ਪੰਨਾ:Alochana Magazine January, February, March 1966.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਸਲੀ ਚੀਜ਼ਾਂ ਦਾ ਰੋਲ ਹੁੰਦਾ ਹੈ । ਸਾਹਿੱਤ ਵਿਚ ਵੀ ਇਸ ਵਾਸਤੇ ਉਨ੍ਹਾਂ ਦਾ ਵਾਸਤਵਿਕ ਜੁੱਸਾ, ਵਾਸਤਵਿਕ ਵਰਤੋਂ ਦੇ ਰੂਪ ਵਿਚ ਪੇਸ਼ ਹੋਣ ਨਾਲ ਹੀ ਵਾਸਤਵਿਕ ਹਾਲਾਤ ਤੇ ਸਹੀ ਮਨੁੱਖੀ ਖ਼ਸੀਅਤਾਂ ਪੇਸ਼ ਹੋਣਗੀਆਂ । ਹੀਰ ਦੀ ਕਹਾਣੀ ਵਿਚ ਚੂਰੀ ਆਉਂਦੀ ਹੈ । ਸਾਨੂੰ ਹੀਰ ਦੀ ਕੁੱਟੀ ਚੂਰੀ ਵਿਚ ਪਾਏ ਮਹੀਂ ਦੇ ਘਓ ਨਾਲ ਵਾਸਤਾ ਨਹੀਂ। ਮਿੱਠੀ ਕਰਦੀ ਸ਼ੱਕਰ ਨਾਲ ਤਅੱਲਕ ਨਹੀਂ, ਸਾਨੂੰ ਤਾਂ ਹੀਰ ਦੀ ਚੂਰੀ ਕੁੱਟਣ ਨਾਲ ਦਿਲਚਸਪੀ ਹੈ । ਕੁੱਟੀ ਚੂਰੀ ਤੋਂ ਦਿਸਦਾ ਹੈ ਕਿ ਪਿਓ ਦੀਆਂ ਮਹੀਂ ਦੇ ਚਾਕ ਨੂੰ ਹੀਰ ਦੇ ਦਿਲ ਨੇ ਰੱਖਿਆ ਕਿਥੇ ਕੁ ਹੈ ? ਲੋਕਾਂ ਭਾਵੇਂ ਰਾਂਝਾ ਚੂਚਕ ਦੀਆਂ ਮੱਝ ਦਾ ਚਾਕ ਹੈ । ਚੂਰੀ ਨੇ ਵਖਾਉਣਾ ਹੈ ਕਿ ਸੌਦੇ ਹੀਰ ਦੇ ਇਸ਼ਕ ਦੇ ਹਨ । ਉਸ ਕਹਾਣੀ ਵਿਚ ਚੂਰ ਬੜੀ ਅਰਥ ਭਰਪੂਰ ਚੀਜ਼ ਹੈ । ਇਕ ਪਾਸੇ ਤੋਂ ਇਹ ਇਤਿਹਾਸਕ ਸਾਮਾਜਿਕ ਉਸਾਰੀ-ਕਾਸ਼ਤਕਾਰੀ ਦੀ ਸਟੇਜ ਪ੍ਰਤਖ ਕਰਦੀ ਹੈ । ਚੂਰੀ ਉਸ ਇਤਿਹਾਸਕ ਦੌਰ ਦੀ ਪਿੰਡ ਜ਼ਿੰਦਗੀ ਦੀ ਨਿਆਮਤ ਦੀ ਸਿਖ਼ਰ ਹੈ । ਪਰ ਲਭਦੀ ਰਾਠਾਂ ਨੂੰ ਹੀ ਹੈ, ਚਾਕਾਂ ਨੂੰ ਨਹੀਂ। ਇਸ ਵਾਸਤੇ ਹੀ ਹੀਰ ਦੇ ਇਸ਼ਕ ਦਾ ਪਾੜ ਖੋਲਦੀ ਹੈ । ਇਸ ਦੇ ਇਤਿਹਾਸਕ ਅੰਗ ਦੇ ਨਾਲ ਹੀ ਇਸਦਾ ਜਮਾਤੀ ਅੰਗ ਹੈ । ਇਤਿਹਾਸਕ ਜਮਾਤੀ ਅੰਗ ਤੇ ਹੀ ਬਸ ਨਹੀਂ। ਹੀਰ ਦੀ ਆਪਣੀ ਦਸ਼ਾ ਤੇ ਉਸਦੇ ਯਾਰ ਨਾਲ ਰਿਸ਼ਤੇ ਦਾ ਵੀ ਇਜ਼ਹਾਰ ਕਰਦੀ ਹੈ । ਹੀਰ ਦੇ ਤੇ ਨਾਲ ਇਸ਼ਕ ਦੀ ਸ਼ਿੱਦਤ ਦਸਦੀ ਹੈ । ਹੀਰ ਦੇ ਦਿਲ ਦੀ ਰਾਂਝੇ ਤੋਂ ਘੋਲ ਘਮਈ “ਯਾਰਾ ਤੇਰਾ ਘੁੱਟ ਭਰ ਲਾਂ ਵਾਲੀ ਹਾਲਤ ਸਾਮਣੇ ਲਿਆਉਂਦੀ ਹੈ । ਇਸ਼ਕ ਦੇ ਮੈਦਾਨ ਵਿਚ ਹੀਰ ਦਾ ਰਾਂਝੇ ਨਾਲੋਂ ਅਗੇਤ ਤੇ ਸਵਾਈ ਹੋਣਾ ਪਰਤਖ ਕਰਦੀ ਹੈ । 'ਰਾਂਝੇ ਰੱਬ ਦੇ ਵਿਚ ਜੇ ਫਰਕ ਜਾਣਾ, ਦਰਜੇ ਇਸ਼ਕ ਦੇ ਨਹੀਂ ਡਹੀ । ਨਾ ਕਾਜ਼ੀ ਵਾਲੀ ਹਾਲਤ ਵਲ ਧਿਆਨ ਦਿਵਾਉਂਦਾ ਹੈ । ਘਿਓ ਨਾਲ ਸਰਗਲੀ, ਚਾਂਦੀ ਨਚਦੀ ਚ ਇਸ਼ਕ ਨੂੰ, ਦੋ ਦਿਲਾਂ ਦੀ ਰਸਾਈ ਦੇ ਸਵਾਦ ਨੂੰ ਪੇਸ਼ ਕਰਨ ਦਾ ਕਿਆ ਸੁਹਣਾ ਵਸੀਲਾ ਹੈ । ਚੂਰੀ ਚੋਰੀ ਆਉਂਦੀ ਹੈ । ਕੰਮ ਕਰਨ ਗਏ ਆਦਮੀ ਦੇ ਭੱਤੇ ਦਾ ਉਹ ਕਰਕੇ ਆਉਂਦੀ ਹੈ । ਲੋੜ ਤੇ ਰਿਵਾਜ ਨੂੰ ਆਪਣੇ ਹਿੱਤ ਦੇ ਰਾਸ ਵਰਤਦੀ ਹੈ ਇਸ਼ਕ ਦਾ ਸਮਾਜ ਨਾਲ ਰਿਸ਼ਤਾ ਵੀ ਜ਼ਾਹਿਰ ਕਰਦੀ ਹੈ, ਇਸ ਤੋਂ ਵੀ ਅੱਗੇ ਜਾਂਦੀ ਹੈ । ਚਰੀ ਰਾਂਝੇ ਨੂੰ ਰੋਜ਼ ਮਿਲਦੀ ਹੋਵੇਗੀ ਪਰ ਕਹਾਣੀ ਬਿਆਨ ਉੱਥੇ ਕਰਦੀ ਹੈ ਜਿੱਥੇ ਚਰੀ ਨੇ ਇਸ਼ਕ ਦੇ ਨਾਟਕ ਵਿਚ ਆਪਣਾ ਰੋਲ ਅਦਾ ਕਰਨਾ ਹੈ। ਜਿੱਥੇ ਇਸ ਤੋਂ ਕਹਾਣੀ ਨੇ ਮੌੜ ਖਾਣਾ ਹੈ । ਚੂਰੀ ਦਾ ਰੁੱਗ ਕੈਦੋਂ ਲੈ ਜਾਂਦਾ ਹੈ । ਸਮਾਜ ਦੇ ਹੱਥ ਸਬਤ ਆ ਜਾਂਦਾ ਹੈ । ਭੇਤ ਖੁਦਾ ਹੈ ਗਲ ਨਸ਼ਰ ਹੋ ਜਾਂਦੀ ਹੈ । ਹੁਣ ਚੂਚਕ ਜਾਂ ਮਲਕੀ ਅੰਦਰ ਵੜਕੇ ਰੋੜੀ ਨਹੀਂ ਭੰਨ ਸਕਦੇ । ਗਲ ਧੀ ਦੀ ਸੀ ਘਰ ਦੀ ਸੀ । ਮਸਲਾ ਪੰਚਾਇਤ ਦਾ ਬਣ ਜਾਂਦਾ ਹੈ । ਫ਼ਰਕ ਪਰਕਾਰਕ ਪੈ ਜਾਂਦਾ ਹੈ । ਪੰਚਾਇਤ - 95 - -