ਪੰਨਾ:Alochana Magazine January, February, March 1966.pdf/117

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਦਾਚਾਰਕ, ਰੂਹਾਨੀ ਹਾਰ ਬਾਹਰਲੀ ਅਸਲੀਅਤ ਨਾਲ ਟਕਰਾ ਤੋਂ ਉਪਜੇ ਕਾਰਜ ਰਾਹੀਂ ਹੀ ਨਿਖਰਦੀ ਹੈ । ਵਰਨਣ ਨਾਲ ਪਾਤਰ ਦੀਆਂ ਖ਼ਾਸੀਅਤਾਂ ਦੱਸੀਆਂ ਜਾ ਸਕਦੀਆਂ ਹਨ, ਉਨ੍ਹਾਂ ਦੀ ਵਿਆਖਿਆ ਹੋ ਸਕਦੀ ਹੈ, ਪਰ ਉਸਾਰੀਆਂ ਨਹੀਂ ਜਾ ਸਕਦੀਆਂ । ਇਸ ਤਰੀਕੇ ਨਾਲ ਹੀ ਮੌਕੇ ਦੇ ਮੁਡ ਤੇ ਲਾਜ਼ਮੀ ਖ਼ਾਸੀਅਤ ਵਿਚ ਤਮੀਜ਼ ਹੋ ਸਕਦੀ ਹੈ । ਵਾਸਤਵਿਕ ਸਾਹਿੱਤ ਮਨੁੱਖਾਂ ਨੂੰ ਹਮੇਸ਼ਾਂ ਕਾਰਜ ਰਾਹੀਂ ਅਕਸਦਾ ਹੈ । ਜਿੰਨੇ ਭਰਵੇਂ ਜ਼ੋਰ ਨਾਲ ਮਨੁੱਖਾਂ ਦਾ ਜ਼ਾਤੀ ਤੇ ਸਾਮਾਜਿਕ ਆਚਰਨ ਬਾਹਰਲੇ ਹਾਲਾਤ ਨਾਲ ਟਕਰਾਂਦਾ ਹੈ, ਉਨੀਂ ਸਫ਼ਾਈ ਨਾਲ ਹੀ ਉਸਦਾ ਸਾਹਿੱਤ ਵਿਚ ਵਾਸਤਵਿਕ ਇਜ਼ਹਾਰ ਹੁੰਦਾ ਹੈ । ਮਿਸਾਲ ਦੇ ਤੌਰ ਤੇ ਵਾਰਿਸ ਸ਼ਾਹ ਦੇ ਸਮਾਜ ਜੀ ਡਾਇਲੈਕਟਿਕ ਦੇ ਬੁਨਿਆਦੀ ਜਜ ਹਨ- ਫ਼ੀਊਡਲ ਦਾ ਹਿੱਤ ਤੇ ਲੋਕਾਂ ਦੀ ਉਸ ਦੇ ਖਿਲਾਫ਼ ਬਗਾਵਤ । ਇਨ੍ਹਾਂ ਦੋਹਾਂ ਜਮਾਤਾਂ ਦੀ ਸਮਾਜ ਦੀਆਂ ਆਰਥਿਕ ਸਾਮਾਜਿਕ ਸੰਸਥਾਵਾਂ ਤੇ ਸਟੇਟ ਦੀ ਮਲਕੀਅਤ ਲੜਾਈ ਸੀ । ਦੋਹਾਂ ਜਮਾਤਾਂ ਦੇ ਹਿਤ ਪੈਸ਼ਨ ਦੇ ਰੂਪ ਵਿਚ ਸਨ । ਹੀਰ ਦਾ ਇਸ਼ਕ ਲੋਕਾਂ ਦੇ ਇਨਕਲਾਬ ਦਾ ਮਸਲਾ ਹੈ । ਦੋਹਾਂ ਸਾਮਾਜਿਕ ਰੁਖਾਂ ਦੀ ਕਾਰਜ ਵਿੱਚ ਸਿੱਧੀ ਤਰਜਮਾਨੀ ਹੁੰਦੀ ਸੀ। ਇਨ੍ਹਾਂ ਵਿਰੋਧੀ ਪੈਸ਼ਨਾਂ ਦੇ ਟਕਰਾ ਤੋਂ ਸਾਰੀ ਕਹਾਣੀ ਉਸਰਦੀ a ( ਹੀਰ ਦੀ ਹੋਣੀ ਵਿਚ ਇਹ ਦੋਵੇਂ ਜੁਜ਼ ਆਪੋ ਆਪਣੇ ਸਿਖਰ ਤੇ ਪ੍ਰਤੱਖ ਹੁੰਦੇ ਟਕਰਾ ਹ ਹੀਰ ਨੂੰ ਦੁਖਾਂਤਕ ਪਾਤਰ ਬਣਾਉਂਦੇ ਹਨ । ਇਕ ਪਾਸੇ ਤੋਂ ਹੀਰ ਦਾ ਇਸ਼ਕ ਉਸ ਦੀ ਬੰਦਗੀ ਹੈ । ‘ਵਾਰਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਅਤੇ ' ਅਤੇ ਦੂਜੇ ਪਾਸੇ ਤੋਂ ਸਮਾਜ ਆਇਆ ਗੋਲਿਆਂ ਨੂੰ ਸਿਆਲਾਂ ਦੀਆਂ ਜਾਈਆਂ ਦੇਣ ਅਸਮਰਥ ਹੈ । ਦੋਵੇਂ ਸਾਮਾਜਿਕ ਰੂਪ ਬਜ਼ਿਦ ਹਨ । ਸਿਖਰ ਤੇ ਟਕਰਾਂਦੇ ਹਨ । ਹੀਰ ਰਾਂਝੇ ਦੀ ਮੌਤ ਹੁੰਦੀ ਹੈ । ਇਸ ਤਰ੍ਹਾਂ ਸਿੱਖਰ ਤਕ ਪਹੁੰਚਣਾ ਐਸੇ ਸਾਮਾਜਿਕ ਰੁਖਾਂ ਨੇ ਪਰਤੱਖ ਕਰਦੇ ਨਾਇਕ ਜਾਂ ਨਾਇਕਾ ਦੀ ਹੋਣੀ ਹੁੰਦੀ ਹੈ, ਪਰ ਫ਼ਰਜ਼ ਕਰੋ ਸਰਮਾਇਦਾਰੀ ਦੀ ਡਾਇਲੈਕਟਿਕ ਇਸ਼ਕ ਦੇ ਵਿਸ਼ੇ ਦਵਾਲੇ ਨਾਵਲ ਵਿਚ ਪੇਸ਼ ਹੋਣੀ ਹੋਵੇ, ਇਕ ਨਾਇਕਾ ਤਾਂ ਸਿੱਖਰ ਤੇ ਟਕਰਾਂ ਦੇ ਰੁਖਾਂ ਕਰ ਕੇ ਇਸ ਤਰ੍ਹਾਂ ਹੀ ਮਰਨਗੇ, ਪਰ ਇਹ ਹੀ ਸਾਮਾਜਿਕ ਵਿਰੋਧ ਸਭ ਜ਼ਿੰਦਗੀਆਂ ਨੂੰ ਇਸੇ ਸਿੱਟੇ ਤੇ ਨਹੀਂ ਪੁਚਾਉਂਦਾ । ਜਾਤੀ ਜ਼ਿੰਦਗੀ ਵਿਚ ਸਾਮਾਜਿਕ ਵਿਰੋਧ ਦੇ ਪ੍ਰਵੇਸ਼ ਕਰਨ ਦੇ ਬਾਵਜੂਦ ਸਭ ਇਸਤ੍ਰੀਆਂ ਦੀ ਚੌਣੀ ਹੀਰ ਵਾਲੀ ਨਹੀਂ ਹੁੰਦੀ। ਕਈ ਯਾਰ ਵੀ ਹੰਢਾਉਂਦੀਆਂ ਹਨ । ਖ਼ਸਮ ਵੀ ਰੱਖਦੀਆਂ ਸਨ, ਪਰਦਾ-ਪੋਸ਼ੀ ਕਰਦੀਆਂ ਹਨ, ਦੁਖਾਂਤ ਤੋਂ ਬਚ ਨਿਕਲਦੀਆਂ ਹਨ । ਸਾਮਾਜਿਕ ਵਿਰੋਧ ਉਨ੍ਹਾਂ ਦੀ ਜ਼ਿੰਦਗੀ ਵਿਖ ਵੀ ਉਹ ਹੀ ਹੁੰਦੇ ਹਨ, ਪਰ ਉਹ ਕਮੀਣ ਹੁੰਦੀਆਂ ਹਨ, ਕਾਇਰ ਹੁੰਦੀਆਂ ਹਨ । ਜਾਨ ਪਿਆਰੀ ਹੁੰਦੀ ਹੈ, ਜ਼ਲਾਲਤ ਨਾਲ ਸਮਝੌਤਾ ਕਰ ਲੈਂਦੀਆਂ ਹਨ ਜਾਂ ਆਦਮੀ ਹੋਰਨਾਂ ਮਗਰ ਫਿਰਦਾ ਹੋਵੇ, ਪਤਾ ਵੀ ਹੋਵੇ ਮਰਨ ਮਾਰਨ ਦੇ ਰਾਹ ਤੁਰਨ ਜੋਗੀਆਂ ਨਹੀਂ ਹੁੰਦੀਆਂ । ਹੋਰ ਕੋਈ ਰਾਹ ਨਹੀਂ ਹੁੰਦਾ, ਬੱਚੇ - - -- - 107