸ਼ ਹੁੰਦੀਆਂ ਹਨ ਜਿੱਥੇ ਅਮਲੀ ਜ਼ਿੰਦਗੀ ਵਿਚ ਇਨ੍ਹਾਂ ਦੀ ਥਾਂ ਹੁੰਦੀ ਹੈ । ਜਿਥੇ ਤੇ ਜੋ ਇਨ੍ਹਾਂ ਦਾ ਰੋਲ ਹੁੰਦਾ ਹੈ ਜਿਥੇ ਤੇ ਉਹ ਘਟਨਾਵਾਂ ਤੇ ਪਾਤਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ । ਜਿਥੇ ਇਹ ਕਹਾਣੀ, ਪਾਤਰ ਉਸਾਰੀ ਤੇ ਪਾਤਰ ਦੀ ਕਿਸਮਤ ਦੇ ਫ਼ੈਸਲੇ ਵਿਚ ਨੁਮਾਇਆਂ ਹਿੱਸਾ ਪਾਉਂਦੀਆਂ ਹਨ । ਇਸ ਤਰ੍ਹਾਂ ਹੀ ਇਹ ਚੀਜ਼ਾਂ ਕਹਾਣੀ ਤੇ ਵਿਸ਼ੇ ਦਾ ਤਨੀਂ ਅੰਗ ਬਣਦੀਆਂ ਹਨ । | ਕੁਦਰਤ ਨੂੰ ਬਦਲਣ ਤੋਂ ਬਗੈਰ, ਮਨੁੱਖ ਆਪਣੇ ਆਪ ਤੇ ਸਾਮਾਜਿਕ ਰਿਸ਼ਤਿਆਂ ਨੂੰ ਨਹੀਂ ਬਦਲ ਸਕਦਾ ਕਲਚਰ, ਮਨੁਖੀ ਮਨੋਰਥ ਮਨੁੱਖ ਦੀ ਮਨੋਵਿਗਿਆਨ ਬਣਤਰ ਦੀ ਤਬਦੀਲੀ ਵਾਸਤੇ ਸਭਿਅਤਾ ਦੀ ਤਬਦੀਲੀ ਲਾਜ਼ਮੀ ਹੈ । ਕਲਚਰ ਦੀ ਉਸਾਰੀ ਵਾਰ ਜ਼ਿੰਦਗੀ ਦਿਆਂ ਵਸੀਲੀਆਂ ਤੇ ਚੀਜ਼ਾਂ ਦੀ ਉਸਾਰੀ ਜ਼ਰੂਰੀ ਹੈ : ਮਨੁੱਖੀ ਸ਼ਖਸੀਅਤ ਸਮਕਾਲੀ ਇਤਿਹਾਸਕ ਸਾਮਾਜਿਕ ਉਸਾਰੀ ਦੀਆਂ ਚੀਜ਼ਾਂ ਜ਼ਿੰਦਗੀ ਦਿਆਂ ਵਸੀਲਿਆਂ, ਗੱਲ ਕੀ ਸਭਿਅਤਾ ਦੇ ਅਲਬੇ ਫੈਲੇ ਰਾਹੀਂ ਵਿਕਾਸ ਵਿਚ ਆਉਂਦੀ ਹੈ । ਇਸ ਦੀ ਇਤਿਹਾਸਕ ਖ਼ਾਸੀਅਤ ਵੇਖਣ ਵਾਸਤੇ ਉਸ ਦਾ 91