ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1966.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਜ਼ਾਇਲ ਕਰ ਦੇਦਾ ਹੈ । ਪਾਤਰ ਦਾ ਹਾਣ ਦੂਸਰੇ ਪਾਸੇ ਹੋ ਜਾਂਦਾ ਹੈ । ਪੀਂਘ ਦੇ ਹੁਲਾਰੇ ਵਾਂਗ ਫੜਫੜਾਹਟ ਦੇ ਉਤਰਾ ਚੜ੍ਹ ਆਉਂਦੇ ਹਨ। ਮਾੜੇ ਮੋਟੇ ਦੰਗੇ ਫ਼ਸਾਦ, ਬੋਲੀ ਬੁੱਚ ਤੇ ਰ.ਲ ਰਹਿ ਜਾਂਦੀ ਹੈ । ਆਪਣੀ ਤੌਰ ਤੇ ਗਲ ਬੰਦੀਖਾਨੇ ਤੋਂ ਬਾਹਰ ਨਹੀਂ ਜਾਂਦੀ । ਬਾਹਰੋਂ ਵੇਖਿਆਂ ਉਹ ਨਾਰਮਲ ਹੈ, ਰੋਜ਼ ਵਾਂਗ ਸੱਟਾਂ ਸਹਿੰਦੀ ਤੁਰੀ ਜਾਂਦੀ ਹੈ । ਇਸ ਫੜਫੜਾਹਟ ਵਿਚ ਪੀਂਘ ਦੇ ਹੁਲਾਰੇ ਨਾਲ ਹਰਕਤ ਪੈਦਾ ਹੁੰਦੀ ਹੈ, ਜਿਸ ਵਿਚ ਉਸ ਦੀ ਜ਼ਿੰਦਗੀ ਤੇ ਪੈਂਦੀਆਂ ਸਭ ਸਾਮਾਜਿਕ ਖਿਚਾਂ ਤੇ ਵਿਰੋਧ ਪੂਰੀ ਤਰ੍ਹਾਂ ਜ਼ਾਹਿਰ ਹੁੰਦੇ ਹਨ, ਪਰ ਜ਼ਿੰਦਗੀ ਉਸੇ ਖੁਭਣ ਵਿਚ ਹੀ ਰਹਿੰਦੀ ਹੈ, ਕੋਈ ਮੋੜ ਨਹੀਂ ਕਟਦੀ, ਕਿਉਂਕਿ ਕੋਈ ਨਾਟਕੀ ਕਾਰਜ ਮੁਮਕਿਨ ਨਹੀਂ ਹੁੰਦਾ। ਸਾਹਿੱਤਕਾਰ ਇਹ ਫੜਫੜਾਹਟ ਦੀ ਹਰਕਤ ਰਾਹੀਂ ਬਾਹਰੋਂ ਦੇਖਿਆਂ ਨਿਗੂਣੀਆਂ ਜੇਹੀਆਂ ਘਟਨਾਵਾਂ ਦੀ ਲੜੀ ਦਾ ਪਲਾਟ ਬਣਾ ਕੇ ਉਸਦੀ ਪੋਜ਼ੀਸ਼ਨ ਦੀ ਡਾਇਲੈਕਟਿਕ ਚਿਤਰੇਗਾ । ਇਹ ਫੜਫੜਾਹਟ ਸ਼ੇਖਚਿਲੀ ਵਾਲੇ ਖਿਆਲੀ ਪਲਾਓ ਨਹੀਂ, ਐਵੇਂ ਸੁਭਾ ਦਾ ਸਵਾਲ ਨਹੀਂ। ਇਹ ਘਟਨਾਵਾਂ ਦੀ ਲੜੀ ਉਸਦੀ ਜ਼ਿੰਦਗੀ ਦੀ ਡਾਇਲੈਕਟਿਕ ਹੈ । ਉਸਦੀ ਸ਼ਖ਼ਸੀਅਤ, ਉਸਦੀ ਮਜਬੂਤੀ ਨੂੰ ਐਨ ਤਰਾਸ਼ੇਗੀ । ਪੰਜ਼ੀਸ਼ਨ ਨੂੰ ਪੂਰੀ ਤਰ੍ਹਾਂ ਪੇਸ਼ ਕਰੇਗੀ । ਪਾਤਰ ਦੀ ਹਾਰ ਨੂੰ ਖਾਰੇਗੀ । ਉਸਦੀ ਡਾਇਲੈਕਟਿਕ ਤੁਲਵਾਂ ਵਿਰੋਧ ਹੈ । ਅੱਖਾਂ ਦੇ ਸਾਮਣੇ ਉਸਦੀ ਦਗੀ ਨੂੰ ਤਲਖ ਬਣਾਉਂਦੀ, ਸੂਲੀ ਤੇ ਚੜਾਉਂਦੀ ਹੈ । ਕਿਸੇ ਪਾਸੇ ਦੀ ਛੋੜ ਨਹੀਂ ਹੋਣ ਦੇਂਦੀ । ਖਸਮ ਭਾਵੇਂ ਦਵਾਨੀ ਦਾ ਹੈ , ਨਾਂ ਦਾ ਹੀ ਹੈ, ਐਬੀ ਹੈ, ਕਬਾ ਹੈ, ਹੈ ਭਾਵੇਂ ਨਰਕ ਹੀ, ਫੇਰ ਵੀ ਘਰ ਹੈ । ਸ਼ਰੀਕਾਂ ਨੂੰ ਡਰ ਹੈ । ਜਿੰਨਾ ਚਿਰ ਨਵੇਂ ਰਿਸ਼ਤੇ ਤੇ 1ਵੇਂ ਘਰ ਬਨਣ ਦੀ ਅਮਲੀ ਸੰਭਾਵਨਾ ਜਾਂ ਦੁਖਾਂਤ ਦਾ ਰਾਹ ਮੁਮਕਿਨ ਨਹੀਂ, ਇਹ ਕ ਕੱਟਿਆ ਨਹੀਂ ਜਾ ਸਕਦਾ । ਜਦੋਂ ਸਾਹਿੱਤਕਾਰ ਪਾਸ਼ ਦੀ ਪੋਜ਼ੀਸ਼ਨ ਪੇਸ਼ ਕਰੇਗਾ ਤੇ ਸਮਾਜ ਦੀ ਸਰਮਾਏਦਾਰੀ ਦੀ ਤੋਰ ਨੂੰ ਤਾਂ ਦੋਸ਼ੀ ਠਹਿਰਾਏਗਾ ਹੀ ਪਰ ਨਾਲ ਹੀ ਲੋਕ-ਲਹਿਰ ਦੀ ਕਮਜ਼ੋਰੀ ਤੇ ਨਿਪੁੰਨਤਾ ਨੂੰ ਵੀ ਨਿਰਦੋਸ਼ ਨਹੀਂ ਮੰਨੇਗਾ । ਪਾਤਰਾਂ ਨੂੰ ਕਾਰਜ ਰਾਹੀਂ, ਅੰਦਰੂਨੀ ਹਰਕਤ ਰਾਹੀਂ ਪੇਸ਼ ਕਰਨ ਨਾਲ ਹੀ ਉਨ੍ਹਾਂ ਚਾਰਕ, ਮਨੋਵਿਗਿਆਨਕ ਹਾਰ ਨਿਖਰਦੀ ਹੈ ਪਰ ਇਹ ਹਮੇਸ਼ਾ ਜ਼ਰੂਰੀ : ਸ਼ਾਹਿੱਤਕਾਰ ਸਾਨੂੰ ਪਾਤਰ ਦੇ ਅੰਦਰ ਲਿਜਾਵੇ । ਜੇ ਪਾਤਰ ਦੀ ਸ਼ਾਮਾਜਿਕ mਵਿਕ ਤੌਰ ਤੇ ਤਰਾਸ਼ ਕੇ ਮੂਰਤੀਮਾਨ ਹੋਈ ਹੈ ਤਾਂ ਪਾਤਰ ਦੀ ਦਿਮਾਗੀ, ਰ ਸਪਸ਼ਟ ਹੋਵੇਗੀ, ਉਸਨੂੰ ਸਮਝਣ ਵਾਸਤੇ ਸਾਨੂੰ ਨਾ ਹੀ ਉਸਦੇ ਨ ਅਤੇ ਨਾ ਹੀ ਉਸਨੂੰ ਉਸਰਦੇ ਨੂੰ ਵੇਖਣ ਦੀ ਲੋੜ ਹੁੰਦੀ ਹੈ । ਬੈਕਰੇ : ਮੈਕਰੋ ਸ਼ਾਅ’ ਦੇ ਅੰਦਰ ਨਹੀਂ ਲਿਜਾਂਦਾ । ਪਾਠਕ ਨੂੰ ਉਸਦੇ ਅੰਦਰ ਲੱਤ ਵੀ ਮਹਿਸੂਸ ਨਹੀਂ ਹੁੰਦੀ । ਉਸਦੀ ਪੋਜ਼ੀਸ਼ਨ ਐਨੀ ਪ੍ਰਤੱਖ ਹੈ ਕਿ ਅੰਦਰ ਟ ਜT 113