ਪੰਨਾ:Alochana Magazine January, February, March 1966.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿਚ ਪਾਤਰ ਦੀ ਸ਼ਾਮਾਜਿਕ ਜ਼ਿੰਦਗੀ ਦੇ ਜਿਗਰੀ ਅੰਗ ਆਪਣੇ ਆਪ ਉਸਰਨ । ਜਿਨ੍ਹਾਂ ਵਿਚੋਂ ਉਸਾਰੀ ਦੀ, ਜਿਸ ਸਟੇਜ ਵਿਚ ਪਾਤਰ ਪਹੁੰਚਿਆ ਹੈ, ਉਸ ਦਾ ਆਪਣੇ ਚੌਗਿਰਦੇ ਨਾਲ ਜੀਊਂਦਾ ਤਅੱਲਕ ਬੱਝੇ । | ਚੀਜ਼ਾਂ ਵਿਚ ਜਾਨ ਪਾਉਣ ਦੀ ਗਲ ਵੀ ਸਾਹਿੱਤ ਦੇ ਬੁਨਿਆਦੀ ਮਸਲੇ ਨਾਲ ਹੀ ਤਅੱਲਕ ਰੱਖਦੀ ਹੈ | ਕੀ ਸਾਹਿੱਤਕਾਰ ਸਮਾਜ ਦੇ ਦਿਸਦੇ ਪਸਾਰੇ ਦਾ ਵਰਨਣ ਕਰਦਾ ਹੈ ਜਾਂ ਅਸਲੀਅਤ ਦੀ ਤਹਿ ਤਕ ਜਾ ਕੇ ਸਾਮਾਜਿਕ ਪਸਾਰੇ ਨੂੰ ਬਤੌਰੋ ਜਦੋਂ-ਜਹਿਦ ਦੇਖਦਾ ਅਤੇ ਇਸ ਦੇ ਅੰਦਰੂਨੀ ਸਪਰਿੰਗਾਂ ਨੂੰ ਪਲਟਾਉਂਦਾ ਪੇਸ਼ ਕਰਦਾ ਹੈ । ਜੇ ਉਹ ਸਮਾਜ ਦੀ ਅੰਦਰਲੀ ਬੁਨਿਆਦੀ ਡਾਇਲੈਕਟਿਕ, ਸਮਾਜ ਦੀ ਤੌਰ ਤਕ ਪਹੁੰਚਦਾ ਹੈ ਤਾਂ ਉਹ ਹਿੱਤਾਂ ਤੇ ਪੈਸ਼ਨਾਂ ਦੀ ਸ਼ਤਰੰਜ ਨੂੰ ਨੰਗਿਆਂ ਕਰੇਗਾ । ਪਾਤਰਾਂ ਨੂੰ ਆਪਣਾ ਇਤਿਹਾਸ ਆਪ ਬਣਾਉਂਦੇ ਵਿਖਾਏਗਾ । ਜੋ ਵਾਪਰਦੀ ਹੈ ਉਹ ਮਨੁੱਖੀ ਹਿੱਤਾਂ ਦੀ ਜਦੋ-ਜਹਿਦ, ਸਾਮਾਜਿਕ ਰਿਸ਼ਤਿਆਂ ਦਾ ਰੀਜ਼ਲਟੈਂਟ ਕਰਕੇ ਪੇਸ਼ ਕਰੇਗਾ । ਉਸਦੇ ਮੋੜਵੇਂ ਨਤੀਜੇ ਮਨੁੱਖਾਂ ਦੀ ਜ਼ਿੰਦਗੀ ਵਿਚ ਵਖਾਏਗਾ । ਗਲ ਆਮ ਸਾਮਣੇ ਹਿੱਤਾਂ ਦੇ ਟੱਕਰਾ ਸਮਾਜ ਦੀ ਤੌਰ ਦੀ ਹੈ । ਜੇ ਸਾਹਿੱਤਕਾਰ ਨੂੰ ਸਾਮਾਜਿਕ ਡਾਇਲੈਕਟਿਕ ਦੀ ਸੂਝ ਹੈ ਤਾਂ ਪਾਤਰਾਂ ਦੇ ਪਰਸਪਰ ਰਿਸ਼ਤੇ ਤੇ ਉਨ੍ਹਾਂ ਦੀ ਆਪਸ ਵਿਚ ਜਦੋ-ਜਹਿਦ ਨਾਟਕੀ ਨਜ਼ਾਰਾ ਬਣੇਗੀ ! ਉਸ ਨਾਟਕ ਨਜ਼ਾਰੇ ਵਿਚ ਜਿਨ੍ਹਾਂ ਚੀਜ਼ਾਂ ਰਾਹੀਂ ਇਹ ਪ੍ਰਸਪਰ ਮਨੁੱਖੀ ਰਿਸ਼ਤੇ ਜ਼ਾਹਿਰ ਹੋਣਗੇ, ਜੋ ਚੀਜ਼ਾਂ ਇਨ੍ਹਾਂ ਦੇ ਮੂਰਤੀਮਾਨ ਹੋਣ ਦਾ ਵਸੀਲਾ ਬਣਨਗੀਆਂ, ਇਹ ਵਸੀਲਾ ਬਣਨ ਕਰਕੇ ਹੀ ਉਨ੍ਹਾਂ ਵਿਚ ਕਾਵਿਕ ਸ਼ਕਤੀ ਆਵੇਗੀ । ਆਵੇਗੀ ਇਸ ਵਾਸਤੇ ਹੀ ਕਿ ਇਨ੍ਹਾਂ ਵਿਚੋਂ ਮਨੁੱਖੀ ਹਿੱਤਾਂ ਦਾ ਇਜ਼ਹਾਰ ਹੋਵੇਗਾ । ਤਾਂ ਹੀ ਜੇ ਇਹ ਮਨੁੱਖੀ ਜਦੋ-ਜਹਿਦ ਦਾ ਸੰਦ ਬਣਨਗੀਆਂ ਤੇ ਇਨ੍ਹਾਂ ਵਿਚੋਂ ਮਨੁੱਖੀ ਅੰਗ ਪਰੋਤਾ, ਸਿੰਮਦਾ ਦਿੱਸੇਗਾ । ਇਨ੍ਹਾਂ ਰਾਹੀਂ ਮਨੁੱਖੀ ਇਜ਼ਹਾਰ ਹੋਣ ਕਰਕੇ ਹੀ ਇਨ੍ਹਾਂ ਵਿਚ ਪਾਠਕਾਂ ਦੀ ਖੁੱਭਵੀਂ ਗਹਿਰੀ ਦਿਲਚਸਪੀ ਹੋਵੇਗੀ । ਬੁਨਿਆਦੀ ਸਵਾਲ ਇਹ ਹੈ ਕਿ ਜ਼ਿੰਦਗੀ ਪੇਸ਼ ਕਰਦਾ ਸਾਹਿੱਤਕਾਰ ਇਤਿਹਾਸਕ ਸਾਮਾਜਿਕ ਉਸਾਰੀ ਦੇ ਪ੍ਰਸੰਗ ਵਿਚ ਬਦਲਦੇ ਉਸਰਦੇ, ਟੱਕਰਾਂਦੇ, ਮਨੁੱਖੀ ਹਿਤਾਂ ਵਿਚ ਲਿਜਾਂਦਾ ਹੈ ਕਿ ਨਹੀਂ। ਜੇ ਲਿਜਾਂਦਾ ਹੈ ਤਾਂ ਸਾਰੀਆਂ ਮਿੱਟੀ ਦੀਆਂ ਚੀਜ਼ਾਂ ਵਿਚ ਵੀ ਜਾਨ ਹੈ, ਕਵਿਤਾ ਹੈ, ਹੋਵੇ ਭਾਵੇਂ ਉਹ ਲੜਾਈ ਦਾ ਹਥਿਆਰ, ਵਕਤੀ ਛਮਕ, ਪਿੱਛੇ ਲੁਕਣ ਵਾਸਤੇ ਝਾੜੀ, ਦਾਣੇ ਭੁੰਨਦੀ ਭੱਠੀ, ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼, ਕਾਨੂ ਦੀ ਬੰਸਰੀ, ਰਾਂਝੇ ਦੀ ਵੰਝਲੀ, ਹੀਰ ਦੀ ਕੁੱਟੀ ਚੂਰੀ, ਮਹੀਂਵਾਲ ਦਾ ਪਾੜਿਆ ਪੱਟ ਜਾਂ ਸੋਹਣੀ ਦਾ ਕੱਚਾ ਘੜਾ ਥਾਂ ਸਿਰ ਆਈਆਂ ਇਹ ਚੀਜ਼ਾਂ ਕਿਸੇ ਦਾ ਹਿੱਤ ਨੇ, ਹਥ ਨੇ, ਇਨ੍ਹਾਂ ਵਿਚ ਸਾਡੀ ਦਿਲਚਸਪੀ ਲਾਜ਼ਮੀ ਹੈ । ਚੀਜ਼ਾਂ ਦੇ ਰਾਹੀਂ ਮਨੁੱਖੀ ਹਿੱਤ ਦੇ ਪੇਸ਼ ਹੋਣ ਦਾ ਇਹ ਮਤਲਬ ਨਹੀਂ ਕਿ ਲਿਖਾਰੀ ਚੀਜ਼ਾਂ ਦੀ ਬਣਤਰ ਹੀ ਕਿਆਸ ਜਾਂ ਮਨਘੜਤ ਬਣਾ ਦੇਵੇ, ਬਿਲਕੁਲ ਨਹੀਂ। ਅਮਲੀ ਜ਼ਿੰਦਗੀ ਵਿਚ ਕੁਦਰਤੀ 94