ਪੰਨਾ:Alochana Magazine January, February, March 1966.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਾਰ ਮਿਟਾਵੇ ਕੌਣ ਹੀ ਹੋਵੇਗਾ ( fateful necessity ) । ਸਾਹਿੱਤ ਇਸ ਪੱਧਰ ਤੇ ਹੀ ਬਣਦਾ ਹੈ । ਸਬੱਬੀ ਕਾਨੂੰਨ ਨਾਲ ਸੰਬੰਧਤ ਹੀ ਪੇਸ਼ ਹੁੰਦਾ ਹੈ । ਕਾਨੂੰਨ ਨੂੰ ਕਵਿਤਾ ਦੀ ਪੱਧਰ ਤੇ ਉਹ ਹੀ ਪੇਸ਼ ਕਰ ਸਕਦਾ ਹੈ ਜੋ ਸਾਮਾਜਿਕ ਉਸਾਰੀ ਦੇ ਰਾਹ ਨੂੰ ਵਿਸ਼ੇ ਦੇ ਰੂਪ ਵਿਚ ਠੋਸ ਤੌਰ ਤੇ ਮੂਰਤੀਮਾਨ ਹੋਇਆ ਵੇਖ ਸਕਦਾ ਹੈ । ਜੋ ਇਤਿਹਾਸਕ ਸਾਮਾਜਿਕ ਤਾਕਤਾਂ ਨੂੰ ਸ਼ਖ਼ਸੀਅਤ ਦੀ ਨਿਜੀ ਖ਼ਾਸੀਅਤ ਦੀ ਸ਼ਕਲ ਵਿਚ ਕੀਲ ਸਕਦਾ ਹੈ । ਜੋ ਸਮਾਜ ਨੂੰ ਵਿਸ਼ਾਲ ਤੇ ਗਹਿਰੇ ਤੌਰ ਤੇ ਚਿੱਤਰ ਸਕਦਾ ਹੈ । ਸੋ ਪਾਤਰਾਂ ਤੇ ਉਨਾਂ ਦੀਆਂ ਖ਼ਾਸੀਅਤਾਂ, ਉਨ੍ਹਾਂ ਦੀ ਸਾਮਾਜਿਕ , ਉਨ੍ਹਾਂ ਦੇ ਕਾਰਜ, ਉਨ੍ਹਾਂ ਦੀ ਪਿਛੋਕੜ ਦਾ ਆਪਸ ਵਿਚ ਤਾਣਾ ਬਾਣਾ ਸਹੀ ਪੇਸ਼ ਕਰ ਸਕਦਾ ਹੈ । ਜੇ ਉਹ ਸਮਾਜ ਦੀ ਅਸਲੀਅਤ ਇਸ ਤਰ੍ਹਾਂ ਪੇਸ਼ ਕਰਨ ਦੇ ਯੋਗ ਹੈ ਤਾਂ ਸਬੱਬ ਆਪ ਸੂਤ ਸਿਰ ਪੇਸ਼ ਹੋ ਜਾਏਗਾ । ਸਾਹਿੱਤਕਾਰ ਉਹ ਹੈ ਜੋ ਸਬੱਬੀ ਵਿਚੋਂ ਹੋਣੀ ਹਾਰ ਮਿਟਾਵੇ ਕੌਣ ਦਾ ਅਸਰ ਅਰਕ ਸਕਦਾ ਹੈ ਜਾਂ ਇਉਂ ਕਹਿ ਲਵੋ ਕਿ ਇਸਨੂੰ ਬਿਭੌਰੇ ਅਮੋੜ ਹੋਣੀ ਜਾਂ ਕਾਨੂੰਨ ਪੇਸ਼ ਕਰ ਸਕਦਾ ਹੈ । ਕਵਿਤਾ ਅੰਤ ਮਨੁੱਖੀ ਸੰਬੰਧ, ਇਨਸਾਨ ਦੀ ਹੋਣੀ ਵਿਚ ਹੀ ਹੈ । ਨਾਵਲਕਾਰ ਸਾਮਾਜਿਕ ਤਾਕਤਾਂ ਨੂੰ ਮਨੁੱਖੀ ਰਿਸ਼ਤਿਆਂ ਦੇ ਰੂਪ ਵਿਚ ਵੇਖਦਾ ਅਤੇ ਕਿਸੇ ਬੜੀ ਸਾਮਾਜਿਕ ਉਸਾਰੀ ਦੇ ਕਾਨੂੰਨ ਦੇ ਅਧੀਨ ਬਿਭੌਰੇ ਉਸਦਾ ਅੰਗ ਬਾਹਰਲੇ ਸਾਮਾਜਿਕ ਸੰਬੰਧਾਂ ਰਾਹੀਂ, ਪਾਤਰ ਪੇਸ਼ ਕਰਦਾ ਹੈ । ਸਾਮਾਜਿਕ ਉਸਾਰੀ ਦਾ ਰੁਖ਼ ਪਾਤਰ ਉਸਾਰੀ ਵਿਚ ਮੂਰਤੀਮਾਨ ਹੁੰਦਾ ਹੈ ਅਤੇ ਭਾਵੇਂ ਸਿੱਧੇ ਸਾਦੇ ਤਰੀਕੇ ਨਾਲ ਨਹੀਂ ਪਰ ਸਿੱਚਏਸ਼ਨਾਂ ਤੇ ਪਾਤਰ ਫ਼ੈਸਲਾਕੁੰਨ ਸਾਮਾਜਿਕ ਤਾਕਤਾਂ ਦੀ ਟੌਟੈਲਿਟੀ ਤੋਂ ਉਸਰਦੇ ਹਨ । ਵਾਰਤਾਲਾਪ ਦਾ ਨਾਟਕ ਤੋਂ ਉਤਰ ਕੇ ਨਾਵਲ ਵਿਚ ਬੜਾ ਅਹਿਮ ਰੋਲ ਹੁੰਦਾ ਹੈ । ਇਹ ਸਿਰਫ਼ ਦਿਲਚਸਪ ਬੋਲਾਂ, ਜਾਂ ਸਵਾਦੀ ਲਫ਼ਜ਼ਾਂ ਦੀ ਆਵਾਜਾਈ ਨਹੀਂ ਹੁੰਦੀ । ਇਹ ਪਾਤਰਾਂ ਦੀ ਸ਼ਖਸੀਅਤ, ਉਨ੍ਹਾਂ ਦੇ ਸਾਮਾਜਿਕ ਜੁੱਸੇ, ਆਪਣੀ ਜ਼ਿੰਦਗੀ ਦੇ ਨਿਰਭਾ, ਵਿਕਾਸ ਵਾਸਤੇ ਜੋ ਉਹ ਸੋਚਦੇ, ਮਹਿਸੂਸਦੇ, ਕਹਿੰਦੇ ਤੇ ਕਰਦੇ ਹਨ ਉਸ ਦਾ ਪ੍ਰਗਟਾ ਹੁੰਦਾ ਹੈ । ਪ੍ਰਤਿਨਿਧ ਪਾਤਰ ਚੂੰਕਿ ਸਾਮਾਜਿਕ ਕਾਨੂੰਨ ਦਾ ਯੁਨੀਕ ਰੂਪ ਹੁੰਦੇ ਹਨ, ਇਸ ਵਾਸਤੇ ਵਾਰਤਾਲਾਪ ਯੂਨੀਕ ਪਾਤਰ ਤੇ ਉਸਦੀ ਯੂਨੀਕ ਪੋਜ਼ੀਸ਼ਨ ਪ੍ਰਤੱਖ ਕਰਦੀ ਹੋਈ ਸਹੀ ਨੂੰ ਪ੍ਰਗਟਾਉਂਦੀ ਹੈ । ਜਨਰਲਾਈਜ਼ ਕਰਦੀ ਹੈ । ਸਾਹਿਤਕਾਰ ਨੇ ਚੂਕਿ ਮਨੁੱਖੀ ਸ਼ਖਸੀਅਤ ਤੇ ਸਾਮਾਜਿਕ ਤੌਰ ਪੇਸ਼ ਕਰਨੀ ਹੁੰਦੀ ਹੈ ਇਸ ਵਾਸਤੇ ਉਹ ਮਨੁੱਖ ਦੇ ਆਪਣੀ ਹਡਬੀਤੀ ਨੂੰ ਹੁੰਦੀਆਂ ਜਗਤ ਨਾਲ ਆਈਆਂ ਦੇ ਰੂਪ ਵਿਚ ਵੇਖਣ ਦੇ ਸੁਭਾ ਨੂੰ ਕਾਰਗਰ ਤਰੀਕੇ ਨਾਲ ਵਰਤਦਾ ਹੈ, ਪਾਤਰ ਆਪਣੀ ਹੋਣੀ ਦੇ ਹਰ ਪੜਾ ਉਤੇ ਆਪਣੀ ਜ਼ਿੰਦਗੀ ਦਾ ਜ਼ਾਇਜਾ ਲੈਂਦਾ ਹੈ । ਹਡਬੀਤੀ ਨੂੰ ਜਰਨਲਾਈਜ਼ ਕਰਨ ਵਲ ਉਸਦਾ ਰੁਖ਼ ਹੁੰਦਾ ਹੈ । ਸੋ ਵਾਰਤਾਲ ਪ ਦੀ ਖਾਸੀਅਤ ਦਸਣੀ ਹੁੰਦੀ ਹੈ । ਇਕ ਪਾਸੇ ਤੋਂ ਪਾਤਰ ਦੀ ਯੂਨੀਕ ਸਿੱਚੂਏਸ਼ਨ ਵਿਚ ਇਹ ਉਸਦੀ ਹਡਬੀਤੀ 122