________________
ਰੂਪ ਦੇਣ ਵਾਸਤੇ ਉਸ ਦੀ ਸਹਾਇਕ ਚੇਤਨਤਾ ਜੜਾਂ ਪਕੜਦੀ ਹੈ । ਚੇਤੰਨਤਾ ਕੀਮਤਾਂ, ਮਨੋਵੇਗਕ ਰਵੱਈਏ, ਮਾੜੇ ਚੰਗੇ ਦੀ ਤਮੀਜ਼ ਨੂੰ ਬਦਲਦੀ, ਨਿਸ਼ਾਨੇ ਦਾ ਰਾਹ ਵਿਖਾਉਂਦੀ, ਮਨੁੱਖੀ ਸ਼ਕਤੀ ਨੂੰ ਉਸ ਰਾਹ ਤੁਰਦੀ ਹੈ । ਮੁਲਕ ਵਿਚ ਸਮਾਜਵਾਦ ਦੇ ਮਸਲੇ ਖੜੇ ਹੋਣ ਦਾ ਮਤਲਬ ਹੈ ਕਿ ਜਥੇਬੰਦੀ ਪੱਧਰ ਤੇ ਭਾਵੇਂ ਨਾ ਵੀ ਹੋਵੇ, ਘਟ ਤੋਂ ਘਟ ਕੀਮਤਾਂ ਦੀ ਪੱਧਰ ਤੇ ਸਾਹਿੱਤਕਾਰ ਦੀ ਚੇਤਨਤਾ ਤੇ ਕਲਪਨਾ ਵਾਸਤੇ ਹਰ ਕੜਿੱਕੀ ਦੀ ਪੋਜ਼ੀਸ਼ਨ ਚੋਂ ਰਾਹ ਦਿਸਣਾ ਮੁਮਕਿਨ ਹੈ । ਉਹ ਨਿਕਾਰੀ ਹੋਈ ਖੜੀ ਸ਼ਖ਼ਸੀਅਤ ਨੂੰ ਵੀ ਉਸ ਦਿਸਦੇ ਰਾਹ ਦੇ ਪੈਂਤੜੇ ਉਸ ਦੇ ਪ੍ਰਸੰਗ ਚੋਂ ਪੇਸ਼ ਕਰਦਾ ਹੈ । ਫ਼ਰਜ਼ ਕਰੋ: ਲੋਕ-ਲਹਿਰ ਤੇਜ਼ ਹੋਵੇ, ਉਸ ਦੀਆਂ ਕੀਮਤਾਂ ਤੋਂ ਪ੍ਰਭਾਵਤ ਉਸ ਨਾਲ ਸੰਬੰਧਤ ਇਸਤਰੀ ਦਿਆਂ ਖ਼ਾਸ ਮਸਲਿਆਂ ਵਾਸਤੇ ਕੇਂਦਰੀ ਇਸਤਰੀ ਸਭਾ ਦਾ ਪਿੰਡ ਵਿਚ ਪਸ਼ਟ-ਸ਼ਾਖ ਕੰਮ ਕਰਦੀ ਹੋਵੇ, ਮਰਦ ਦੀ ਧੌਸ, ਪਿੰਡ ਦੇ ਸਭ ਸ਼ਰੀਕੇ ਦੇ ਸੜੇਵੇਂ ਦੇ ਬਾਵਜਦ ਵਿਚਲੇ ਵਿਹੜੇ ਵਾਲੀ ਪਾਸ਼ ਦੀ ਪੋਜ਼ੀਸ਼ਨ ਵਿਚ ਹੁਣ ਨਾਲੋਂ ਫ਼ਰਕ ਹੋਵੇ । ਸਾਹਿੱਤਕ ਰਚਨਾ ਸਫ਼ਲ ਤੇ ਵਾਸਤਵਕ ਤਾਂ ਹੀ ਹੋ ਸਕਦੀ ਹੈ ਜੇ ਪੇਸ਼ ਹੋ ਰਹੇ ਜ਼ਿੰਦਗੀ ਦੇ ਪਹਿਲੂ ਦੀਆਂ ਸਭ ਫ਼ੈਸਲਾਕੁਨ ਤਾਕਤਾਂ ਤੇ ਵਿਰੋਧ, ਪਲਾਟ ਤੇ ਪਾਤਰ ਵਿਚ ਆਉਣ । ਉਨਾਂ ਦਾ ਸਾਫ਼ ਇਜ਼ਹਾਰ ਹੋਵੇ, ਉਨ੍ਹਾਂ ਦਾ ਅਸਲਾ ਅਕਸਿਆ ਜਾਵੇ । ਜੇ ਤਰਾਂ ਵਾਸਤੇ ਕਾਰਜ ਮੁਮਕਿਨ ਹੈ ਪਲਾਟ ਵਡੀਆਂ ਵਡੀਆਂ ਉਲਾਂਘਾਂ ਪਟਦਾ ਆਪਣੇ ਨਸ਼ਾਨੇ ਵਲ ਜਾਏਗਾ, ਸਿੱਜੂਏਸ਼ਨਾਂ ਸਿਖਰ ਦੀਆਂ ਤੇ ਬਾਹਰਮੁਖੀ ਬਣਨਗੀਆਂ । ਪਰ ਸਿਖਰ ਦੀ ਸੰਭਾਵਨਾ ਦੇ ਅਖੀਰ ਤਕ ਜਾਣਗੇ, ਪਰ ਐਸਾ ਰਾਹ ਦੁਖਾਂਤਕ ਹੀ ਇਨਕਲਾਬੀ ਨਾਇਕਾ ਵਾਸਤੇ ਹੀ ਮੁਮਕਿਨ ਹੁੰਦਾ ਹੈ । ਪਾਸ਼ ਦੀ ਪੋਜ਼ੀਸਨ ਦੋਹਾਂ ਵਿਚੋਂ ਕਿਸੇ ਰਾਹ ਵੀ ਨਹੀਂ ਪੈਣ ਦੇਂਦੀ । ਉਸ ਦੀ ਪੰਜ਼ੀਸ਼ਨ ਵਿਚ ਸਿਖਰ ਸੰਭਾਵਨਾ ਦੇ ਰੂਪ ਵਿਚ ਹੀ ਹੈ । ਅਸਲੀਅਤ ਦੇ ਰੂਪ ਵਿਚ ਮੁਮਕਿਨ ਨਹੀਂ । ਸੋ ਉਸ ਵਿਚ ਸਿਖਰ ਦਾ ਪੈਸ਼ਨ ਨਹੀਂ ਆ ਸਕਦਾ, ਉਸ ਦੀ ਹੋਣੀ ਸਿਖਰ ਤੇ ਨਹੀਂ ਪਹੁੰਚ ਸਕਦੀ, ਉਸ ਦੀ ਜਗ ਵਿਚ ਹੋਰ ਨਹੀਂ ਤੁਰ ਸਕਦੀ । ਉਹ ਆਪ ਮਰ ਨਹੀਂ ਸਕਦੀ, ਖਸਮ ਨੂੰ ਮਾਰ ਨਹੀਂ ਸਕਦੀ, ਤਲਾਕ ਨਹੀਂ ਲੈ ਸਕਦੀ । ਘਰ ਨਹੀਂ ਛੱਡ ਸਕਦੀ । ਨਿਆਣੇ ਖਸਮ ਦੇ ਮੱਥੇ ਮਾਰ ਕੇ ਆਪ ਉੱਧਲ ਨਹੀਂ ਸਕਦੀ । ਉਸ ਦਾ ਹੋਣੀ ਵਿਚ ਵਿਚੇ ਕੁੜਿੱਕੀ ਹੈ । ਪੇਸ਼ ਐਸਾ ਪਾਤਰ ਵੀ ਹਰਕਤ ਵਿਚ ਹੋਵੇਗਾ, ਪਰ ਏਥੇ ਹਰਕਤ ਬੰਦੀਖਾਨੇ ਦੇ ਵਿਚ ਪੀਂਘ ਦੇ ਹੁਲਾਰੇ ਦੀ ਹੋ ਸਕਦੀ ਹੈ । ਸਿਖਰ ਦੀਆਂ ਸੰਭਾਵਨ ਵਾਂ ਬਾਰ ਬਾਰ ਪੈਦਾ ਹੁੰਦੀਆਂ ਹਨ । ਅੱਕਿਆ ਹੋਇਆ ਮਨ ਟੈਂਟਾ ਮੁਕਾਉਣਾ ਵੀ ਸੱਚਦਾ. ਵਿਉਂਤਦਾ ਹੈ । ਕਦਮ ਵੀ ਪੁਟਣ ਤੇ ਆਉਂਦਾ ਹੈ, ਪਰ ਬੰਦੀਖਾਨੇ ਦੀ ਹਦ ਟੱਪਣ ਤੋਂ ਪਹਿਲਾਂ ਪਹਿਲਾਂ ਵਿਰੋਧੀ ਖਿਚ ਪੈਂਦੀ ਹੈ । ਵਿਰੋਧੀ ਰੁਖ਼ ਬਲਵਾਨ ਹੋ ਜਾਂਦਾ ਹੈ । ਪਹਿਲੀਆਂ ਸਭ ਸਕੀਮਾਂ ਦਲੀਲਾਂ 112