ਪੰਨਾ:Alochana Magazine January, February, March 1966.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਸਮਾਨਾਂ ਨੂੰ ਹੱਥ ਲਾ ਗਈ । ਇਨਸਾਨੀਅਤ ਦੇ ਦਰਿੰਦਿਆਂ ਨੂੰ ਹਲੂਣ ਕੇ ਜਗਾ ਗਈ । ਜ਼ਿੰਦਗੀ ਦੇ ਕਿੱਤਿਆਂ ਦੇ ਕਿੱਤੇ ਨਵੇਂ ਵਖਾ ਗਈ । ਇਸ ਕਹਾਣੀ ਨੇ ਕੱਚੇ ਘੜੇ ਵਿਚ ਐਨੀ ਕਵਿਤਾ ਪਾਈ ਕਿ ਮੂੰਹੋਂ ਬੁਲਾ ਦਿਤਾ । ਸੋਹਣੀ ਤੇ ਇਸ ਦੀਆਂ ਅਜ ਤੱਕ ਗੱਲਾਂ ਤੁਰੀਆਂ ਆਉਂਦੀਆਂ ਹਨ । ਇਸ ਘੜੇ ਵਿਚ ਜਾਨ ਹੀ ਨਹੀਂ ਪਾਈ, ਕੈਦੋਂ ਵਾਂਗ ਇਸਦੀ ਸ਼ਖਸੀਅਤ ਉੱਸਰਕੇ ਅਮਰ ਹੋ ਗਈ ਹੈ । ਪਾੜੇ ਪਟ ਤੇ ਕੱਚੇ ਘੜੇ ਦੀ ਕਹਾਣੀ ਦੀਆਂ ਰਗਾਂ ਨਾਲ ਸਾਂਝ ਹੈ । ਇਹ ਆਸ਼ਕਾਂ ਦੇ ਅੰਤਲੇ ਦੁਖਾਂਤ ਦੇ ਅੰਗ ਹਨ । ਇਸ ਵਾਸਤੇ ਇਨ੍ਹਾਂ ਵਿਚ ਇਸ਼ਕ ਦੀ ਅਮੁੱਕ ਕਵਿਤਾ ਹੈ । ਜਿਸ ਤਰਾਂ ਹੀਰ ਦੇ ਇਸ਼ਕ ਨਾਲ ਬੇਲਾ ਰਚਿਆ ਹੋਇਆ ਹੈ ਇਸ ਤਰ੍ਹਾਂ ਹੀ ਸੋਹਣੀ ਦੇ ਇਸ਼ਕ ਦੇ ਦੁਖਾਂਤ ਨਾਲ ਇਹ ਰਸੇ ਹੋਏ ਹਨ । ਜ਼ਿੰਦਗੀ ਦੀਆਂ ਆਮ ਵਰਤੋਂ ਦੀਆਂ ਚੀਜ਼ਾਂ ਇਸ ਤਰ੍ਹਾਂ ਨਾਟਕੀ ਬਣਕੇ ਮਨੁੱਖੀ ਦਿਲ ਨੂੰ ਖੁੱਦੇ ਵਾਂਗਰ ਖਡਾਉਂਦੀਆਂ ਹਨ । ਕਵਿਤਾ ਦਾ ਰਾਜ਼ ਚੀਜ਼ਾਂ ਵਿਚ ਨਹੀਂ ਹੁੰਦਾ, ਮਨੁੱਖੀ ਸੰਬੰਧ ਮਨੁੱਖੀ ਹੋਣੀ ਨਾਲ ਰਲਣ ਵਿਚ ਹੁੰਦਾ ਹੈ । ਕੱਚੀ ਮਿੱਟੀ ਦਾ ਤਾਂ ਕੋਈ ਅੰਤ ਨਹੀਂ, ਬੋਲ ਸੋਹਣੀ ਦਾ ਘੜਾ ਹੀ ਸਕਦਾ ਹੈ, ਰੇਤ ਥਲਾਂ ਦੇ ਥਲ ਪਈ ਹੁੰਦੀ ਹੈ ਚੁੱਕ ਕੇ ਹਿੱਕ ਨੂੰ ਸੱਜਰੀ ਪੈੜ ਦਾ ਰੇਤਾ ਹੀ ਲੱਗਦਾ ਹੈ । ਇਸਦੀ ਵਿਆਖਿਆ ਦਾ ਇਹ ਮਤਲਬ ਨਹੀਂ ਕਿ ਜਦੋਂ ਲੋਕਾਂ ਜਾਂ ਸਾਹਿੱਤਕਾਰਾਂ ਨੇ ਪੂਰੀ ਘੜਾ ਆਦਿ ਇਨਾਂ ਆਸ਼ਕਾਂ ਦੀ ਕਿਸਮਤ ਨਾਲ ਮਲਾਏ ਸਨ ਉਨ੍ਹਾਂ ਨੂੰ ਇਹ ਨੁਕਤੇ ਸੋਚਣ ਦਾ ਖ਼ਿਆਲ ਸੀ । ਉਹ ਜੇ ਕੋਸ਼ਿਸ਼ ਵੀ ਕਰਦੇ ਤਾਂ ਇਨ੍ਹਾਂ ਦੇ ਰੋਲ ਦਾ ਇਹ ਵਿਸ਼ਲੇਸ਼ਨ ਨਹੀਂ ਸਨ ਕਰ ਸਕਦੇ। ਉਨ੍ਹਾਂ ਦੇ ਦੌਰ ਦੀ ਚੇਤਨਤਾ ਦਾ ਇਹ ਤਰੀਕਾ ਨਹੀਂ ਸੀ । ਇਸ ਦਾ ਇਹ ਵੀ ਮਤਲਬ ਨਹੀਂ ਕਿ ਇਹ ਨੁਕਤੇ ਕਹਾਣੀਆਂ ਵਿਚ ਬਦੋ ਬਦੀ ਮੈਂ ਘਸੋੜੇ ਹਨ । ਇਹ ਇਨ੍ਹਾਂ ਦਾ ਰੋਲ, ਇਨ੍ਹਾਂ ਦੀ ਕਵਿਤਾ, ਮੁੱਢ ਹੀ ਕਹਾਣੀਆਂ ਵਿਚ ਹੈ । ਮੇਰਾ ਹਿੱਸਾ ਪਈ ਚੀਜ਼ ਦੀ ਸਿਰਫ ਵਿਆਖਿਆ ਹੈ ਉਹ ਇਨ੍ਹਾਂ ਚੀਜ਼ਾਂ ਵਿਚ ਐਨਾਂ ਅਰਥ ਕਿਸ ਤਰ੍ਹਾਂ ਭਰ ਸਕੇ ? ਸੁੱਤੇ ਸੁਧ । ਜ਼ਿੰਦਗੀ ਦੀ ਉਨ੍ਹਾਂ ਨੂੰ ਸਿੱਧੀ ਪਰਖ ਸੀ । ਆਪਣੇ ਜ਼ਮਾਨੇ ਦੀ ਚੇਤਨਤਾ ਰਾਹੀਂ ਜਾਚਣ ਦੀ ਜਾਚ ਸੀ । ਕਹਾਣੀ ਦੇ ਪ੍ਰਤਿਨਿਧ ਅੰਗਾਂ ਨੂੰ ਹੱਥ ਆਇਆ ਉਸ ਦਾ ਉਦਾਲਾ ਪੁਦਾਲਾ ਤੇ ਉਸ ਦਾ ਰੋਲ ਆਪਣੇ ਆਪ ਸੂਤ ਆ ਗਿਆ । ਉਹ ਕਹਾਣੀ ਦੇ ਵਿਸ਼ੇ ਪਾਤਰਾਂ ਦੀਆਂ ਹੋਣੀਆਂ ਨਾਲ ਇਨ੍ਹਾਂ ਚੀਜ਼ਾਂ ਨੂੰ ਤਨੀ ਤਰੀਕੇ ਨਾਲ ਇਸ ਵਾਸਤੇ ਰਲਾ ਸਕੇ ਕਿ ਉਨ੍ਹਾਂ ਨੂੰ ਬੁੱਧੀ ਦੇ ਅਧੀਨ ਕਹਾਣੀ ਬਣਾਉਣ ਤੇ ਸਾਹਿੱਤ ਰਚਨ ਦੀ ਮਜਬੂਰੀ ਨਹੀਂ ਸੀ । ਜੇ ਹੁੰਦੀ ਤਾਂ ਸ਼ਾਇਦ ਚੀਣਾਂ ਹੀ ਪੱਕਦਾ। ਇਹ ਹੈ ਪਾਤਰਾਂ ਤੇ ਪਿਛੋਕੜ ਸੈਟਿੰਗ ਨੂੰ ਸੰਬੰਧਿਤ ਤਰੀਕੇ ਨਾਲ ਪੇਸ਼ ਕਰਨ ਦਾ ਵਲ । ਨਾਕਿ ਜਦੋਂ ਭਰਤੀ ਦੀ ਲੋੜ ਸਮਝੀ, ਵਿਚ ਚੀਜ਼ਾਂ ਦਾ ਵਰਨਣ ਭਰ ਦਿਤਾ । ਸਾਹਿੱਤ ਵਿਚ ਜਿਸ ਚੀਜ਼ ਨੇ ਆਉਣਾ ਹੈ ਲੇਲਾਂ-ਮਨੁੱਖੀ ਅੰਗ ਬਣਕੇ ਆਵੇ । ਇਸ ਤਰੀਕੇ ਨਾਲ ਚੀਜ਼ਾਂ ਨ