ਪੰਨਾ:Alochana Magazine January, February, March 1966.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਭਿੱਅਤਾ ਦੇ ਅਲਬੇ ਫੈਲੇ, ਉਸ ਦੇ ਹਲਕੇ ਦੀਆਂ ਚੀਜ਼ਾਂ ਦੀ ਟੋਟਿਲਿਟੀ ਨਾਲ ਸੰਬੰਧ ਵੇਖਣਾ ਲਾਜ਼ਮੀ ਹੁੰਦਾ ਹੈ । ਇਤਿਹਾਸਕ ਸਾਮਾਜਿਕ ਤੌਰ ਤੇ ਜਿਸ ਤਰ੍ਹਾਂ ਸਭਿਅਤਾ ਦੇ ਅਲਬੇ ਫੈਲੇ ਤੇ ਮਨੁਖੀ ਸ਼ਖ਼ਸੀਅਤ ਦੀ ਪ੍ਰਸਪਰ ਸੰਬੰਧਿਤ ਤਰੀਕੇ ਨਾਲ ਉਸਾਰੀ ਹੁੰਦੀ ਹੈ । ਇਸ ਤਰ੍ਹਾਂ ਸੰਬੰਧਿਤ ਹੀ ਨਾਵਲ ਤੇ ਐfਪਕ ਵਿਚ ਮਨੁੱਖੀ ਸ਼ਖਸ਼ੀਅਤ ਪੇਸ਼ ਹੁੰਦੀ ਹੈ, ਇਸ ਤਰ੍ਹਾਂ ਮਨੁੱਖੀ ਸ਼ਖਸੀਅਤ ਨਾਲ ਸੰਬੰਧਿਤ ਹੀ ਚੀਜ਼ਾਂ ਦੀ ਟੌਟੈਲਿਟੀ ਮਨੁੱਖੀ ਹੋਣੀ ਵਿਚ ਹਲਦੀ ਤੇ ਆਪ ਕਾਵਿਕ ਬਣਦੀ ਹੈ । ਇਤਿਹਾਸਕ ਸਾਮਾਜਿਕ ਉਸਾਰੀ ਨਾਲ ਚੀਜ਼ਾਂ ਦੀ ਦੁਨੀਆਂ ਉਸਰਦੀ ਬਦਲਦੀ ਹੈ ਅਤੇ ਇਨ੍ਹਾਂ ਦੇ ਮਨੁੱਖਾਂ ਨਾਲ ਰਿਸ਼ਤੇ ਦੀ ਤਬਦੀਲ ਹੁੰਦੇ ਹਨ । ਜਿਸ ਤਰ੍ਹਾਂ ਦਾ ਸਿੱਧਾ ਤੇ ਇਸ ਵਾਸਤੇ ਕਾਵਿਕ ਰਿਸ਼ਤਾ ਇੰਨ੍ਹਾਂ ਦਾ ਕੁਨਬੇ ਜਾਂ ਜ਼ਿੰਦਗੀ ਦੀਆਂ ਮੁੱਢਲੀਆਂ ਹਾਲਤਾਂ ਵਿਚ ਸੀ ਉਹ ਹੁਣ ਨਹੀਂ ਰਿਹਾ। ਹੁਣ ਇਨ੍ਹਾਂ ਦੇ ਮਨੁੱਖਾਂ ਨਾਲ ਰਿਸ਼ਤੇ ਪੇਚੀਦਾ ਤੇ ਇਸ ਵਾਸਤੇ ਆਪ ਮੁਹਾਰੇ ਤੌਰ ਤੇ ਘਟ ਕਾਵਿਕ ਹੋ ਗਏ ਹਨ । ਫਿਰ ਵੀ ਸਭਿਅਤਾ ਦੇ ਅਲਬੇ ਫੈਲੇ ਤੇ ਇਨ੍ਹਾਂ ਚੀਜ਼ਾਂ ਦਾ ਮਨੁੱਖੀ ਜ਼ਿੰਦਗੀ ਵਿਚ ਰੋਲ ਉਹ ਹੀ ਰਿਹਾ ਹੈ । ਸੋ ਜੇ ਸਾਮਾਜਿਕ ਅਸਲੀਅਤ ਦੀ ਨਾਰਮਲ ਤੌਰ ਸਹੀ ਬਿਆਨ ਹੋਣੀ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਮਨੁੱਖਾਂ ਨਾਲ ਰਿਸ਼ਤਾ ਕਾਵਿਕ ਤੌਰ ਤੇ ਪੇਸ਼ ਹੋਣਾ ਚਾਹੀਦਾ ਹੈ । ਪਾਇ ਦੇ ਹਿੱਤਕਾਰ ਆਪਣੀ ਹੱਡਬੀਤੀ ਲਈ ਇਤਿਹਾਸਕ ਸਾਮਾਜਿਕ ਉਸਾਰੀ ਚੋਂ ਇਨ੍ਹਾਂ ਚੀਜ਼ਾਂ ਦਾ ਮਨੁੱਖਾਂ ਨਾਲ ਕਾਵਿਕ ਰਿਸ਼ਤਾ ਸਹਿਜੇ ਹੀ ਲੱਭ ਲੈਂਦੇ ਹਨ । ਇਸ ਤਰ੍ਹਾਂ ਸਹਿਜੇ ਹੀ ਉਹ ਮਨੁੱਖਾਂ ਦੀ ਜ਼ਿੰਦਗੀ ਵਿਚੋਂ ਤਿਨਿਧ ਅੰਗ ਨਾਲ ਭਾਲ ਲੈਂਦੇ ਹਨ ਅਤੇ ਪ੍ਰਤਿਨਿਧ ਨਾਇਕ ਆਪ ਹਾਰੇ ਜਦੋਂ ਆਪਣੀ ਸ਼ਖ਼ਸੀਅਤ ਦੀ ਅੰਦਰਲੀ ਡਾਇਲੈਕਟਿਕ ਦੇ ਅਧੀਨ ਆਪਣੀ ਹੋਣੀ ਦੀ ਮੁਲਾਕਾਤ ਦੇ ਰਾਹ ਤੁਰਦੇ ਹਨ, ਉਹ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਚੀਜ਼ਾਂ ਤੇ ਘਟਨਾਵਾਂ ਨੂੰ ਕੁਦਰਤੀ ਆਪਣੇ ਆਪ ਮਿਲ ਪੈਂਦੇ ਹਨ । ਪਾਤਰ ਤੇ ਪ੍ਰਤਿਨਿਧ ਅੰਗ, ਤਿਨਿਧ ਘਟਨਾਵਾਂ ਤੇ ਉਸ ਦੇ ਹਲਕੇ ਦੀਆਂ ਚੀਜ਼ਾਂ ਦੀ ਟੌਟੈਲਿਟੀ ਦਾ ਪ੍ਰਸਪਰ ਸੰਬੰਧ ਹੁੰਦਾ ਹੈ । ਇਨ੍ਹਾਂ ਵਿਚੋਂ ਇਕ ਚੀਜ਼ ਨੂੰ ਥਾਂ ਸਿਰੋਂ ਹੱਥ ਪੈ ਜਾਵੇ, ਬਾਕੀ ਆਪਣੇ ਆਪ ਸੂਤ ਆ ਜਾਂਦੀਆਂ ਹਨ । ਪਾਤਰ ਚੂੰਕਿ ਸਹੀ ਮਹਿਨਿਆਂ ਵਿਚ ਪ੍ਰਤਿਨਿਧ ਹੁੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਵਿਕਾਸ ਹੁੰਦਾ ਹੀ ਉਨ੍ਹਾਂ ਦੇ ਹਲਕੇ ਦੀਆਂ ਚੀਜ਼ਾਂ ਰਾਹੀਂ ਹੈ । ਇਸ ਵਾਸਤੇ ਲਾਜ਼ਮੀ ਤੌਰ ਤੇ ਉਨ੍ਹਾਂ ਦੇ ਹਲਕੇ ਦੀਆਂ ਜ਼ਰੂਰੀ ਚੀਜ਼ਾਂ ਉਨ੍ਹਾਂ ਨੂੰ ਆਪਣੀ ਹੋਂਦ ਵਲ ਜਾਂਦਿਆਂ ਨੂੰ ਆ ਕੇ ਮਿਲਦੀਆਂ ਹਨ । ਜਿਥੇ, ਜਿਸ ਤਰ੍ਹਾਂ ਤੇ ਜਦੋਂ ਜ਼ਿੰਦਗੀ ਦੀ ਤੋਹ ਵਿਚ ਮਨੁੱਖਾਂ ਦੀ ਹੋਣੀ ਨਾਲ ਸੰਬੰਧਿਤ ਹੈ, ਉਹ ਪ੍ਰਤਿਨਿਧ ਬਣਦੀਆਂ ਹਨ, ਕਾਵਿਕ ਰੂਪ ਅਖ਼ਤਿਆਰ ਕਰਦੀਆਂ ਹਨ ਅਤੇ ਕਹਾਣੀ ਵਾਸਤੇ ਜ਼ਰੂਰੀ ਹੋ ਜਾਂਦੀਆਂ ਹਨ, ਨਾਵਲਿਸਟ ਪੇਸ਼ ਕਰ ਦਿੰਦਾ ਹੈ । ਜਿਸ ਤਰ੍ਹਾਂ ਉਹ ਪੇਸ਼ ਕਰਦਾ ਹੈ, ਉਹ ਨਿਰਾ ਚੀਜ਼ਾਂ ਦਾ ਵਰਨਣ, ਤਸਵੀਰਾਂ ਜਾਂ ਸੀਨ ਨਹੀਂ ਹੁੰਦਾ, ਉਸ ਵਿਚ ਕਈ ਜ਼ਰੂਰੀ ਨੁਕਤਾ ਹੁੰਦਾ। 92