ਪੰਨਾ:Alochana Magazine January, February, March 1966.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਇਆਂ ਗੋਲਿਆਂ ਨੂੰ ਸਿਆਲਾਂ ਦੀਆਂ ਧੀਆਂ ਨਹੀਂ ਦੇ ਸਕਦੀ । ਚੂਰੀ ਦੇ ਰਲ ਤੋਂ ਕਹਾਣੀ ਦੇ ਅੰਤ ਦਾ ਮੁੱਢ ਬੱਝ ਜਾਂਦਾ ਹੈ । ਇਉਂ ਹੈ ਚੀਜ਼ਾਂ ਦਾ ਟੋਟੈਲਿਟੀ ਦਾ ਸਾਹਿੱਤ ਵਿਚ ਆਉਣਾ । ਇਸ ਤਰ੍ਹਾਂ ਇਹ ਪਾਤਰਾਂ ਦੀ ਹੋਣੀ ਨਾਲ ਰਲਦੀਆਂ, ਕਹਾਣੀ ਦਾ ਮਨੁੱਖੀ ਅੰਗ ਬਣਦੀਆਂ ਤੇ ਪਾਠਕ ਦੇ ਦਿਲ ਵਿਚ ਘਰ ਕਰਦੀਆਂ ਹਨ । ਸਾਮਾਜਿਕ ਦਸ਼ਾ ਤੇ ਮਨੁੱਖੀ ਹੋਣੀ ਦਾ ਕਿੰਨਾ ਭਾਰ ਚੂਰੀ ਚੁੱਕਦੀ ਹੈ । ਕਿਸੇ ਨਿਗੂਣੀ ਚੀਜ਼ ਨੂੰ ਐਨਾ ਭਾਰ ਚੁਕਾ ਦੇਣਾ, ਸਾਹਿੱਤਕਾਰੀ ਹੈ, ਪਰ ਸਾਹਿੱਤਕਾਰ ਨੇ ਚੂਰੀ ਪਲਿਉਂ ਨਹੀਂ ਲਈ ਜ਼ਿੰਦਗੀ ਚੋਂ ਲਈ ਹੈ । ਮੱਧ ਸ਼੍ਰੇਣੀ ਦੇ ਘਰਾਂ ਦੀ ਦਸ਼ਾ ਬਿਆਨ ਕੀਤਿਆਂ ਉਨ੍ਹਾਂ ਦੀ ਹੱਦ ਅਣਹੋਂਦ ਦੀਆਂ ਚੀਜ਼ਾਂ ਦੀ ਸੂਚੀ ਦਿੱਤਿਆਂ ਸਾਹਿੱਤ ਨਹੀਂ ਬਣ ਜਾਂਦਾ । ਮਹੀਂਵਾਲ ਪੱਟ ਪਾੜਦਾ ਹੈ । ਖੂਨ ਨਿਕਲਦਾ ਹੈ । ਸਾਨੂੰ ਨਿਕਲੇ ਖੂਨ ਦਾ ਸਹਿਮ ਨਹੀਂ । ਪੰਜ ਪੰਜਾਹੀਂ ਥਾਈਂ ਫੱਟ ਵਜਦੇ ਹਨ, ਖੂਨ ਨਿਕਲਦੇ ਹਨ । ਸਾਨੂੰ ਤਅੱਲਕ ਉਸ ਦੇ ਪਿੱਛੇ ਖਲੋਤੇ ਆਸ਼ਿਕ ਦੇ ਦਿਲ ਨਾਲ ਹੈ । ਇਸ ਪਾੜੇ ਪਾੜ ਨੇ ਆਸ਼ਕਾਂ ਦੀ ਕਿਸਮਤ ਤੇ ਕਹਾਣੀ ਵਿਚ ਰੋਲ ਨਾਲ ਹੈ । ਦਰਿਆ ਕਾਂਗਾਂ ਦੇਂਦਾ ਹੈ, ਮੱਛੀ ਹੜ ਗਈ ਨਹੀਂ ਮਿਲੀ, ਆਸ਼ਕ ਯਾਰ ਕੋਲ ਖਾਲੀ ਹੱਥ ਕਿਵੇਂ ਜਾਵੇ । ਸਾਮਾਜਿਕ ਰਿਸ਼ਤਿਆਂ ਦਾ ਬੜਾ ਪੁਰ-ਅਸਰ, ਪੁਰ-ਮਹਿਨੀ ਅੰਗ ਪੇਸ਼ ਹੈ । ਉਸ ਸਮਾਜ ਵਿਚ ਜ਼ਿੰਦਗੀ ਦੇ ਵਸੀਲਿਆਂ ਦਾ ਮਾਲਕ ਆਦਮੀ ਸੀ, ਲਿਆਉਣੇ ਉਸ ਨੇ ਸਨ । ਮਹੀਂਵਾਲ ਨਮੰ ਕਿਵੇਂ ਖਟਦਾ । ਮੱਛੀ ਨਾ ਮਿਲਣ ਤੇ ਮਹੀਂਵਾਲ ਦਾ ਆਪਣਾ ਪੱਟ ਪਾੜਨਾ ਸਮਾਜ ਦੀ ਇਤਿਹਾਸਕ ਖ਼ਾਸੀਅਤ ਤੇ ਮਬਨੀ ਹੈ । ਮਗਰੋਂ ਸੋਹਣੀ ਵੀ ਨੀਂ ਪਾਰ ਕਰ ਕੇ ਮਹੀਂਵਾਲ ਕੋਲ ਆਉਂਦੀ ਹੈ, ਪਰ ਕਹਾਣੀ ਵਿਚ ਉਸ ਨੂੰ ਕੱਛ ਨਾ ਲੈ ਕੇ ਆਉਣ ਦੀ ਨਮੋਸ਼ੀ ਨਹੀਂ ਹੋਰ ਦੀ ਕਹਾਣੀ ਵਿਚ ਹੀਰ ਦਾ ਚਰੀ ਲਿਜਾਣਾ ਇਸ ਅੰਗ ਨੂੰ ਕੱਟਦਾ ਨਹੀਂ। ਉਥ ਚੂਰੀ ਕੰਮ ਕਰਨ ਗਏ ਆਦਮੀ ਦੇ ਭੱਤੇ ਦੇ ਰੂਪ ਵਿਚ ਪੇਸ਼ ਹੈ ਅਤੇ ਰਾਂਝੇ ਦੇ ਚਾਕ ਲਗਣ ਨਾਲ ਹੀਰ ਦਾ ਭੱਤਾ ਦੇਣ ਜਾਣਾ ਕੁਦਰਤੀ ਹੋ ਗਿਆ ਹੈ | ਮਹੀਂਵਾਲ ਪੱਟ ਪਾੜਦਾ ਹੈ, ਕਬਾਬ ਬਣਾਉਂਦਾ ਹੈ, ਯਾਰ ਨੂੰ ਜਾ ਹਾਜ਼ਰ ਕਰਦਾ ਹੈ । ਪਾੜੇ ਪਟ ਨੇ ਸਾਰੀ ਗੱਲ ਹੈ ਉਹ ਚੱਕ ਦਿਤੀ । ਇਸ਼ਕ ਦੀ ਅੰਤਲੀ ਅਸਲੀਅਤ ਪੇਸ਼ ਕਰ ਦਿੱਤੀ । ਇਸ਼ਕ ਰਾਹ ਨੇਤਰ ਕੇ ਯਾਰ ਨੂੰ ਚੋਰੀ ਮਿਲਣ ਦਾ ਮਸਲਾ ਸੀ । ਇਸ ਪੱਟ ਦੇ ਪਾੜਨੇ ਨੇ ਇਸ ਨੂੰ ਜਾਨ ਦੀ ਬਾਜ਼ੀ ਦਾ ਸਵਾਲ ਬਣਾ ਦਿਤਾ | ਪਟ ਪਾੜਿਆ, ਪਰ ਲੜਾ ਮਾਰਿਆ । ਸਾਰੀ ਗਲ ਦਾ ਸੰਗ ਹੀ ਬਦਲ ਦਿੱਤਾ। ਗੱਲ ਦੁਖਾਂਤ ਦੇ ਚੱਕ ਤੇ ਚਾੜ ਦਿੱਤੀ । ਇਸ਼ਕ ਦੇ ਵਿਹਾਰ ਵਿਚ ਮਹੀਂਵਾਲ ਨੇ ਪੱਟ ਪਾੜ ਕੇ ਸੋਹਣੀ ਨੂੰ ਭਾਜੀ ਘਲੀ । ਸੋਹਣੀ ਨੂੰ ਮੌਨੀ ਬਣੀ । ਆਪਸ ਵਿਚ ਰਿਸ਼ਤਾ ਬਦਲਿਆ, ਕਾਂਗਾ ਦੇਂਦਾ ਦਰਿਆ ਪਾਰ ਕਰਨਾ ਆਸ਼ਕਾਂ ਦੀ ਮਜਬੂਰੀ ਹੋ ਚੁੱਕਾ ਹੈ । ਸਮਾਜ ਦੀਆਂ ਅੱਖਾਂ ਵਲਾਉਣ ਵਾਸਤੇ ਮਹੀਂਵਾਲ ਦਰਿਆਓ ਪਾਰ ਡੇਰਾ ਲਾ ਬੈਠਾ ਸੀ । ਇਸ ਨਾਲ ਦਰਿਆ, ਮੱਛੀ, ਘੜਾ ਆਸ਼ਕਾਂ ਦੀ ਜ਼ਿੰਦਗੀ 96