ਪੰਨਾ:Alochana Magazine January, February, March 1966.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਸੰਸਾਰ ਦੀ ਤੋਰ ਤੇ ਬਣਾਏ ਇਸ ਪੈਂਤੜੇ ਦੇ ਪ੍ਰਸੰਗ ਵਿਚ ਸਾਡੇ ਸਮਾਜ ਦੀਆਂ ਸਭ ਜਮਾਤਾਂ, ਉਨਾਂ ਦਾ ਆਪਸ ਵਿਚ ਤੁਰਦਾ ਤਵਾਜ਼ਨ ਵਜੂਦ ਵਿਚ ਆਏ ਹਨ । ਉਨਾਂ ਜਮਾਤਾਂ ਤੇ ਇਨਾਂ ਦੇ ਆਪਸ ਵਿਚ ਰਿਸ਼ਤਿਆਂ ਦਾ ਜਨਮ, ਇਨ੍ਹਾਂ ਦੀ ਉਸਾਰੀ, ਹੁਣ ਦੀ ਦਸ਼ਾ ਤੇ ਭਵਿੱਖ ਦੀ ਸੰਭਾਵਨਾਂ ਦਾ ਪ੍ਰਗਟਾ ਸਾਡੀ ਸਾਹਿੱਤਕਾਰੀ ਦਾ ਮਸਲਾ ਹੈ । ਪੁਰਾਣੀ ਤੁਰੀ ਆਉਂਦੀ ਸਭਿਅਤਾ ਦੇ ਪ੍ਰਸੰਗ ਵਿਚ ਸਾਡੇ ਸਮਾਜ ਦੀ ਡਾਇਲੈਕਟਿਕ ਦੇ ਦੇ ਬੁਨਿਆਦੀ ਜ਼ਜ਼ ਹਨ । ਹਿੰਦੀ ਸੰਸਾਰ ਸਰਮਾਏਦਾਰੀ ਨਾਲ ਡਾਇਲੈਕਟਿਕ ਤੌਰ ਤੇ ਸੰਬੰਧਿਤ, ਉਸ ਤੋਂ ਪ੍ਰਭਾਵਿਤ, ਉਸਦੀ ਇਤਿਹਾਸਕ ਸਟੇਜ ਦੇ ਔਗੁਣਾਂ ਦੀ ਆਪਣੇ ਵਿਚ ਰੰਗਤ ਵਿਖਾਉਣੀ, ਉਸਰਦੀ ਸਰਮਾਏਦਾਰੀ ਅਤੇ ਸਮਾਜਵਾਦੀ ਚੇਤਨਤਾ ਤੇ ਨੀਤੀ ਤੇ ਉਨ੍ਹਾਂ ਦੀ ਨੀਂਹ । ਡਾਇਲੈਕਟਿਕ ਦਾ ਸਮਾਜਵਾਦੀ ਜੁਜ਼ ਕਮਜ਼ੋਰ ਹੈ । ਇਸ ਵਾਸਤੇ ਕਿ ਸੰਭਾਵਨਾਂ ਦੇ ਮੌਜੂਦ ਹੋਣ ਦੇ ਬਾਵਜੂਦ, ਅੰਤਰਮੁਖੀ ਕਾਰਨ, ਮਨੁੱਖੀ ਪੱਖ ਕਮਜ਼ੋਰ ਹੋਣ ਕਰਕੇ ਸਮਾਜਵਾਦੀ ਚੇਤਨਤਾ ਤੇ ਜੱਥੇਬੰਦੀ ਇਸ ਸੰਭਾਵਨਾਂ ਤੇ ਪੈਂਤੜੇ ਦਾ ਲੋਕਾਂ ਵਾਸਤੇ ਰਾਹ ਖੋਲਣਾ ਮੁਮਕਿਨ ਸੀ ਉਹ ਨਹੀਂ ਹੋ ਸਕਿਆ । ਦੂਸਰੇ ਪਾਸੇ ਸਰਮਾਏਦਾਰੀ ਨੂੰ ਉਨੀਵੀਂ ਸਦੀ ਬਰਤਾਨਵੀ ਸਰਮਾਏਦਾਰੀ ਵਾਲੀਆਂ, ਲਾਲੇ ਵਾਲੀਆਂ ਲੱਟ ਕi ਨਹੀਂ ਪਰ ਉਸਦਾ ਰਾਹ ਮੋਕਲਾ ਹੈ । ਸੰਸਥਾਵੀ ਤੌਰ ਤੇ ਸਰਮਾਏਦਾਰੀ ਜਜ਼ ਕਾਫ਼ੀ ਪਕੀਆਂ ਜੜ੍ਹਾਂ ਪਕੜ ਚੁੱਕਾ ਹੈ । ਸਮੁੱਚੇ ਤੌਰ ਤੇ ਸਮਾਜ ਵਿਚ ਸਰਮਾਏਦਾਰੀ ਨੀਤੀ ਬਲ ਕੇ , ਸਰਮਾਏਦਾਰੀ ਤਬਕੇ ਅਤੇ ਉਸਦੇ ਸਹਾਇਕਾਂ ਦੇ ਹਿੱਤਾਂ, ਖਾਹਿਸ਼ਾਂ ਦੀ ਕਾਰਜ ਵਿਚ ਤਰਜਮਾਨੀ ਹੁੰਦੀ ਹੈ, ਪਰ ਸਰਮਾਏਦਾਰੀ ਆਪਣੇ ਖਾਸੇ ਤੋਂ ਮਜਬੂਰ ਜੋ ਵੀ ਇਸ ਨਾਲ ਲੱਗਦਾ ਹੈ ਉਸਦੇ ਸਦਾਚਾਰਕ ਤੌਰ ਤੇ ਸਿੱਧੇ ਸੱਚ ਨੂੰ ਪੁੱਠਾ ਕਰ ਦੇਂਦੀ ਹੈ । ਇਸ ਦੇ ਨਿm ਵਿਚ ਸਾਉ-ਸਿਆਣੇ ਨੂੰ ਘਟ ਹੀ ਕੋਈ ਥਾਂ ਹੈ । ਨਤੀਜਾ ਇਹ ਹੈ ਕਿ ਐਸੀ , : ਮਲੀਆਂ ਲੱਤਾਂ ਤੇ ਵਰਤੋਂ ਵਾਸਤੇ ਜਨ-ਸਾਧਾਰਨ ਮੁਲਕ ਦੀ ਮੰਡੀ ਵਿਚ ਬਣਕੇ ਜਾਂਦਾ ਹੈ, ਬਹੁਤ ਹੱਦ ਤਕ ਮੰਡੀ ਉਸਨੂੰ ਨਿੱਜੀ ਮੁਨਾਫਾ ਮੁੱਖੀ ਹੋ ਕੇ ਟਕਰਾਂਦੀ ਹੈ । ਇਸ ਤਰ੍ਹਾਂ ਹੀ ਜਦੋਂ ਬਤੌਰੇ ਉਪਜਾਊ ਜਾਂ ਸ਼ਹਿਰੀ ਉਸਦਾ ਤੇ ਸਮਾਜ ਦੀਆਂ ਹੋਰ ਬੁਨਿਆਦੀ ਸੰਸਥਾਵਾਂ ਨਾਲ ਵਾਹ ਪੈਂਦਾ ਹੈ ਉਹ ਸਰਮਾਏਦਾਰੀ ਦੇ ਸੰਬੰਧਿਤ ਉਸਦੇ ਸੁਰ ਹੋ ਕੇ ਹੀ ਮਿਲਦੀਆਂ ਹਨ । ਉਸਦੇ ਦਿੱਤੀ ਤੇ ਨਹੀਂ ਫੜਾਉਂਦੀਆਂ । ਸਿੱਟਾ ਇਹ ਹੈ ਕਿ ਬਾਵਜੂਦ ਜਮਹੂਰੀਅਤ ਦੇ, ਸਵਾਏ ਸਰਮਾਏਦਾਰੀ ਤੇ ਜਮਾਤੀ ਤੌਰ ਤੇ ਚੇਤੰਨ ਜੱਥੇਬੰਦ ਸਮਾਜਵਾਦੀ ਦਰ 9 ਬਾਕੀ ਲੋਕ ਸਟੇਟ, ਮੰਡੀ ਤੇ ਸੰਬੰਧਿਤ ਸੰਸਥਾਵਾਂ, ਜਿਹੜੀਆਂ ਕਿ ਮਨੁੱਖਾਂ ਦੀਆਂ ਹੋਣੀਆਂ ਨੂੰ ਢਾਲਦੀਆਂ ਹਨ, ਦੇ ਕੋਈ ਬਹੁਤੇ ਉਸਰੀਏ, ਭਾਈਵਾਲ ਨਹੀਂ, ਬਲਕਿ ਉਨਾਂ ਦੇ ਸ਼ਿਕਾਰ ਹਨ । ਸਾਮਾਜਿਕ ਵੇਗ ਦੇ ਕਿਸੇ ਬੁਨਿਆਦੀ ਸਪਰਿੰਗ ਨੂੰ ਹੱਥ ਨਾ ਪੈਣ ਕਰਕੇ ਉਨਾਂ ਦੀ ਜ਼ਿੰਦਗੀ ਦੇ ਵਿਕਾਸ ਦੇ ਦਰ ਬੰਦ ਹਨ । ਸਾਮਾਜਿਕ ਵੇਗ ਨੇ ਉਹ ਬੰਦਲਾਏ 104