ਪੰਨਾ:Alochana Magazine January, February, March 1966.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- - ' ਗਗੀਰਦਾਰੀ ਪ੍ਰਥਾ ਰਾਹੀਂ ਜਨਤਾ ਦਾ ਉਜਾੜਾ ਕਰ ਰਹੇ ਸਨ । ਭੋਗ ਵਿਲਾਸ ਦੀ ਬਤੀ ਨੇ ਦਿੱਲੀ-ਸਰਕਾਰ ਨੂੰ ਨਿਸੱਤਾ ਕਰ ਦਿੱਤਾਂ ਜੀ । ਬੰਗਾਲ ਤੇ ਸਿੰਧ ਆਪ-ਹੁਦਰੇ ਹੋ ਰਹੇ ਸਨ । ਸੱਚ ਪੁੱਛੋ ਤਾਂ ਤੈਮੂਹ ਦਾ ਹੱਲਾ (੧੩੯੮ ਈ.) ਸ਼ਾਸਨ ਦੀਆਂ ਸਚ ਕੜੀਆਂ ਭੰਨ ਗਿਆ ਸੀ । ਦੰਭ, ਸੁਆਰਥ ਤੇ ਟਾਚਾਰ ਵਧਦਾ ਗਿਆ। ਗੁਰੂ ਨਾਨਕ ਨੇ ਇਸ ਜੁਗ-ਗਰਦੀ ਪ੍ਰਤਿ ਆਪ ਕਿਹਾ ਹੈਉ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸੁ, ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ 11 ਹਉ ਭਾਲਿ ਵਿਨੀ ਹੋਈ, ਆਧੇਰੈ ਰਾਹ ਨ ਕੋਈ ॥ ਵਿਚਹਉ ਮੈ ਕਰਿ ਦੁਖੁ ਹੋਈ, ਕਹੁ ਨਾਨਕ ਨਿ ਬਿਧੀ ਗਤਿ ਹੋਈ ॥ -ਮਾਝ ਕੀ ਵਾਰ ਅ ਨਾਨਕ ਦੁਨੀਆ ਕੈਸੀ ਹੋਈ, ਸਾਲਕੁ ਮਿਤੁ ਨ ਰਹਿਆ ਕੋਈ ! - ਸਲੋਕ ਵਾਰਾਂ ਤੋਂ ਵਧੀਕ ਅੰਧੀ ਰਯਤਿ ਗਿਆਨ ਵਿਹੂਣੀ, ਭਾਹ ਭਰੇ ਮੁਰਦਾਰ ॥ - ਵਾਰ ਆਸਾ ਸ ਕਾਜੀ ਹੋਇਕੈ ਬਹੈ ਨਿਆਇ ਫੇਰੇ ਤਸਬੀ ਕਰੇ ਖੁਦਾਇ ॥ ਵੱਢੀ ਲੈ ਕੇ ਹਕੁ ਗਵਾਏ ਜੇ ਕੋ ਪੁਛੈ ਤਾਂ ਪੜਿ ਸੁਣਾਏ ॥ -ਰਾਮ ਕਲੀ ਹ ਰਾਜੇ ਸ਼ੀਹ ਮੁਕਦਮ ਕੁਤੇ ! ਜਾਇ ਜਗਾਇਨ ਬੈਠੇ ਸੁਤੇ ॥ - ਮਲਾਰ ਕੀ ਵਾਰ ਕ ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ ੫ ॥ ੧॥੮॥ ਬਸੰਤ, ਅਸਟ ਪਦੀ ਆਪਣੇ ਸਮੇਂ ਦੇ ਸਫੈਦ ਪੋਸ਼ ਲੋਕਾਂ ਦੇ ਕਪਟ ਬਾਰੇ ਕਿਹਾ ਹੈ : ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥ ਮੂਲੁ ਨ ਬੂਝਹਿ ਆਪਣਾ ਸੋ ਪਸੂਆ ਸੇ ਢੋਰ ਜੀਉ ll ੩ ॥ ੧ ॥੨॥ --ਸੂਹੀ ਅਸਟ ਪਦੀ 11