________________
ਗਹਿਰਾਈ ਉਸ ਦੀ ਹਾਸ਼ੀਆ ਅਰਾਈ ਹੁੰਦਾ ਹੈ । ਵਾਸਤਵਿਕ ਸਾਹਿੱਤ ਵਿਚ ਪਾਤਰ ਦੀ ਕੋਈ ਐਸੀ ਖ਼ਾਸੀਅਤ, ਕੋਈ ਐਸਾ ਅੰਗ ਪੱਖ ਨਹੀਂ ਹੁੰਦਾ ਜੋ ਪਲਾਟ ਦੇ ਕਿਸੇ ਨੁਕਤੇ ਤੇ ਜਾ ਕੇ ਅਰਥ ਭਰਪੂਰ ਪ੍ਰਤਿਨਿਧ ਸਾਬਿਤ ਨਾ ਹੋਵੇ । ਪਲਾਟ ਸਮਾਜ ਦੀ ਸਮੁੱਚੀ ਤੇ, ਉਸਦੀਆਂ ਸਾਰੀਆਂ ਫ਼ੈਸਲਾਕੁਨ ਤਾਕਤਾਂ ਦੇ ਤਵਾਜ਼ਨ ਤੋਂ ਪੈਦਾ ਹੁੰਦਾ ; ਉਨ੍ਹਾਂ ਨੂੰ ਅਕਸਦਾ ਹੈ। ਦੂਸਰੇ ਪਾਸੇ ਇਸੀ ਸਾਮਾਜਿਕ ਤੌਰ ਇਸੀ ਤਾਕਤਾਂ ਦੇ ਤਵਾਜ਼ਨ ਨੇ ਜ਼ਮਾਤਾਂ ਦੇ ਹਿੱਤ ਨਿਸ਼ਾਨੇ, ਪੈਸ਼ਨ ਉਸਾਰੇ ਹੁੰਦੇ ਹਨ । ਸੋ ਪਲਾਟ ਤੇ ਪਾਤਰਾਂ ਦਾ ਘਿਓ ਖਿਚੜੀ ਵਾਲਾ ਸੰਬੰਧ ਨਾਵਲਕਾਰ ਦੀ ਆਪਣੀ ਬਣਾਈ ਹੋਈ ਬਾਹਰਲੀ ਗਲ ਨਹੀਂ। ਪ੍ਰਤਿਨਿਧ ਸਿੱਚਏਸ਼ਨ ਵਿਚ ਪਾਤਰਾਂ ਦੀਆਂ ਤਹਿ ਦੀਆਂ ਅੰਦਰਲੀਆਂ ਬੁਝਾਰਤਾਂ ਮਜਬੂਰੀਆਂ ਆਪਣੇ ਆਪ ਤਨੀ ਤੌਰ ਤੇ ਆ ਪ੍ਰਗਟ ਹੁੰਦੀਆਂ ਹਨ, ਇਹ ਹੀ ਪਾਤਰਾਂ ਵਿਚ ਜਾਨ ਪਾਉਂਦੀਆਂ ਹਨ, ਅਤੇ ਪਾਤਰ ਦੀ ਹਰ ਖ਼ਾਸੀਅਤ ਸਾਮਾਜਿਕ ਵੇਗ ਦਾ ਕੋਈ ਪਹਿਲੂ ਪਰਤੱਖ ਕਰਦੀ ਹੈ । ਐਸੀ ਦਸ਼ਾ ਦੇ ਪ੍ਰਤਿਨਿਧ ਪਾਤਰਾਂ ਵਿਚ ਸਾਮਾਜਿਕ ਰੱਖ ਦੀਆਂ ਸਭ ਅਰਥ ਭਰਪੂਰ ਕਾਰਗਾਰ, ਉਸਰੀਆਂ ਖਾਸੀਅਤਾਂ ਇਕਾਗਰ ਤੌਰ ਤੇ ਕੇਂਦਰਤ ਤੇ ਅੰਕਿਤ ਹੁੰਦੀਆਂ ਹਨ । ਐਸੀ ਪਾਤਰਾਂ ਦੇ ਪੈਸ਼ਨ ਪਲਾਟ ਵਿਚ ਆਪਣੇ ਸਿਖਰ ਦੇ ਰੂਪ ਵਿਚ ਤਰਜਮਾਨ ਹੁੰਦੇ ਹਨ । ਐਸੇ ਤਰੀਕੇ ਨਾਲ ਉਨ੍ਹਾਂ ਦੀ ਤਰਜਮਾਨੀ ਪੇਸ਼ ਹੋ ਰਹੇ ਸਾਮਾਜਿਕ ਰੁਖ ਦੇ ਸਮਾਜਿਕ, ਮਨੁੱਖੀ ਲਗਾਉ ਤੇ ਨਤੀਜੇ ਸਿਖਰ ਤੇ ਪ੍ਰਤੱਖ ਕਰਦੀ ਹੈ । ਐਸੇ ਪਾਤਰਾਂ ਨੂੰ ਇਸ ਤਰ੍ਹਾਂ ਪੇਸ਼ ਕਰਦਾ ਪਲਾਟ ਵੱਡੇ ਵੱਡੇ ਕਦਮ ਪੁੱਟਦਾ, ਆਪਣੇ ਸਫ਼ਰ ਦੀਆਂ ਮੰਜ਼ਲਾਂ ਮੁਕਾਉਂਦਾ, ਸਿੱਧਾ ਆਪਣੇ ਨਿਸ਼ਾਨੇ ਤੇ ਪਹੁੰਚਦਾ, ਸਾਮਾਜਿਕ ਸਿੱਟੇ ਸਪੱਸ਼ਟ ਕਰਦਾ ਹੈ । ਆਜ਼ਾਦੀ ਦੀ ਲਹਿਰ ਤੋਂ ਲਗ ਕੇ ਸਾਡੇ ਸਮਾਜ ਦੀ ਡਾਇਲੈਕਟਿਕ ਦੇ ਬੁਨਿਆਦੀ ਜਜ਼ ਐਸੇ ਪਲਾਟ ਦੇ ਰਾਹੀਂ ਪਰਤੱਖ ਹੋਣ ਦੇ ਲਾਇਕ ਹਨ । ਨਿਰੇ ਵਰਨਣ ਜਾਂ ਕਾਰ ਰਹਿਤ ਤਰੀਕੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਨ੍ਹਾਂ ਜਮਾਤਾਂ ਦਾ ਸਟੇਟ ਦੇ ਤੌਰ ਸੰਬੰਧਿਤ, ਆਰਥਿਕ, ਸਾਮਾਜਿਕ, ਸਿਆਸੀ ਸੰਸਥਾਵਾਂ ਨੂੰ ਬਤੋਰੇ ਸਹਾਇਕ ਜਾਂ ਵਿਰੋਧੀ ਹੱਥ ਪੈਂਦਾ ਹੈ ਜਾਂ ਸਾਮਾਜਿਕ ਦਸ਼ਾ ਕਿਸੇ ਜਮਾਤ ਨੂੰ ਆਪਣੇ ਹਿੱਤ, ਹੋਣੀ ਤੇ ਆਜ਼ਾਦੀ ਵਾਸਤ ਅਰਥ-ਭਰਪੂਰ ਕਾਰਜ ਦਾ ਮੌਕਾ ਦੇਂਦੀ ਹੈ ਅਤੇ ਦੂਸਰੇ ਪਾਸੇ ਤੋਂ ਜਮਾਤ ਅੰਤਰਮੁਖੀ ਨਕਤੇ ਤੋਂ ਵੀ ਮੂਲੋਂ ਨਿੱਘਰੀ ਹੋਈ ਨਹੀਂ। ਆਪਣੇ ਹਿੱਤ ਦੀ ਪੂਰਤੀ ਵਾਸਤੇ, ਸਭ ਡਰ ਝਿਜਕ, ਕੰਮਜ਼ੋਰੀ ਦੇ ਬਾਵਜੂਦ ਆਪਣੇ ਨਿਸ਼ਾਨੇ ਵੱਲ ਤੁਰਦੀ ਹੈ, ਸੌ ਵਲਾਵੇਂ ਦੇ ਬਾਵਜੂਦ ਆਪਣੇ ਹਿੱਤ ਨੂੰ ਜ਼ਬਾਨ ਲਾਉਂਦੀ ਹੈ ਤਾਂ ਉਸ ਦਾ ਸਾਹਿੱਤ ਵਿਚ ਕੁਦਰਤੀ ਪ੍ਰਗਟਾ. ਪਲਾਟ ਦੀਆਂ ਅੰਦਰੋਂ ਬਾਹਰੋਂ ਸਿਖਰ ਦੀਆਂ ਸਿੱਚੂਏਸ਼ਨਾਂ ਰਾਹੀਂ ਹੁੰਦਾ ਹੈ । ਇਸ ਤਰ੍ਹਾਂ ਹੀ ਕਾਰਗਰ ਸਾਮਾਜਿਕ ਰੁਖ਼ੀ ਦਾ ਇਜ਼ਹਾਰ ਆਪਣੀ ਸਿਖਰ ਤੇ ਹੁੰਦਾ ਹੈ । ਸਾਹਿੱਤ ਵਿਚ ਜੀਉਂਦਾ ਜਾਗਦਾ ਪਾਤਰ ਹਰਕਤ ਵਿਚ ਹੀ ਪੇਸ਼ ਹੋ ਸਕਦਾ ਹੈ । ਉਸ ਦੀ ਦਿਮਾਗ 106